International Punjab

ਸਿੱਖ ਨੌਜਵਾਨ ਨੂੰ ਲੈਕੇ ਬ੍ਰਿਟੇਨ ਤੋਂ ਆਈ ਵੱਡੀ ਖਬਰਾ !

ਬਿਉਰੋ ਰਿਪੋਰਟ : ਜੱਲਿਆਂਵਾਲਾ ਬਾਗ਼ ਦਾ ਬਦਲਾ ਲੈਣ ਲਈ ਬ੍ਰਿਟੇਨ ਦੀ ਮਹਾਰਾਣੀ ਕੁਨੀਨ ਐਲਿਜ਼ਾਬੈੱਥ 2 ਦੇ ਕਤਲ ਦੀ ਸਾਜ਼ਸ਼ ਰਚਣ ਵਾਲੇ ਪੰਜਾਬੀ ਨੌਜਵਾਨ ਜਸਵੰਤ ਸਿੰਘ ਚੈਲ ਨੂੰ 9 ਸਾਲ ਦੀ ਸਜ਼ਾ ਸੁਣਾਈ ਗਈ ਹੈ । ਇਸ ਦੇ ਨਾਲ ਹੀ ਉਸ ਨੂੰ 5 ਸਾਲ ਤੱਕ ਨਿਗਰਾਨੀ ਅਧੀਨ ਰੱਖਿਆ ਜਾਵੇਗਾ । ਜਸਵੰਤ ਸਿੰਘ ਚੈਲ ਨੇ 2021 ਵਿੱਚ ਕ੍ਰਾਸਬੋ ਦੇ ਨਾਲ ਵਿੰਡਸਰ ਮਹਿਲ ਦੇ ਅੰਦਰ ਵੜ ਗਿਆ ਸੀ । ਇਸ ਤੋਂ ਬਾਅਦ ਜਸਵੰਤ ਨੂੰ ਰਾਜ-ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਸੀ ।

21 ਸਾਲ ਦੇ ਜਸਵੰਤ ਸਿੰਘ 2021 ਵਿੱਚ ਕ੍ਰਿਸਮਸ ਵਾਲੇ ਦਿਨ ਵਿੰਡਸਰ ਮਹਿਲ ਵਿੱਚ ਤੀਰ ਕਮਾਨ ਲੈ ਕੇ ਰਾਣੀ ਨੂੰ ਮਾਰਨ ਦਾਖਲ ਹੋਇਆ ਸੀ । ਜਸਵੰਤ ਸਿੰਘ ਚੈਲ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ, ਉਸ ਮੁਤਾਬਿਕ ਉਸ ਨੂੰ ਉਸੇ ਵੇਲੇ ਤੱਕ ਬਰੌਡਮੂਰ ਹਾਈ ਸਕਿਉਰਿਟੀ ਮਨੋਰੋਗ ਹਸਪਤਾਲ ਵਿੱਚ ਰੱਖਿਆ ਜਾਵੇਗਾ ਜਦੋਂ ਤੱਕ ਉਹ ਜੇਲ੍ਹ ਵਿੱਚ ਭੇਜੇ ਜਾਣ ਦੇ ਯੋਗ ਨਹੀਂ ਹੁੰਦਾ ਹੈ । ਅਦਾਲਤ ਨੇ ਕਿਹਾ ਹਸਪਤਾਲ ਵਿੱਚ ਬਿਤਾਏ ਗਏ ਸਮੇਂ ਨੂੰ ਜੇਲ੍ਹ ਦੀ ਸਜ਼ਾ ਵਿੱਚੋਂ ਘੱਟ ਕਰ ਦਿੱਤਾ ਜਾਵੇਗਾ । ਅਦਾਲਤ ਨੂੰ ਦੱਸਿਆ ਗਿਆ ਸੀ ਕਿ ਜਸਵੰਤ ਸਿੰਘ ਚੈਲ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੈ ਕਿ ਉਹ ਗ਼ਲਤ ਸੀ ਅਤੇ ਉਹ ਕਾਤਲ ਨਹੀਂ ਹੈ । ਇੱਕ ਡਾਕਟਰ ਦੀ ਜਾਂਚ ਨੇ ਸਿੱਟਾ ਕੱਢਿਆ ਕਿ ਬਚਾਅ ਪੱਖ ਨੂੰ ਫੋਰੈਂਸਿਕ ਮਨੋਵਿਗਿਆਨਕ ਸੇਵਾ ਵੱਲੋਂ ਲੰਬੇ ਸਮੇਂ ਦੇ ਪ੍ਰਬੰਧਨ ਦੀ ਲੋੜ ਹੈ।

