Punjab

ਸੰਗਰੂਰ ‘ਚ ਪਤੰਗ ਚੜ੍ਹਾਉਂਦਾ ਬੱਚਾ ਛੱਤ ਤੋਂ ਡਿੱਗਿਆ , ਹੋਈ ਮੌਤ , ਪਿੰਡ ‘ਚ ਛਾਈ ਸੋਗ ਦੀ ਲਹਿਰ

A child died after falling from the roof while flying a kite in Sangrur

ਸੰਗਰੂਰ ਦੇ ਸ਼ੇਰਪੁਰ ਦੇ ਪਿੰਡ ਗੰਡੇਵਾਲ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਬੱਚੇ ਦੀ ਘਰ ਦੀ ਛੱਤ ਤੋਂ ਡਿਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੱਚਾ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਛੱਤ ‘ਤੇ ਬਨੇਰਾ ਨਾ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਗਿਆ। ਬੱਚੇ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਦੌੜ ਕੇ ਉਸ ਨੂੰ ਹਸਪਤਾਲ ਲੈ ਗਏ ਪਰ ਰਾਹ ਵਿੱਚ ਜਾਂਦੇ ਸਮੇਂ ਹੀ ਬੱਚੇ ਨੇ ਦਮ ਤੋੜ ਦਿੱਤਾ।

ਮ੍ਰਿਤਕ ਬੱਚੇ ਦੀ ਪਛਾਣ ਏਕਮਜੋਤ ਸਿੰਘ ਵਾਸੀ ਪਿੰਡ ਗੰਡੇਵਾਲ ਵਜੋਂ ਹੋਈ ਹੈ। ਪਰਿਵਾਰਕ ਮੈਂਬਰ ਹਰਬੰਸ ਸਿੰਘ ਹੰਸਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕੁਝ ਮਹੀਨੇ ਪਹਿਲਾਂ ਹੀ ਉਸ ਦੀ ਲੜਕੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

ਬੱਚੇ ਦੀ ਮੌਤ ‘ਤੇ ਪਿੰਡ ‘ਚ  ਸੋਗ ਦੀ ਲਹਿਰ

ਫਿਲਹਾਲ ਪੁਲਿਸ ਇਸ ਨੂੰ ਹਾਦਸੇ ਨਾਲ ਜੋੜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੇ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅੱਜ ਏਕਮਜੋਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।