Punjab

ਸਕੂਲ ‘ਚ ਖੇਡਣ ਗਏ 13 ਸਾਲਾ ਵਿਦਿਆਰਥੀ ਨਾਲ ਹੋਇਆ ਇਹ ਮਾੜਾ ਕੰਮ

A child died due to electrocution in Nawanshahr, 13-year-old Harish was electrocuted while plucking a mango...

ਨਵਾਂਸ਼ਹਿਰ : ਪੰਜਾਬ ‘ਚ ਹੜ੍ਹਾਂ ਕਾਰਨ ਭਗਵੰਤ ਮਾਨ ਸਰਕਾਰ ਵੱਲੋਂ ਸਕੂਲਾਂ ‘ਚ 16 ਜੁਲਾਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਪਰ ਸ਼ਨੀਵਾਰ ਨੂੰ ਸਕੂਲ ‘ਚ ਖੇਡਣ ਗਏ ਇਕ ਵਿਦਿਆਰਥੀ ਨਾਲ ਦਰਦਨਾਕ ਹਾਦਸਾ ਵਾਪਰ ਗਿਆ। 7ਵੀਂ ਜਮਾਤ ਦੇ 13 ਸਾਲਾ ਵਿਦਿਆਰਥੀ ਹਰੀਸ਼ ਭੱਟੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਹਮਾ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ 16 ਜੁਲਾਈ ਤੱਕ ਛੁੱਟੀਆਂ ਚੱਲ ਰਹੀਆਂ ਹਨ। ਹਰੀਸ਼ ਭੱਟੀ ਸਕੂਲ ਦਾ ਹੀ ਵਿਦਿਆਰਥੀ ਸੀ। ਉਹ ਸ਼ਨੀਵਾਰ ਨੂੰ ਆਪਣੇ ਦੋਸਤਾਂ ਨਾਲ ਖੇਡਣ ਲਈ ਸਕੂਲ ਪਹੁੰਚਿਆ। ਇਸ ਦੌਰਾਨ ਬੱਚਿਆਂ ਨੇ ਅੰਬ ਤੋੜਨ ਬਾਰੇ ਸੋਚਿਆ।

ਦੱਸਿਆ ਜਾ ਰਿਹਾ ਹੈ ਕਿ ਹਰੀਸ਼ ਨੇ ਲੋਹੇ ਦੇ ਸਰੀਏ ਨਾਲ ਅੰਬ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਿੱਥੇ ਹੇਠਾਂ ਪਾਣੀ ਸੀ, ਉੱਪਰੋਂ ਹਾਈ ਵੋਲਟੇਜ ਦੀਆਂ ਤਾਰਾਂ ਲੰਘ ਰਹੀਆਂ ਸਨ, ਜੋ ਕਿ ਲੋਹੇ ਦਾ ਸਰੀਆ ਤਾਰਾ ਨੂੰ ਛੂਹ ਗਿਆ ਅਤੇ ਹਰੀਸ਼ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦੇਖ ਕੇ ਬੱਚੇ ਡਰ ਕੇ ਭੱਜ ਗਏ।

ਬੱਚਿਆਂ ਨੇ ਹਰੀਸ਼ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਉਹ ਮੌਕੇ ‘ਤੇ ਪੁੱਜੇ। ਹਰੀਸ਼ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਖੁਦ ਬੀਮਾਰ ਰਹਿੰਦਾ ਹੈ ਅਤੇ ਕੋਈ ਕੰਮ ਨਹੀਂ ਕਰਦਾ। ਉਸ ਦੀ ਪਤਨੀ ਘਰਾਂ ਵਿਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ ਅਤੇ ਉਸ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚਲਦਾ ਹੈ।