ਤਿੰਨ ਮਾਮਲਿਆਂ ਵਿੱਚ ਜਸਵੰਤ ਨੂੰ ਸਜ਼ਾ ਸੁਣਾਈ ਗਈ

ਅਦਾਲਤ ਨੇ ਤਿੰਨ ਮਾਮਲਿਆਂ ਵਿੱਚ ਜਸਵੰਤ ਨੂੰ ਦੋਸ਼ੀ ਠਹਿਰਾਇਆ ਹੈ, ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ,ਦੂਜਾ ਅਪਰਾਧਿਕ ਹਥਿਆਰ ਰੱਖਣ ਅਤੇ ਤੀਜਾ ਮਹਾਰਾਣੀ ਦੇ ਨੇੜੇ ਹੋਣਾ,ਰਾਜ-ਧ੍ਰੋਹ ਐਕਟ 1842 ਦੇ ਉਲਟ, ਜਾਣਬੁੱਝ ਕੇ ਮਹਾਰਾਣੀ ਨੂੰ ਜ਼ਖ਼ਮੀ ਕਰਨ ਦੇ ਇਰਾਦੇ ਨਾਲ ਇੱਕ ਭਰਿਆ ਹੋਇਆ ਤੀਰ ਕਮਾਨ ਤਿਆਰ ਕਰਨਾ ।

ਮਹਾਰਾਣੀ ‘ਤੇ ਹਮਲਾ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਇਆ

ਵਿੰਡਸਨ ਮਹਿਲ ਵਿੱਚ ਵੜਨ ਤੋਂ ਪਹਿਲਾਂ ਜਸਵੰਤ ਸਿੰਘ ਚੈਲ ਨੇ ਸਨੈਪਚੈੱਟ ‘ਤੇ ਇੱਕ ਵੀਡੀਓ ਪੋਸਟ ਕੀਤਾ ਸੀ । ਚੈਲ ਅਪਰਾਧ ਸਮੇਂ 19 ਸਾਲ ਦਾ ਸੀ। ਅਦਾਲਤ ਨੂੰ ਉਸ ਸਮੇਂ ਦੀ ਦਿਖਾਈ ਗਈ ਇੱਕ ਵੀਡੀਓ ਵਿੱਚ ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ,ਮੂੰਹ ਉੱਤੇ ਮਾਸਕ ਸੀ ਅਤੇ ਹੱਥ ਵਿੱਚ ਇੱਕ ਕ੍ਰੋਸਬੋਅ ਫੜੀ ਹੋਈ ਸੀ। ਇਸ ਵੀਡੀਓ ਵਿੱਚ ਉਹ ਕੈਮਰੇ ਵੱਲ ਮੂੰਹ ਕਰਕੇ ਕਹਿ ਰਿਹਾ ਸੀ ‘ਮੈਨੂੰ ਮਾਫ਼ ਕਰਨਾ, ਮੈਨੂੰ ਮਾਫ਼ ਕਰਨਾ ਜੋ ਮੈਂ ਕੀਤਾ ਹੈ ਅਤੇ ਜੋ ਮੈਂ ਕਰਾਂਗਾ’। ਮੈਂ ਸ਼ਾਹੀ ਪਰਿਵਾਰ ਦੀ ਮਹਾਰਾਣੀ ਐਲਿਜ਼ਾਬੈੱਥ 2 ਨੂੰ ਮਾਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ’। ‘ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ ਜੋ 1919 ਦੇ ਜੱਲਿਆਂਵਾਲਾ ਬਾਗ਼ ਸਾਕੇ ਵਿੱਚ ਮਾਰੇ ਗਏ ਸਨ। ਇਹ ਉਨ੍ਹਾਂ ਲੋਕਾਂ ਦਾ ਵੀ ਬਦਲਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਨਸਲ ਕਾਰਨ ਮਾਰਿਆ ਗਿਆ, ਅਪਮਾਨਿਤ ਕੀਤਾ ਗਿਆ ਅਤੇ ਵਿਤਕਰਾ ਕੀਤਾ ਗਿਆ’।

