Punjab

ਪਾਕਿਸਤਾਨ ‘ਚ KCF ਚੀਫ਼ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਨੇ ਲਿਆ ਇਹ ਫੈਸਲਾ !

ਬਿਊਰੋ ਰਿਪੋਰਟ : ਪਾਕਿਸਤਾਨ ਵਿੱਚ ਖਾਲਿਸਤਾਨ ਕਮਾਂਡੋ ਫੋਰਸ (KCF) ਚੀਫ਼ ਪਰਮਜੀਤ ਸਿੰਘ ਪੰਜਵੜ ਦਾ ਅੰਤਿਮ ਸਸਕਾਰ ਲਾਹੌਰ ਵਿੱਚ ਕਰ ਦਿੱਤਾ ਗਿਆ ਹੈ ਜਦਕਿ ਪਰਿਵਾਰ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਤਰਨਤਾਰਨ ਦੇ ਪਿੰਡ ਪੰਜਵੜ ਵਿੱਚ ਕਰਨਾ ਚਾਹੁੰਦਾ ਸੀ।

ਪਰਮਜੀਤ ਸਿੰਘ ਪੰਜਵੜ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਿੰਡ ਦੇ ਲੋਕ ਉਨ੍ਹਾਂ ਦੇ ਭਰਾ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਹੁਣ ਪਰਿਵਾਰ ਨੇ ਪਰਮਜੀਤ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਪਾਠ 13 ਮਈ ਨੂੰ ਪਿੰਡ ਵਿੱਚ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ਅਤੇ 15 ਮਈ ਨੂੰ ਭੋਗ ਪਾਇਆ ਜਾਵੇਗਾ।

ਖਾਲਿਸਤਾਨੀ ਕਮਾਂਡੋ ਫੋਰਸ ਦਾ ਮੁਖੀ ਬਣਨ ਤੋਂ ਬਾਅਦ ਪਰਮਜੀਤ ਸਿੰਘ ਪੰਜਵੜ 33 ਸਾਲਾਂ ਤੋਂ ਪਾਕਿਸਤਾਨ ਵਿੱਚ ਰਹਿ ਰਿਹਾ ਸੀ ਸੀ। ਜਿੱਥੇ ਉਸ ਨੇ ਨਾਂ ਬਦਲ ਕੇ ਸਰਕਾਰ ਮਲਿਕ ਸਿੰਘ ਰੱਖਿਆ ਸੀ। ਪਾਕਿਸਤਾਨ ਹਮੇਸ਼ਾ ਪੰਜਵੜ ਦੇ ਦੇਸ਼ ਵਿੱਚ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ। ਇਸੇ ਲਈ ਹੁਣ ਤੱਕ ਪਾਕਿਸਤਾਨ ਨੇ ਉਸ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ, ਸਿਰਫ਼ ਇਨ੍ਹਾਂ ਕਿਹਾ ਗਿਆ ਹੈ ਕਿ ਇੱਕ ਪ੍ਰਾਪਰਟੀ ਡੀਲਰ ਦਾ ਕਤਲ ਕੀਤਾ ਗਿਆ ਹੈ।ਭਾਰਤੀ ਮੀਡੀਆ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਲਾਹੌਰ ਦੀ ਸਨਫਲਾਵਰ ਸੁਸਾਇਡੀ ਵਿੱਚ ਵੜ ਕੇ 2 ਮੋਟਰ ਸਾਈਕਲ ਕਾਤਲਾਂ ਨੇ ਪਰਮਜੀਤ ਸਿੰਘ ਪੰਜਵੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਪਰਮਜੀਤ ਸਿੰਘ ਦੇ ਭਰਾ ਦਾ ਬਿਆਨ

ਪਰਮਜੀਤ ਸਿੰਘ ਪੰਜਵੜ ਦੇ ਭਰਾ ਬਲਦੇਵ ਸਿੰਘ ਫੌਜੀ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਨੇ 37 ਸਾਲ ਤੋਂ ਪਰਮਜੀਤ ਨੂੰ ਨਹੀਂ ਵੇਖਿਆ ਹੈ। ਉਨ੍ਹਾਂ ਨੂੰ ਖ਼ਬਰਾਂ ਤੋਂ ਹੀ ਉਸ ਦੇ ਮਾਰੇ ਜਾਣ ਬਾਰੇ ਪਤਾ ਚੱਲਿਆ ਹੈ। ਦੱਸਿਆ ਜਾਂਦਾ ਹੈ ਕਿ ਪਰਮਜੀਤ ਸਿੰਘ ਪੰਜਵੜ ਦੀ ਪਤਨੀ ਅਤੇ ਬੱਚੇ ਜਰਮਨੀ ਵਿੱਚ ਰਹਿੰਦੇ ਹਨ ।

