Punjab

5 ਸੂਬਿਆਂ ‘ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ! ਇੱਕ ਸੂਬੇ ਨੂੰ ਛੱਡ ਬਾਕੀ 4 ‘ਚ ਇੱਕ ਹੀ ਗੇੜ ‘ਚ ਚੋਣਾਂ ! ਇਸ ਦਿਨ ਆਉਣਗੇ ਨਤੀਜੇ

ਬਿਉਰੋ ਰਿਪੋਰਟ : ਪੰਜ ਸੂਬਿਆਂ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਹੈ । ਮਿਜ਼ੋਰਮ ਵਿੱਚ ਸਭ ਤੋਂ 7 ਨਵੰਬਰ ਵੋਟਿੰਗ ਹੋਵੇਗੀ, ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਇੱਕ ਹੀ ਗੇੜ ਵਿੱਚ ਵੋਟਿੰਗ ਹੋਵੇਗੀ ਜਦਕਿ ਨਕਸਲੀ ਪ੍ਰਭਾਵਿਤ ਸੂਬੇ ਛੱਤੀਸਗੜ੍ਹ ਵਿੱਚ 2 ਫੇਸ ਵਿੱਚ ਵੋਟਿੰਗ ਹੋਵੇਗੀ,ਪਹਿਲਾਂ ਫੇਸ 7 ਨਵੰਬਰ ਅਤੇ ਦੂਜਾ ਗੇੜ 17 ਨਵੰਬਰ ਮਿਥਿਆ ਗਿਆ ਹੈ । ਇਸ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਇੱਕ ਹੀ ਗੇੜ੍ਹ ਵਿੱਚ ਵੋਟਿੰਗ ਹੋਵੇਗੀ ਇੱਥੇ 23 ਨਵੰਬਰ ਨੂੰ ਜਨਤਾ ਅਗਲੀ ਸਰਕਾਰ ਲਈ ਵੋਟਿੰਗ ਕਰੇਗੀ । ਤੇਲੰਗਾਨਾ ਵਿੱਚ ਸਭ ਤੋਂ ਅਖੀਰ ਵਿੱਚ 30 ਨਵੰਬਰ ਨੂੰ ਚੋਣ ਹੋਵੇਗੀ ਜਦਕਿ ਪੰਜੋ ਸੂਬਿਆਂ ਦੇ ਨਤੀਜੇ 3 ਦਸੰਬਰ ਨੂੰ ਦਿਨ ਐਤਵਾਰ ਨੂੰ ਆਉਣਗੇ । ਜਿਨ੍ਹਾਂ ਪੰਜ ਸੂਬਿਆਂ ਵਿੱਚ ਚੋਣ ਹੋਣ ਜਾ ਰਹੀ ਹੈ ਉਨ੍ਹਾਂ ਵਿੱਚ 16.14 ਕਰੋੜ ਵੋਟਰ ਹਨ । ਇਨ੍ਹਾਂ ਵਿੱਚੋਂ 8.2 ਕਰੋੜ ਪੁਰਸ਼ , 7.8 ਕਰੋੜ ਔਰਤ ਵੋਟਾਂ ਹਨ ਜਦਕਿ 60.2 ਲੱਖ ਨਵੇਂ ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ।

2018 ਵਿੱਚ ਮੱਧ ਪ੍ਰਦੇਸ਼ ਵਿੱਚ ਕਮਲਨਾਥ ਦੀ ਸਰਕਾਰ ਬਣੀ

ਮੱਧ ਪ੍ਰਦੇਸ਼ ਵਿੱਚ ਪਿਛਲੀ ਵਿਧਾਨਸਭਾ ਚੋਣਾਂ ਦੌਰਾਨ ਕਾਫ਼ੀ ਸਿਆਸੀ ਡਰਾਮਾ ਹੋਇਆ ਸੀ । ਚੋਣ ਨਤੀਜਿਆਂ ਵਿੱਚ ਕਾਂਗਰਸ ਨੂੰ ਬੀਜੇਪੀ ਤੋਂ ਸਿਰਫ਼ 5 ਸੀਟਾਂ ਵੱਧ ਮਿਲਿਆ ਸੀ । ਕਾਂਗਰਸ ਦੇ ਕੋਲ 114 ਸੀਟਾਂ ਸਨ ਬੀਜੇਪੀ ਕੋਲ 109 ਸਨ । ਬੀਐੱਸਪੀ ਨੇ 2 ਵਿਧਾਇਕ ਅਤੇ ਸਮਾਜਵਾਦੀ ਪਾਰਟੀ ਦੇ ਇੱਕ ਸੀਟ ਜਿੱਤੇ ਸਨ । ਦੋਵਾਂ ਦੀ ਮਦਦ ਨਾਲ ਕਾਂਗਰਸ ਗਠਜੋੜ 116 ਦੇ ਬਹੁਮਤ ਅੰਕੜੇ ਤੱਕ ਪਹੁੰਚ ਗਏ ਸਨ ।