ਰਿਪੋਰਟ ਦੇ ਮੁਤਾਬਿਕ ਜਸਵੰਤ ਸਿੰਘ ਕ੍ਰਿਸਮਿਸ ਦੇ ਦਿਨ ਵਿੰਡਸਰ ਮਹਿਲ ਦੇ ਪ੍ਰਾਈਵੇਟ ਇਲਾਕੇ ਵਿੱਚ ਵੇਖਿਆ ਗਿਆ ਸੀ । ਉਹ ਨਾਇਲੋਨ ਦੀ ਪੌੜੀ ਦੇ ਨਾਲ ਕੰਧ ਟੱਪ ਕੇ ਮਹਿਲ ਵਿੱਚ ਵੜਿਆ ਸੀ । ਇਸ ਦੇ ਬਾਅਦ ਚੈਲ ਤੋਂ ਸੁਰੱਖਿਆ ਅਧਿਕਾਰੀਆਂ ਨੇ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ ਤਾਂ ਉਸ ਨੇ ਜਵਾਬ ਵਿੱਚ ‘ਮੈਂ ਮਹਾਰਾਣੀ ਨੂੰ ਮਾਰਨ ਦੇ ਲਈ ਆਇਆ ਹਾਂ’। ਇਨ੍ਹਾਂ ਸੁਣ ਦੇ ਹੀ ਅਧਿਕਾਰੀਆਂ ਨੇ ਉਸ ਨੂੰ ਗੋਡਿਆਂ ਦੇ ਭਾਰ ਦੱਬ ਲਿਆ । ਚੈਲ ਉਹ ਸਭ ਕੁਝ ਕਰਦਾ ਰਿਹਾ ਜੋ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਕਰਨ ਦੇ ਲਈ ਕਿਹਾ । ਹਾਲਾਂਕਿ ਉਹ ਇਹ ਵੀ ਕਹਿੰਦਾ ਰਿਹਾ ਕਿ ਉਹ ਮਹਾਰਾਣੀ ਨੂੰ ਮਾਰਨ ਲਈ ਆਇਆ ਹੈ ।

ਜਸਵੰਤ ਦਾ ਕ੍ਰੋਸਬੋ ਏਅਰ ਰਾਈਫ਼ਲ ਵਰਗਾ ਪਾਵਰ ਫੁੱਲ ਸੀ

ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੇ ਕੋਰਟ ਨੂੰ ਦੱਸਿਆ ਸੀ ਕਿ ਜਸਵੰਤ ਦਾ ਪੋਸਟ ਕੀਤਾ ਗਿਆ ਵੀਡੀਓ ਘਟਨਾ ਤੋਂ ਚਾਰ ਦਿਨ ਪਹਿਲਾਂ ਰਿਕਾਰਡ ਕੀਤਾ ਗਿਆ ਸੀ । ਉਸ ਨੇ ਵੀਡੀਓ ਆਪਣੀ ਗ੍ਰਿਫ਼ਤਾਰੀ ਤੋਂ 10 ਮਿੰਟ ਪਹਿਲਾਂ 20 ਲੋਕਾਂ ਨੂੰ ਭੇਜਿਆ ਸੀ ।

ਚੈਲ ਦੇ ਕੋਲ ਜੋ ਕ੍ਰੋਸਬੋ ਯਾਨੀ ਤੀਰ ਕਮਾਨ ਬਰਾਮਦ ਹੋਇਆ ਹੈ ਉਹ ਏਅਰ ਰਾਈਫ਼ਲ ਜਿਨ੍ਹਾਂ ਪਾਵਰ ਫੁੱਲ ਸੀ । ਜਿਸ ਨਾਲ ਗਹਿਰੀ ਸੱਟ ਪਹੁੰਚਾਈ ਜਾ ਸਕਦੀ ਹੈ । ਚੈਲ ਨੇ ਪਹਿਲਾਂ ਗ੍ਰੇਨੇਡੀਅਰ ਗਾਰਡ ਅਤੇ ਡਿਫੈਂਸ ਪੁਲਿਸ ਵਿੱਚ ਭਰਤੀ ਦੇ ਲਈ ਅਰਜ਼ੀ ਦਿੱਤੀ ਸੀ ਤਾਂਕਿ ਉਹ ਮਹਿਲ ਦੇ ਹੋਰ ਕਰੀਬ ਆ ਸਕੇ।

