India

ਮਸ਼ਹੂਰ ਬਾਲੀਵੁੱਡ ਅਦਾਕਾਰ ਆਫਤਾਬ ਤੇ ਜੈਕੀ ਸ਼ਰਾਫ ਨਾਲ ਲੱਖਾਂ ਦੀ ਬੈਂਕ ਧੋਖਾਧੜੀ !

ਬਿਉਰੋ ਰਿਪੋਰਟ : ਸਰਕਾਰ ਡਿਜੀਟਲ ਭੁਗਤਾਨ ਕਰਨ ਦੇ ਲਈ ਲੋਕਾਂ ਨੂੰ ਜਾਗਰੂਕ ਤਾਂ ਕਰਦੀ ਪਰ ਇਸ ਨਾਲ ਹੋਣ ਵਾਲੇ ਫਰਾਡ ਨੂੰ ਲੈਕੇ ਕੋਈ ਠੋਸ ਹੱਲ ਨਹੀਂ ਕੱਢ ਦੀ ਹੈ । ਅੰਜਾਨ ਲੋਕ ਤਾਂ ਛੱਡੋ ਪੜੇ ਲਿਖੇ ਲੋਕ ਵੀ ਧੋਖਾਧੜੀ ਦੇ ਸ਼ਿਕਾਰ ਹੋ ਰਹੇ ਹਨ।
ਤਾਜ਼ਾ ਮਾਮਲਾ ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਸਾਨੀ ਦਾ ਆਇਆ ਹੈ । ਜਿੰਨਾਂ ਦੇ ਨਾਲ ਆਨ ਲਾਈਨ ਫਰਾਡ ਹੋਇਆ ਅਤੇ ਜਿਸ ਵਿੱਚ ਉਨ੍ਹਾਂ ਦੇ ਬੈਂਕ ਤੋਂ ਡੇਢ ਲੱਖ ਕੱਢ ਲਏ ਗਏ । ਜਦਕਿ ਅਦਾਕਾਰ ਜੈਕੀ ਸ਼ਰਾਫ ਦੀ ਪਤਨੀ ਦੇ ਅਕਾਉਂਟ ਤੋਂ ਇਸੇ ਤਰ੍ਹਾਂ 50 ਲੱਖ ਦੀ ਧੋਖਾਧੜੀ ਹੋਈ ਹੈ ।

ਆਫਤਾਬ ਨੂੰ ਫੋਨ ‘ਤੇ ਇੱਕ ਮੈਸੇਜ ਆਇਆ,ਇੱਕ ਪ੍ਰਾਇਵੇਟ ਸੈਕਟਰ ਦੇ ਬੈਂਕ ਨੇ ਉਨ੍ਹਾਂ ਨੂੰ ਲਿੰਕ ‘ਤੇ ਕਲਿੱਕ ਕਰਕੇ KYC ਡਿਟੇਲ ਅਪਲੋਡ ਕਰਨ ਦੇ ਲਈ ਕਿਹਾ । ਮੈਸੇਜ ਵਿੱਚ ਇਹ ਵੀ ਲਿਖਿਆ ਸੀ ਕਿ ਜੇਕਰ ਤੁਸੀਂ KYC ਅਪਡੇਟ ਨਾ ਕੀਤੀ ਤਾਂ ਤੁਹਾਡਾ ਅਕਾਉਂਟ ਬੰਦ ਹੋ ਜਾਵੇਗਾ। ਜਿਸ ਤੋਂ ਬਾਅਦ ਅਦਾਕਾਰ ਆਫਤਾਬ ਨੇ KYC ਡਿਟੇਲ ਅਪਡੇਟ ਕਰਨ ਦੇ ਮੈਸੇਜ ਨੂੰ ਫਾਲੋ ਕੀਤਾ ਜਿਵੇਂ ਹੀ ਇਹ ਪ੍ਰੋਸੈਸ ਪੂਰਾ ਹੋਇਆ ਉਨ੍ਹਾਂ ਨੂੰ ਇੱਕ ਟੈਕਸ ਮੈਸੇਜ ਮਿਲਿਆ ਕਿ ਉਨ੍ਹਾਂ ਦੇ ਅਕਾਉਂਟ ਤੋਂ 1,49,999 ਰੁਪਏ ਡੈਬਿਟ ਹੋ ਗਏ ਹਨ ।

ਇਸ ਤੋਂ ਬਾਅਦ ਅਦਾਕਾਰ ਆਫਤਾਬ ਨੇ ਪ੍ਰਾਈਵੇਟ ਸੈਕਟਰ ਬੈਂਕ ਦੇ ਬਰਾਂਚ ਮੈਨੇਜਰ ਨੂੰ ਸੰਪਰਕ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ । ਪੁਲਿਸ ਨੇ IPC ਦੀ ਧਾਰਾ 420 ਅਧੀਨ ਧੋਖਾਧੜੀ ਅਤੇ IT ਐਕਟ ਅਧੀਨ ਕੇਸ ਦਰਜ ਕਰ ਲਿਆ ਹੈ । ਇਸੇ ਤਰ੍ਹਾਂ ਹੀ ਅਦਾਕਾਰ ਜੈਕੀ ਸਰਾਫ ਦੀ ਪਤਨੀ ਆਇਸ਼ਾ ਸ਼ਰਾਫ ਦੇ ਨਾਲ ਹੋਇਆ ਸੀ ।

ਆਸ਼ਾ ਸ਼ਰਾਫ ਨਾਲ 58 ਲੱਖ ਦੀ ਧੋਖਾਧੜੀ ਹੋਈ ਸੀ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਨੂੰ ਕੀਤੀ ਸੀ । ਇਸ ਤੋਂ ਇਲਾਵਾ ਅਦਾਕਾਰ ਅਨੂੰ ਕਪੂਰ ਨੂੰ ਵੀ KYC ਦੇ ਚੱਕਰ ਵਿੱਚ ਧੋਖੇਬਾਜ਼ਾਂ ਨੇ ਚੂਨਾ ਲਗਾਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਸੀ ।

RBI ਵੱਲੋਂ ਵਾਰ-ਵਾਰ ਗਾਇਡ ਲਾਈਨ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਤੁਸੀਂ ਆਪਣਾ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰੋ । ਜੇਕਰ ਤੁਹਾਡੇ ਮੋਬਾਈਲ ਫੋਨ ‘ਤੇ ਕੋਈ ਇਹ ਕਰਕੇ ਫੋਨ ਕਰਦਾ ਹੈ ਕਿ ਮੈਂ ਤੁਹਾਡੇ ਬੈਂਕ ਤੋਂ ਬੋਲ ਰਿਹਾ ਹਾਂ ਤੁਸੀਂ ਆਪਣੇ ਕਰੈਡਿਟ ਜਾਂ ਫਿਰ ਡੈਬਿਟ ਕਾਰਡ ਦਾ ਨੰਬਰ ਦੱਸੋਂ ਤਾਂ ਬਿਲਕੁਲ ਵੀ ਨਹੀਂ ਦੱਸਣਾ ਚਾਹੀਦਾ ਹੈ। ਮੋਬਾਈਲ ਫੋਨ ‘ਤੇ ਆਉਣ ਵਾਲੇ ਅੰਜਾਨ ਮੈਸੇਜ ‘ਤੇ ਵੀ ਤੁਸੀਂ ਬਿਲਕੁਲ ਕਲਿੱਕ ਨਾ ਕਰੋ ।