ਕਾਂਗਰਸ ਦੀ ਸਰਕਾਰ 15 ਮਹੀਨੇ ਵਿੱਚ ਡਿੱਗ ਗਈ ਸੀ। ਦਰਅਸਲ ਕਾਂਗਰਸ ਦੇ 22 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਇਸ ਵਿੱਚ 6 ਮੰਤਰੀ ਵੀ ਸਨ। ਅਸਤੀਫ਼ੇ ਤੋਂ ਬਾਅਦ ਕਮਲਨਾਥ ਸਰਕਾਰ ਡਿੱਗ ਗਈ ਅਤੇ ਬੀਜੇਪੀ ਨੇ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿੱਚ ਚੌਥੀ ਵਾਰ ਸਰਕਾਰ ਬਣਾਈ।

25 ਸਾਲਾਂ ਤੋਂ ਰਾਜਸਥਾਨ ਵਿੱਚ ਹਰ ਵਾਰ ਸਰਕਾਰ ਬਦਲੀ

ਰਾਜਸਥਾਨ ਵਿੱਚ ਕੁੱਲ 200 ਵਿਧਾਨਸਭਾ ਸੀਟਾਂ ਹਨ । 2018 ਵਿੱਚ 199 ਵਿਧਾਨਸਭਾ ਸੀਟਾਂ ‘ਤੇ ਚੋਣ ਹੋਈ । ਅਲਵਰ ਦੀ ਰਾਮਗੜ੍ਹ ਸੀਟ ‘ਤੇ BSP ਦੇ ਉਮੀਦਵਾਰ ਲਕਸ਼ਮਣ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਜਿਸ ਦੀ ਵਜ੍ਹਾ ਕਰਕੇ ਇੱਕ ਸੀਟ ਖ਼ਾਲੀ ਰਹੀ ਗਈ। 199 ਸੀਟਾਂ ਵਿੱਚੋਂ ਕਾਂਗਰਸ ਨੂੰ 99 ਸੀਟਾਂ ਮਿਲਿਆ ਸਨ ।

RLD ਨੇ ਕਾਂਗਰਸ ਦੀ ਹਮਾਇਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿੱਚ 100 ਸੀਟਾਂ ਹੋ ਗਈਆਂ ਅਤੇ ਅਸ਼ੋਕ ਗਹਿਲੋਤ ਦੀ ਅਗਵਾਈ ਵਿੱਚ ਕਾਂਗਰਸ ਦੀ ਰਾਜਸਥਾਨ ਵਿੱਚ ਸਰਕਾਰ ਬਣ ਗਈ । 2019 ਵਿੱਚ ਰਾਮ ਗੜ੍ਹ ਦੀ ਸੀਟ ਕਾਂਗਰਸ ਨੇ ਜਿੱਤੀ ਅਤੇ ਅਤੇ ਫਿਰ 101 ਸੀਟਾਂ ਕਾਂਗਰਸ ਕੋਲ ਹੋ ਗਈਆਂ। 2018 ਵਿੱਚ ਬੀਜੇਪੀ ਦੇ ਖਾਤੇ ਵਿੱਚ 73 ਸੀਟਾਂ ਗਈਆਂ ਸਨ। ਜਦਕਿ ਅਜ਼ਾਦ ਅਤੇ ਹੋਰ ਪਾਰਟੀਆਂ ਦੇ ਉਮੀਦਵਾਰ 26 ਜਿੱਤੇ ਸਨ ।