ਕਾਊਂਟਰ ਟੈਰੀਰਿਜ਼ਮ ਯੂਨਿਟ ਦੇ ਕਮਾਂਡਰ ਰਿਚਰਡ ਸਮਰੱਥ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਗੰਭੀਰ ਸੀ । ਪਰ ਉੱਥੇ ਮੌਜੂਦ ਅਧਿਕਾਰੀਆਂ ਨੇ ਇਸ ਨੂੰ ਬਹੁਤ ਹੀ ਚੰਗੇ ਡੰਗ ਦੇ ਨਾਲ ਸੰਭਾਲਿਆ ਹੈ । ਉਨ੍ਹਾਂ ਨੇ ਦੱਸਿਆ ਕਿ ਚੈਲ ਨੇ ਜੋ ਕੁਝ ਕੀਤਾ ਉਸ ਨੂੰ ਦਹਿਸ਼ਤਗਰਦੀ ਹਮਲਾ ਨਹੀਂ ਕਹਿ ਸਕਦੇ ਹਾਂ ਪਰ ਫਿਰ ਵੀ ਇਸ ਦੀ ਜਾਂਚ ਕਾਊਂਟਰ ਟੈਰੀਜ਼ਮ ਵਿਭਾਗ ਨੂੰ ਸੌਂਪੀ ਗਈ ਸੀ ।

ਇਸ ਫ਼ਿਲਮ ਤੋਂ ਪ੍ਰਭਾਵਿਤ ਹੋਕੇ ਚੈਲ ਨੇ ਮਹਾਰਾਣੀ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ

ਜਸਵੰਤ ਸਿੰਘ ਚੈਲ ਖ਼ਿਲਾਫ਼ ਚੱਲੇ ਕਾਨੂੰਨੀ ਟਰਾਇਲ ਦੌਰਾਨ ਉਸ ਨੇ ਦੱਸਿਆ ਕਿ ਕਿਉਂ ਉਸ ਨੇ ਰਾਣੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਸ ਫ਼ਿਲਮ ਤੋਂ ਪ੍ਰਭਾਵਿਤ ਹੋਕੇ ਉਸ ਨੇ ਯੋਜਨਾ ਤਿਆਰ ਕੀਤੀ। ਯੂ ਕੇ ਦੀ ਅਦਾਲਤ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਸਵੰਤ ਸਿੰਘ ਚੈਲ ਨੇ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦੀ ਯੋਜਨਾ ਫ਼ਿਲਮ ‘ਸਟਾਰ ਵਾਰਜ਼’ ਤੋਂ ਪ੍ਰੇਰਿਤ ਸੀ। ਉਸ ਨੇ ਮਹਾਰਾਣੀ ਨੂੰ ਮਾਰਨ ਦੇ ਲਈ ਇੱਕ ਤੀਰ ਅੰਦਾਜ਼ੀ ਵਾਲੇ ਹਥਿਆਰ ਕੰਬੋਅ ਨਾਲ ਲੈਸ ਹੋ ਕੇ ਵਿੰਡਸਰ ਕੈਂਸਲ ਵਿਖੇ ਪਹੁੰਚਿਆ ਜਿਸ ਨੂੰ ਕੋਵਿਡ ਦੇ ਦੌਰਾਨ ਮਹਾਰਾਣੀ ਨੇ ਆਪਣਾ ਨਿਵਾਸ ਅਸਥਾਨ ਬਣਾਇਆ ਸੀ । ਚੈਲ ਨੇ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਫ਼ਿਲਮ ਸਟਾਰ ਵਾਰਜ਼ ਵਿੱਚ ਪੁਰਾਣੇ ਸਾਮਰਾਜਾਂ ਨੂੰ ਨਸ਼ਟ ਕਰਨ ਅਤੇ ਨਵੇਂ ਸਾਮਰਾਜ ਬਣਾਉਣ ‘ਤੇ ਕੇਂਦਰਿਤ ਇੱਕ ਵਿਆਪਕ ਵਿਚਾਰਧਾਰਾ ਨੂੰ ਪੇਸ਼ ਕੀਤਾ। ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਜਸਵੰਤ ਸਿੰਘ ਚੈਲ 1919 ਦੇ ਜੱਲਿਆਂਵਾਲਾ ਬਾਗ਼ ਸਾਕੇ ਦਾ ਬਦਲਾ ਲੈਣਾ ਚਾਹੁੰਦਾ ਸੀ,ਉਸ ਨੇ ਅਦਾਲਤ ਵਿੱਚ ਇਹ ਕਬੂਲਿਆਂ ਵੀ ਹੈ । ਬ੍ਰਿਟੇਨ ਦੇ ਰਾਜ ਘਰਾਣੇ ਖ਼ਿਲਾਫ਼ ਹੁਣ ਵੀ ਦੱਬੀ ਆਵਾਜ਼ਾਂ ਉੱਠ ਦੀਆਂ ਰਹਿੰਦੀਆਂ ਹਨ,ਕੁਝ ਮਹੀਨੇ ਪਹਿਲਾਂ ਜਦੋਂ ਬ੍ਰਿਟੇਨ ਨੂੰ ਜਦੋਂ ਨਵਾਂ ਰਾਜਾ ਮਿਲਿਆ ਤਾਂ ਵੀ ਕੁਝ ਲੋਕਾਂ ਨੇ ਮਹਿਲ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ।

