ਕਾਨਪੁਰ : ਬੀਤੇ ਦਿਨੀਂ ਕਾਨਪੁਰ ਦੇ ਬਾਂਸਮੰਡੀ ‘ਚ ਸਥਿਤ ਏਆਰ ਟਾਵਰ ‘ਚ ਸ਼ਾਰਟ ਸਰਕਟ ਕਾਰਨ ਦੁਪਹਿਰ 1.30 ਵਜੇ ਭਿਆਨਕ ਅੱਗ ਲੱਗ ਗਈ। ਅੱਗ ਨਾਲ 6 ਕੰਪਲੈਕਸਾਂ ਦੀਆਂ 800 ਦੇ ਕਰੀਬ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਜਿਸ ਕਾਰਨ ਅਰਬਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੂਰਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਆਰਮੀ, ਏਅਰ ਫੋਰਸ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਚਾਰਜ ਸੰਭਾਲ ਲਿਆ ਹੈ। ਕਾਨਪੁਰ, ਉਨਾਵ, ਲਖਨਊ ਸਮੇਤ ਕਈ ਨੇੜਲੇ ਜ਼ਿਲ੍ਹਿਆਂ ਤੋਂ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਥੋਕ ਮੰਡੀ ਵਿੱਚ ਲੱਗੀ ਅੱਗ 9 ਘੰਟੇ ਬਾਅਦ ਵੀ ਬੁਝਾਈ ਨਹੀਂ ਜਾ ਸਕੀ। ਕੰਪਲੈਕਸ ‘ਚ ਰੁਕੇ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਸਾਹਮਣੇ ਆਈ ਹੈ।
ਅੱਗ ਸਭ ਤੋਂ ਪਹਿਲਾਂ ਏਆਰ ਟਾਵਰ ਵਿੱਚ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਲੱਗੀ। ਤੇਜ਼ ਹਵਾਵਾਂ ਕਾਰਨ ਅੱਗ ਨੇ ਪਲਾਂ ਵਿੱਚ ਹੀ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਪੂਰਾ ਤਿੰਨ ਮੰਜ਼ਿਲਾ ਟਾਵਰ ਅੱਗ ਦੀ ਲਪੇਟ ਵਿੱਚ ਆ ਗਿਆ । ਅੱਗ ਹਮਰਾਜ ਕੰਪਲੈਕਸ, ਨਫੀਸ ਟਾਵਰ, ਅਰਜੁਨ ਕੰਪਲੈਕਸ, ਮਸੂਦ ਕੰਪਲੈਕਸ-1 ਅਤੇ ਮਸੂਦ ਕੰਪਲੈਕਸ-2 ਤੱਕ ਫੈਲ ਗਈ। ਇਨ੍ਹਾਂ 6 ਕੰਪਲੈਕਸਾਂ ਤੋਂ ਅਜੇ ਵੀ ਅੱਗ ਦੀਆਂ ਲਪਟਾਂ ਅਤੇ ਧੂੰਆਂ ਉੱਠ ਰਿਹਾ ਹੈ।
Massive fire at Hamraj Market in Kanpur, operation underway to douse flames
Read @ANI Story | https://t.co/pORU1PF6vh#kanpurfires #hamrajmarket #kanpurnews pic.twitter.com/sRPchfh8FG
— ANI Digital (@ani_digital) March 31, 2023
ਏਆਰ ਟਾਵਰ ਵਿੱਚ ਕੰਮ ਕਰਨ ਵਾਲਾ ਗਿਆਨ ਪ੍ਰਕਾਸ਼ ਲਾਪਤਾ ਹੈ। ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ 6-7 ਵਿਅਕਤੀ ਰਾਤ 12 ਵਜੇ ਚੌਥੀ ਮੰਜ਼ਿਲ ‘ਤੇ ਸੌਣ ਲਈ ਚਲੇ ਗਏ ਸੀ। ਰਾਤ ਇੱਕ ਵਜੇ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅਸੀਂ ਸਾਰੇ ਬਾਹਰ ਆ ਗਏ। ਪਰ 40 ਸਾਲਾਂ ਦੇ ਗਿਆਨ ਦਾ ਪਤਾ ਨਹੀਂ ਲੱਗ ਰਿਹਾ। ਆਕਸੀਜਨ ਸਿਲੰਡਰਾਂ ਵਾਲੇ ਮਾਸਕ ਪਹਿਨੇ ਫਾਇਰਫਾਈਟਰ ਗਿਆਨ ਦੀ ਤਲਾਸ਼ ਲਈ ਏਆਰ ਟਾਵਰ ਵਿੱਚ ਦਾਖਲ ਹੋਏ ਹਨ।
ਨੇੜਲੇ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਬੁਲਾਈ ਗਈ
ਕਾਨਪੁਰ, ਉਨਾਓ ਅਤੇ ਲਖਨਊ ਸਮੇਤ ਕਈ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਅੱਗ ‘ਤੇ ਕਾਬੂ ਪਾਉਣ ਲਈ ਫ਼ੌਜ ਦੇ ਨਾਲ-ਨਾਲ ਹਵਾਈ ਫ਼ੌਜ ਦੀ ਟੀਮ ਵੀ ਲੱਗੀ ਹੋਈ ਹੈ। ਕਾਨਪੁਰ ਦੇ ਪੁਲਿਸ ਕਮਿਸ਼ਨਰ ਬੀਪੀ ਜੋਗਦੰਦ, ਸੰਯੁਕਤ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾੜੀ ਅਤੇ ਡੀਐਮ ਮੌਕੇ ‘ਤੇ ਮੌਜੂਦ ਹਨ।
ਸੰਯੁਕਤ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾੜੀ ਦਾ ਕਹਿਣਾ ਹੈ ਕਿ ਟੀਮ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈ। ਕੱਪੜਾ ਮੰਡੀ ਹੈ ਤਾਂ ਅੱਗ ਤੇਜ਼ੀ ਨਾਲ ਫੈਲ ਗਈ। ਨੇੜੇ ਹੀ ਲੱਕੜ ਦੀ ਮੰਡੀ ਹੈ। ਤੰਗ ਸੜਕਾਂ ਹਨ, ਆਲੇ-ਦੁਆਲੇ ਬਹੁਤ ਸਾਰੀਆਂ ਇਮਾਰਤਾਂ ਹਨ। ਅਜਿਹੇ ‘ਚ ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਅੱਗ ਹੋਰ ਨਾ ਫੈਲੇ।
ਇਕ ਕਿਲੋਮੀਟਰ ਦਾ ਇਲਾਕਾ ਸੀਲ ਕਰ ਦਿੱਤਾ
ਕਾਨਪੁਰ ਬਾਂਸਮੰਡੀ ‘ਚ ਅੱਗ ਲੱਗਣ ਕਾਰਨ ਕਰੀਬ 1 ਕਿਲੋਮੀਟਰ ਦੇ ਘੇਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਕੋਪਰਗੰਜ ਚੌਰਾਹਾ, ਬਾਂਸਮੰਡੀ ਚੌਰਾਹਾ ਅਤੇ ਡਿਪਟੀ ਪਦਵ ਚੌਰਾਹਾ ਤੋਂ ਬਾਂਸਮੰਡੀ ਕੱਪੜਾ ਮੰਡੀ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਬੈਰੀਕੇਡ ਲਗਾ ਦਿੱਤੇ ਗਏ ਹਨ।