The Khalas Tv Blog India ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ , 15 ਯਾਤਰੀਆਂ ਨੂੰ ਲੈ ਕੇ ਆਈ ਮਾੜੀ ਖ਼ਬਰ
India

ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ , 15 ਯਾਤਰੀਆਂ ਨੂੰ ਲੈ ਕੇ ਆਈ ਮਾੜੀ ਖ਼ਬਰ

A bus full of passengers fell into the river, 15 died, 25 were seriously injured

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਬੱਸ ਪੁਲ ਤੋਂ ਨਦੀ ਵਿੱਚ ਡਿੱਗ ਗਈ। ਇਸ ਦੁਰਘਨਟਾ ‘ਚ ਹੁਣ ਤੱਕ 15 ਯਾਤਰੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ 25 ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਇਹ ਹਾਦਸਾ ਜ਼ਿਲ੍ਹੇ ਦੇ ਵੂਲ ਥਾਣੇ ਦੇ ਦਸਾਂਗਾ ਨੇੜੇ ਡੋਂਗਰਗਾਂਵ ਪੁਲ ‘ਤੇ ਵਾਪਰਿਆ। ਜਿੱਥੇ ਸਵਾਰੀਆਂ ਨਾਲ ਭਰੀ ਬੱਸ ਕਰੀਬ 20 ਫੁੱਟ ਹੇਠਾਂ ਡਿੱਗ ਗਈ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮਾਂ ਸ਼ਾਰਦਾ ਟਰੈਵਲਜ਼ ਦੀ ਬੱਸ ਖਰਗੋਨ ਤੋਂ ਇੰਦੌਰ ਜਾ ਰਹੀ ਸੀ। ਇਹ ਹਾਦਸਾ ਖਰਗੋਨ-ਠੀਕਰੀ ਰੋਡ ‘ਤੇ ਵਾਪਰਿਆ। ਬੱਸ ਨਦੀ ਦੇ ਪੁਲ ਤੋਂ ਲੰਘ ਰਹੀ ਸੀ। ਫਿਰ ਅਚਾਨਕ ਬੱਸ ਹੇਠਾਂ ਡਿੱਗ ਗਈ। ਇਸ ਤੋਂ ਬਾਅਦ ਕਾਫੀ ਜ਼ੋਰਦਾਰ ਆਵਾਜ਼ ਆਈ, ਜਿਸ ਨੂੰ ਸੁਣ ਕੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ। ਬੱਸ ਡਿੱਗਣ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 35 ਤੋਂ ਵੱਧ ਯਾਤਰੀ ਸਵਾਰ ਸਨ।

ਇਸ ਦੇ ਨਾਲ ਹੀ ਰਾਜ ਸਰਕਾਰ ਦੇ ਗ੍ਰਹਿ ਮੰਤਰੀ ਡਾ: ਨਰੋਤਮ ਮਿਸ਼ਰਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ 15 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਹੋਏ ਹਨ। ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਦੂਜੇ ਪਾਸੇ ਮੱਧ ਪ੍ਰਦੇਸ਼ ਦੀ ਸ਼ਿਵਰਾਜ ਚੌਹਾਨ ਦੀ ਸਰਕਾਰ ਨੇ ਬੱਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਗੰਭੀਰ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ, ਆਮ ਜ਼ਖ਼ਮੀਆਂ ਲਈ 25-25 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਦਸੇ ਵਿੱਚ ਜ਼ਖਮੀਆਂ ਦੇ ਇਲਾਜ ਦਾ ਸਰਕਾਰ ਵੱਲੋਂ ਯੋਗ ਪ੍ਰਬੰਧ ਕੀਤਾ ਜਾਵੇਗਾ।

Exit mobile version