ਬਿਉਰੋ ਰਿਪੋਰਟ – ਪੰਜਾਬੀ ਲਗਾਤਾਰ ਵਿਦੇਸ਼ਾਂ ਵਿਚ ਜਾ ਕੇ ਮੱਲਾਂ ਮਾਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਇਟਲੀ (Italy) ਤੋਂ ਸਾਹਮਣੇ ਆਈ ਹੈ। ਇਟਲੀ ਵਿਚ ਜ਼ਿਲ੍ਹੇ ਸੰਗਰੂਰ ਦੇ ਪਿੰਡ ਬਡਰੁੱਖਾਂ ਨਾਲ ਸਬੰਧਿਤ ਪੰਜਾਬੀ ਪਰਿਵਾਰ ਦੀ ਧੀ ਰੋਮਰਾਜ ਕੌਰ ਡਾਕਟਰ ਬਣੀ ਹੈ। ਉਨ੍ਹਾਂ ਦੀ ਇਸ ਉੱਪਲੱਬਧੀ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦੇਈਏ ਕਿ ਰੋਮਰਾਜ ਕੌਰ ਨੇ ਇਟਲੀ ਵਿਚ ਲਾ ਸਪੀਐਨਸਾ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਕੀਤੀ ਹੈ।
ਰੋਮਰਾਜ ਕੌਰ ਹੁਣ ਔਰਤਾਂ ਦੇ ਰੋਗਾਂ ਦੇ ਇਲਾਜ ਲਈ ਆਪਣਾ ਕਰੀਅਰ ਸ਼ੁਰੂ ਕੇਰਗੀ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪੜ੍ਹਾਈ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਰੋਮਰਾਜ ਦਾ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇਟਲੀ ਦੀ ਰਾਜਧਾਨੀ ਵਿਚ ਰੋਮ ਵਿਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ – ਮੋਦੀ ਨੂੰ ਹਟਾਉਣ ਤੱਕ ਜਿੰਊਦਾ ਰਹਾਂਗਾ! ਕਾਂਗਰਸ ਪ੍ਰਧਾਨ ਰੈਲੀ ‘ਚ ਹੋਇਆ ਬੇਹੋਸ਼