ਬ੍ਰਿਟੇਨ ਵਿੱਚ 42 ਸਾਲ ਬਾਅਦ ਕਿਸੇ ਨੂੰ ਰਾਜ-ਧ੍ਰੋਹ ਮਾਮਲੇ ਵਿੱਚ ਸਜ਼ਾ ਮਿਲੀ

ਬ੍ਰਿਟੇਨ ਵਿੱਚ ਸਾਲ 1981 ਦੇ ਬਾਅਦ ਪਹਿਲੀ ਵਾਰ ਕਿਸੇ ਨੂੰ ਰਾਜ-ਧ੍ਰੋਹ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਸਜ਼ਾ ਮਿਲੀ ਹੈ । ਉੱਧਰ ਕ੍ਰੋਸਬੋ ਦੇ ਇਲਾਵਾ ਜਸਵੰਤ ਕੋਲ ਇੱਕ ਹਥਿਆਰ ਅਤੇ ਇੱਕ ਨੋਟ ਵੀ ਮਿਲਿਆ । ਇਸ ਵਿੱਚ ਲਿਖਿਆ ਸੀ ਕਿ ‘ਪਲੀਜ਼ ਮੇਰੇ ਕੱਪੜੇ,ਬੂਟ ਅਤੇ ਮਾਸਕ ਨਾ ਉਤਾਰਨਾ,ਮੈਨੂੰ ਪੋਸਟਮਾਰਟਮ ਨਹੀਂ ਕਰਵਾਉਣਾ ਹੈ । ਥੈਕਯੂ ਐਂਡ ਸੌਰੀ’ ।

ਜਸਵੰਤ ਸਿੰਘ ਚੈਲ ਤੋਂ ਪਹਿਲਾਂ ਸਾਲ 1981 ਵਿੱਚ ਮਾਰਕਸ ਸਾਜੇਟ ਨੂੰ ਰਾਜ-ਧ੍ਰੋਹ ਦੇ ਮਾਮਲੇ ਵਿੱਚ 5 ਸਾਲ ਦੀ ਸਜ਼ਾ ਮਿਲੀ ਸੀ । ਉਸ ਨੇ ਲੰਡਨ ਵਿੱਚ ਕਲਕ ਪਰੇਡ ਦੇ ਦੌਰਾਨ ਮਹਾਰਾਣੀ ‘ਤੇ ਬਲੈਕ ਸ਼ਾਟ ਫਾਇਰ ਕੀਤੇ ਸਨ,ਯਾਨੀ ਹਵਾ ਵਿੱਚ ਗੋਲੀ ਚਲਾਈ ਸੀ। ਦਰਅਸਲ ਬ੍ਰਿਟੇਨ ਵਿੱਚ ਰਾਜ-ਧ੍ਰੋਹ ਐਕਟ 1842 ਦੇ ਤਹਿਤ ਮਹਾਰਾਣੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਗੁਨਾਹ ਹੈ ।