ਲਾਹੌਰ ਵਿੱਚ ਹੋਇਆ ਸਸਕਾਰ

ਮਿਲੀ ਜਾਣਕਾਰੀ ਦੇ ਮੁਤਾਬਕ ਪੰਚਵੜ ਦਾ ਅੰਤਿਮ ਸਸਕਾਰ ਲਾਹੌਰ ਦੇ ਬਾਬੂ ਸਾਭੂ ਸ਼ਮਸ਼ਾਨ ਘਾਟ ਵਿੱਚ ਹੋਇਆ ਹੈ, ਜਿੱਥੇ ਗੁਰਦੁਆਰਾ ਸ਼ਹੀ ਸਿੰਘ ਸਿੰਘਾਨਿਆ ਦੇ ਗ੍ਰੰਥੀ ਰਣਜੀਤ ਸਿੰਘ ਫੈਨੇ ਨੇ ਸਸਕਾਰ ਤੋਂ ਪਹਿਲਾਂ ਅੰਤਿਮ ਅਰਦਾਸ ਕੀਤੀ।

ਮਾਰਨਿੰਗ ਵਾਕ ਵੇਲੇ ਮਾਰੀ ਗੋਲੀ

ਪਰਮਜੀਤ ਸਿੰਘ ਨੂੰ ਸ਼ਨਿੱਚਰਵਾਰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਲਾਹੌਰ ਦੇ ਜੌਹਰ ਟਾਊਨ ਵਿੱਚ ਸਨਫਲਾਇਵਰ ਸੁਸਾਇਟੀ ਵਿੱਚ ਆਪਣੇ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਮਾਰਨਿੰਗ ਵਾਕ ਕਰ ਰਹੇ ਸਨ, ਤਾਂ ਹੀ ਬਾਈਕ ‘ਤੇ ਕੁਝ ਨੌਜਵਾਨ ਆਏ ਅਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰਮਜੀਤ ਸਿੰਘ ਦੇ ਸਿਰ ‘ਤੇ ਗੋਲੀਆਂ ਲੱਗੀਆਂ ਸਨ ।

ਕੇਂਦਰ ਦੀ ਲਿਸਟ ਵਿੱਚ ਪੰਜਵੜ ਦਾ ਨਾਂ

ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਝਬਾਲ ਥਾਣੇ ਦੇ ਤਹਿਤ ਆਉਂਦੇ ਪੰਜਵੜ ਪਿੰਡ ਦੇ ਰਹਿਣ ਵਾਲੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2020 ਵਿੱਚ 9 ਲੋਕਾਂ ਦੀ ਲਿਸਟ ਤਿਆਰ ਕੀਤੀ ਸੀ ਜਿਸ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਨਾਂ 8ਵੇਂ ਨੰਬਰ ‘ਤੇ ਸੀ। ਇਸ ਲਿਸਟ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਚੀਫ ਵਧਾਵਾ ਸਿੰਘ ਬੱਬਰ ਦਾ ਨਾਂ ਵੀ ਸੀ ਜੋ ਕਿ ਤਰਨਤਾਰਨ ਦੇ ਦਾਸੂਵਾਲ ਪਿੰਡ ਦੇ ਰਹਿਣ ਵਾਲੇ ਸਨ ।

1986 ਵਿੱਚ ਪਾਕਿਸਤਾਨ ਗਿਆ

ਪੰਜਾਬ ਵਿੱਚ ਕਾਲੇ ਦੌਰ ਦੌਰਾਨ ਉਹ 1986 ਵਿੱਚ ਆਪਣੇ ਚਾਚੇ ਦੇ ਭਰਾ ਲਾਭ ਸਿੰਘ ਦੇ ਨਾਲ ਖਾਲਿਸਤਾਨ ਕਮਾਂਡੋ ਫੋਰਸ (KCF) ਵਿੱਚ ਸ਼ਾਮਲ ਹੋ ਗਏ ਸਨ । ਉਸ ਤੋਂ ਪਹਿਲਾਂ ਉਹ ਕੌ-ਆਪਰੇਟਿਵ ਬੈਂਕ ਵਿੱਚ ਕੰਮ ਕਰਦੇ ਸਨ । ਭਾਰਤੀ ਸੁਰੱਖਿਆ ਏਜੰਸੀਆਂ ਉੱਤੇ ਲਾਭ ਸਿੰਘ ਨੂੰ ਮਾਰਨ ਦਾ ਇਲਜ਼ਾਮ ਲੱਗਾ। ਉਸ ਤੋਂ ਬਾਅਦ 1990 ਵਿੱਚ ਪੰਜਵੜ ਨੇ KCF ਦੀ ਕਮਾਨ ਸੰਭਾਲੀ ਅਤੇ ਪਾਕਿਸਤਾਨ ਚਲਾ ਗਿਆ। ਹਾਲਾਂਕਿ ਪਾਕਿਸਤਾਨ ਸਰਕਾਰ ਉਨ੍ਹਾਂ ਦੇ ਉੱਥੇ ਹੋਣ ਤੋਂ ਇਨਕਾਰ ਕਰਦੀ ਰਹੀ ਪਰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਜਰਮਨੀ ਵਿੱਚ ਰਹਿੰਦੇ ਹਨ। 2020 ਵਿੱਚ ਬਲਵਿੰਦਰ ਸਿੰਘ ਸੰਧੂ ਦੇ ਕਤਲ ਵਿੱਚ ਵੀ ਪਰਮਜੀਤ ਸਿੰਘ ਪੰਜਵੜ ਦਾ ਨਾਂ ਹੀ ਸਾਹਮਣੇ ਆਇਆ ਸੀ।