Punjab

ਮੁਹਾਲੀ ਦੀਆਂ ਸੜਕਾਂ ‘ਤੇ ਕੌਮੀ ਇਨਸਾਫ ਮੋਰਚੇ ਲਈ ਪੈਦਲ ਮਾਰਚ,ਸੰਗਤ ਨੇ ਭਰੀ ਹਾਜ਼ਰੀ

ਮੁਹਾਲੀ : ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਚੱਲ ਰਿਹਾ ਕੌਮੀ ਇਨਸਾਫ ਮੋਰਚਾ ਅੱਜ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।ਇਸ ਦੌਰਾਨ ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ‘ਤੇ ਵਾਈਪੀਐਸ ਚੌਂਕ ਨੇੜੇ ਪੱਕਾ ਮੋਰਚਾ ਲੱਗ ਗਿਆ ਹੈ ਤੇ ਸੰਗਤ ਦਾ ਆਉਣਾ ਲਗਾਤਾਰ ਜਾਰੀ ਹੈ।

ਅੱਜ ਇਸ ਮੋਰਚੇ ਨੂੰ ਸਮਰਥਨ ਦੇਣ ਲਈ ਕੁਰਾਲੀ ਤੋਂ ਲੈ ਕੇ ਧਰਨੇ ਵਾਲੀ ਥਾਂ ਤੱਕ ਪੈਦਲ ਮਾਰਚ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸੰਗਤ ਵੱਲੋਂ ਕੀਤੇ ਗਏ ਇਸ ਉਪਰਾਲੇ ਦੌਰਾਨ ਕੁਰਾਲੀ ਤੋਂ ਸ਼ੁਰੂ ਹੋਇਆ ਇਹ ਮਾਰਚ ਖਰੜ ਪਹੁੰਚਿਆਂ ਤੇ ਉਸ ਮਗਰੋਂ 6 ਫੇਸ ਤੋਂ ਹੁੰਦੇ ਹੋਏ ਮੋਰਚੇ ਵਾਲੀ ਥਾਂ ‘ਤੇ ਪਹੁੰਚਿਆ ਹੈ। ਇਲਾਕੇ ਦੀ ਸੰਗਤ ਨੇ ਇਸ ਮੁਹਿੰਮ ਵਿੱਚ ਵੱਧ ਚੱੜ ਕੇ ਹਿੱਸਾ ਲਿਆ ਹੈ।

  komi  
ਜ਼ਿਕਰਯੋਗ ਹੈ ਕਿ ਲਗਭਗ ਦੋ ਹਫਤੇ ਪਹਿਲਾਂ ਮੁਹਾਲੀ-ਚੰਡੀਗੜ੍ਹ ਦੀ ਹੱਦ ਤੇ,ਵਾਈਪੀਐਸ ਚੌਂਕ ਵਿੱਚ ਬੰਦੀ ਸਿੰਘਾਂ ਦੀ ਰਿਹਾਈ,ਬੇਅਦਬੀ,ਲਾਪਤਾ ਸਰੂਪ ਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਇਨਸਾਫ ਨੂੰ ਲੈ ਕੇ ਹੋ ਰਹੀ ਦੇਰੀ ਕਾਰਨ ਮੋਰਚਾ ਸ਼ੁਰੂ ਕੀਤਾ ਗਿਆ ਹੈ ਜੋ ਕਿ ਹੁਣ ਤੱਕ ਜਾਰੀ ਹੈ।