ਛੱਤੀਗਗੜ੍ਹ ਵਿੱਚ 15 ਸਾਲ ਬਾਅਦ ਕਾਂਗਰਸ ਦੀ ਸਰਕਾਰ ਬਣੀ

2018 ਵਿੱਚ ਛੱਤੀਸਗੜ੍ਹ ਵਿੱਚ 15 ਸਾਲ ਬਾਅਦ ਕਾਂਗਰਸ ਦੀ ਵਜ਼ਾਰਤ ਵਿੱਚ ਵਾਪਸੀ ਹੋਈ ਸੀ । 90 ਵਿਧਾਨਸਭਾ ਸੀਟਾਂ ਵਿੱਚੋਂ ਕਾਂਗਰਸ ਨੂੰ ਜ਼ਬਰਦਸਤ ਬਹੁਮਤ ਮਿਲਿਆ ਸੀ । ਬੀਜੇਪੀ ਦੇ ਖਾਤੇ ਵਿੱਚ ਸਿਰਫ਼ 15 ਸੀਟਾਂ ਆਇਆ ਸਨ । ਕਾਂਗਰਸ ਨੇ 68 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ । ਬਾਅਦ ਵਿੱਚੋਂ ਕੁਝ ਵਿਧਾਇਕਾਂ ਨੇ ਪਾਰਟੀ ਬਦਲੀ ਸੀ । ਫ਼ਿਲਹਾਲ ਕਾਂਗਰਸ ਦੇ ਕੋਲ 71 ਵਿਧਾਇਕ ਹਨ ਬੀਜੇਪੀ ਕੋਲ 13 ਜਦਕਿ ਬੀ ਐੱਸ ਪੀ ਕੋਲ 2 ਅਤੇ 3 ਵਿਧਾਇਕ ਅਜੀਤ ਜੋਗੀ ਦੀ ਪਾਰਟੀ ਦੇ ਹਨ । 5 ਸਾਲ ਕਾਂਗਰਸ ਨੇ ਭੂਪੇਸ਼ ਬਘੇਲ ‘ਤੇ ਭਰੋਸਾ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸਰਕਾਰ ਚਲਾਈ ।

2018 ਵਿੱਚ ਤੇਲੰਗਾਨਾ ਵਿੱਚ BJP ਨੂੰ ਮਿਲੀ ਸੀ ਸਿਰਫ 1 ਸੀਟ

ਤੇਲੰਗਾਨਾ ਵਿੱਚ 2018 ਵਿਧਾਨਸਭਾ ਚੋਣਾਂ ਦੌਰਾਨ BJP ਨੂੰ ਸਿਰਫ਼ 1 ਹੀ ਸੀਟ ਮਿਲੀ ਸੀ । ਮੌਜੂਦਾ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਦੀ ਪਾਰਟੀ TRS ਸਭ ਤੋਂ ਵੱਧ 88 ਸੀਟਾਂ ਮਿਲਿਆ ਸੀ ਜਦਕਿ ਕਾਂਗਰਸ ਦੇ ਖਾਤੇ ਵਿੱਚ 19 ਸੀਟਾਂ ਗਈਆਂ ਸਨ । ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸੱਤਾਧਾਰੀ ਪਾਰਟੀ ਦੇ ਕੋਲ 119 ਵਿਧਾਨਸਭਾ ਸੀਟਾਂ ਵਿੱਚੋਂ 101 ਵਿਧਾਇਕ ਹਨ । ਓਵੈਸੀ ਦੀ ਪਾਰਟੀ AIMIM ਦੇ ਕੋਲ 7 ਵਿਧਾਇਕ ਹਨ, ਜਦਕਿ ਕਾਂਗਰਸ ਕੋਲ 5 ਅਤੇ ਬੀਜੇਪੀ ਕੋਲ 3 ।

2018 ਵਿੱਚ ਮਿਜ਼ੋਰਮ ਵਿੱਚ MNF ਦੀ ਸਰਕਾਰ ਬਣੀ ਸੀ

ਮਿਜ਼ੋਰਮ ਵਿੱਚ 40 ਵਿਧਾਨਸਭਾ ਸੀਟਾਂ ਹਨ। 2018 ਵਿਧਾਨਸਭਾ ਚੋਣਾਂ ਵਿੱਚ 10 ਸਾਲ ਬਾਅਦ ਮਿਜੋ ਨੈਸ਼ਨਲ ਫ਼ਰੰਟ (MNF) ਦੀ ਵਾਪਸੀ ਹੋਈ ਸੀ । ਕੁੱਲ 40 ਸੀਟਾਂ ਵਿੱਚੋਂ MNF ਨੇ 26 ਸੀਟਾਂ ਜਿੱਤਿਆਂ ਸਨ ਉੱਧਰ ਕਾਂਗਰਸ ਦੇ ਖਾਤੇ ਵਿੱਚ ਸਿਰਫ਼ 5 ਹੀ ਸੀਟਾਂ ਗਈਆਂ ਸਨ । ਇਸ ਦੇ ਇਲਾਵਾ ਜੋਰਮ ਪੀਪੁਲਸ ਮੂਵਮੈਂਟ ਨੂੰ 8 ਸੀਟਾਂ ਮਿਲਿਆ ਸਨ । ਬੀਜੇਪੀ ਦੇ ਖਾਤੇ ਵਿੱਚ ਸਿਰਫ਼ ਇੱਕ ਹੀ ਸੀਟ ਆਈ ਸੀ। ਮਿਜੋ ਨੈਸ਼ਨਲ ਫ਼ਰੰਟ ਨੇ ਜੋਰਾਮਥਾਂਗਾ ਨੂੰ CM ਬਣਾਇਆ ਸੀ।