The Khalas Tv Blog India ਬਿਨਾਂ ਡਰਾਈਵਰ-ਗਾਰਡ ਦੇ 78 ਕਿਲੋਮੀਟਰ ਚੱਲੀ ਮਾਲ ਗੱਡੀ, ਹੈਂਡਬ੍ਰੇਕ ਲਗਾਉਣਾ ਭੁੱਲ ਗਿਆ ਸੀ ਡਰਾਇਵਰ…
India Punjab

ਬਿਨਾਂ ਡਰਾਈਵਰ-ਗਾਰਡ ਦੇ 78 ਕਿਲੋਮੀਟਰ ਚੱਲੀ ਮਾਲ ਗੱਡੀ, ਹੈਂਡਬ੍ਰੇਕ ਲਗਾਉਣਾ ਭੁੱਲ ਗਿਆ ਸੀ ਡਰਾਇਵਰ…

A freight train ran 78 km without a driver-guard, the driver forgot to apply the handbrake...

A freight train ran 78 km without a driver-guard, the driver forgot to apply the handbrake...

ਜੰਮੂ-ਕਸ਼ਮੀਰ ਦੇ ਕਠੂਆ ਤੋਂ ਮਾਲ ਗੱਡੀ (14806R) ਬਿਨਾਂ ਡਰਾਈਵਰ-ਗਾਰਡ ਦੇ ਪੰਜਾਬ ਪਹੁੰਚੀ। ਕਰੀਬ 78 ਕਿਲੋਮੀਟਰ ਤੱਕ ਮਾਲ ਗੱਡੀ ਇਸੇ ਤਰ੍ਹਾਂ ਚੱਲਦੀ ਰਹੀ। ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ ‘ਤੇ ਲੱਕੜ ਦੇ ਸਟੌਪਰ ਲਗਾ ਕੇ ਇਸ ਨੂੰ ਰੋਕਿਆ ਗਿਆ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਜਾਂਚ ਦੇ ਹੁਕਮ ਦਿੱਤੇ ਹਨ।

ਕਠੂਆ ਰੇਲਵੇ ਸਟੇਸ਼ਨ ‘ਤੇ ਮਾਲ ਗੱਡੀ ਦੇ ਡਰਾਈਵਰ ਨੇ ਹੈਂਡ ਬ੍ਰੇਕ ਲਗਾਏ ਬਿਨਾਂ ਹੀ ਇੰਜਣ ਚਾਲੂ ਕਰ ਦਿੱਤਾ ਅਤੇ ਹੇਠਾਂ ਉਤਰ ਗਿਆ। ਪਠਾਨਕੋਟ ਵੱਲ ਢਲਾਨ ਹੋਣ ਕਾਰਨ ਮਾਲ ਗੱਡੀ ਚੱਲਣ ਲੱਗੀ।

ਜਦੋਂ ਰੇਲਵੇ ਅਧਿਕਾਰੀਆਂ ਨੂੰ ਮਾਲ ਗੱਡੀ ਦੇ ਚੱਲਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਠੂਆ ਰੇਲਵੇ ਸਟੇਸ਼ਨ ‘ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋਏ। ਕੁਝ ਸਮੇਂ ਬਾਅਦ ਮਾਲ ਗੱਡੀ ਨੇ ਰਫ਼ਤਾਰ ਫੜ ਲਈ। ਕੁਝ ਹੀ ਸਮੇਂ ਵਿੱਚ ਮਾਲ ਗੱਡੀ ਦੀ ਰਫ਼ਤਾਰ 60/KM ਪ੍ਰਤੀ ਘੰਟਾ ਤੱਕ ਪਹੁੰਚ ਗਈ।

ਕਠੂਆ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਤੁਰੰਤ ਪੰਜਾਬ ਦੇ ਪਠਾਨਕੋਟ ਦੇ ਸੁਜਾਨਪੁਰ ਰੇਲਵੇ ਸਟੇਸ਼ਨ ‘ਤੇ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਥੇ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਰੇਲਵੇ ਲਾਈਨ ‘ਤੇ ਸਟੌਪਰ ਲਗਾਏ ਗਏ ਸਨ। ਇਸ ਵਾਰ ਵੀ ਕੋਸ਼ਿਸ਼ ਅਸਫਲ ਰਹੀ ਅਤੇ ਮਾਲ ਗੱਡੀ ਸਟੇਸ਼ਨ ਪਾਰ ਕਰ ਗਈ। ਇਸ ਤੋਂ ਬਾਅਦ ਪਠਾਨਕੋਟ ਕੈਂਟ, ਕੰਦਰੋੜੀ, ਮੀਰਥਲ, ਬੰਗਲਾ ਅਤੇ ਮੁਕੇਰੀਆਂ ਵਿਖੇ ਵੀ ਮਾਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਹੌਲੀ-ਹੌਲੀ ਮਾਲ ਗੱਡੀ ਦੀ ਰਫ਼ਤਾਰ ਘਟਣ ਲੱਗੀ। ਆਖਰ ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ ‘ਤੇ ਲੱਕੜ ਦੇ ਸਟੌਪਰ ਨਾਲ ਮਾਲ ਗੱਡੀ ਰੁਕ ਗਈ।

ਜੰਮੂ ਰੇਲਵੇ ਡਿਵੀਜ਼ਨ ਦੇ ਟਰੈਫਿਕ ਮੈਨੇਜਰ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸੇ ਸੰਭਾਵਿਤ ਸੁਰੱਖਿਆ ਖਾਮੀਆਂ ਦੀ ਪਛਾਣ ਕਰਨ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਖ਼ਤ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਨਾ, ਨਿਯਮਤ ਰੱਖ-ਰਖਾਅ ਦੀ ਜਾਂਚ ਅਤੇ ਸਹੀ ਰੇਲ ਬ੍ਰੇਕ ਅਤੇ ਸਿਗਨਲ ਪ੍ਰਣਾਲੀਆਂ ਨੂੰ ਯਕੀਨੀ ਬਣਾਉਣ ਵਰਗੇ ਸਾਵਧਾਨੀ ਦੇ ਉਪਾਅ ਕਰ ਰਹੇ ਹਨ।

Exit mobile version