ਬਿਉਰੋ ਰਿਪੋਰਟ : ਸੋਨੀਪਤ ਵਿੱਚ ਬੰਬੀਹਾ ਗੈਂਗ ਦੇ ਸ਼ੂਟਰ ਮਾਨ ਜੈਤੋ ਦੇ ਕਤਲ ਕਰਨ ਵਾਲੇ 4 ਬਦਮਾਸ਼ਾਂ ਨੂੰ ਪੁਲਿਸ ਨੇ ਐਂਕਾਉਂਟਰ ਦੇ ਬਾਅਦ ਫੜ ਲਿਆ ਹੈ । ਇਹ ਤਿੰਨੋ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਜੁੜੇ ਸਨ । ਜਖਮੀ ਸ਼ੂਟਰ ਮਨਜੀਤ,ਚੇਤਨ,ਓਜਸਵੀ ਅਤੇ ਜਗਬੀਰ ਲਾਰੈਂਸ ਦੇ ਸ਼ੂਟਰ ਪ੍ਰਿਅਵਰ ਫੌਜੀ ਦੇ ਪਿੰਡ ਗੜੀ ਸਿਰਸਾ ਦੇ ਹਨ। ਫੌਜੀ ਨੇ ਲਾਰੈਂਸ ਅਤੇ ਗੋਲਡੀ ਬਰਾੜ ਦੇ ਕਹਿਣ ‘ਤੇ ਹੀ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ ।
ਸੋਨੀਪਤ ਦੀ ਸਪੈਸ਼ਲ ਐਂਟੀ ਗੈਂਗਸਟਰ ਯੂਨਿਟ ਨੇ ਮੁੱਠਭੇੜ ਦੇ ਬਾਅਦ ਇਨ੍ਹਾਂ ਚਾਰਾਂ ਨੂੰ ਫੜਿਆ ਹੈ । ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਇਨ੍ਹਾਂ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਸੀ। ਕਰਾਸ ਫਾਇਰਿੰਗ ਦੇ ਬਾਅਦ ਮਨਜੀਤ,ਚੇਤਨ ਅਤੇ ਓਜਸਵੀ ਨੂੰ ਪੁਲਿਸ ਦੀ ਗੋਲੀ ਲੱਗੀ ਹੈ। ਜਦਕਿ ਚੌਥੇ ਨੂੰ ਪੁਲਿਸ ਨੇ ਫੜ ਲਿਆ । ਜਿਸ ਨੂੰ ਇਲਾਜ ਦੇ ਲਈ ਖਰਖੌਂਦਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇਨ੍ਹਾਂ ਤੋਂ 3 ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਉਧਰ ਦੀਪਕ ਮਾਨ ਉਰਫ ਮਾਨ ਜੈਤੋ ਦਾ ਪਰਿਵਾਰ ਸੋਮਵਾਰ ਦੁਪਹਿਰ ਬਾਅਦ ਨਾਗਰਿਕ ਹਸਪਤਾਲ ਪਹੁੰਚੇ । ਫਿਲਹਾਲ ਉਸ ਦਾ ਪੋਸਟਮਾਰਟ ਨਹੀਂ ਹੋ ਸਕਿਆ ਹੈ । ਸ਼ੁਰੂਆਤੀ ਜਾਂਚ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਉਸ ਦੇ ਸਿਰ ‘ਤੇ 6 ਤੋਂ 7 ਗੋਲੀਆਂ ਮਾਰੀਆਂ ਗਈਆਂ ਹਨ ਅਤੇ ਬੁਰੀ ਤਰ੍ਹਾਂ ਨਾਲ ਕਤਲ ਕੀਤਾ ਗਿਆ ਹੈ । ਉਸ ਦੀ ਡੈਡ ਬਾਡੀ ਨੂੰ ਪੋਸਟਮਾਰਟਮ ਦੇ ਲਈ ਖਾਨਪੁਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ ।
ਮਾਨ ਜੈਤੋ ਫਰੀਦਕੋਟ ਦਾ ਰਹਿਣ ਵਾਲਾ ਹੈ, ਇਸ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਗੈਂਗਵਾਰ ਦਾ ਖਤਰਾ ਵੱਧ ਗਿਆ ਹੈ ਅਤੇ ਇਸੇ ਲਈ ਹਾਈ ਅਲਰਟ ਕਰ ਦਿੱਤਾ ਗਿਆ ਹੈ । ਮਾਨ ਜੈਤੋ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ । ਮਾਨ ਜੈਤੋਂ ਦੇ ਪਰਿਵਾਰ ਨੇ ਦੱਸਿਆ ਕਿ 2017 ਵਿੱਚ ਉਹ ਘਰ ਛੱਡ ਕੇ ਗਿਆ ਸੀ। ਇਸ ਦੇ ਬਾਅਦ ਗੋਲਡੀ ਬਰਾੜ ਦੇ ਚਾਚੇ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਹੋਇਆ ਉਸ ਸਮੇਂ ਤੋਂ ਉਹ ਘਰ ਨਹੀਂ ਆਇਆ।
ਕਿਡਨੈਪ ਕਰਕੇ ਟਾਰਚਰ ਕੀਤਾ ਫਿਰ ਗੋਲੀ ਮਾਰੀ
ਬੰਬੀਹਾ ਗੈਂਗ ਦੇ ਸ਼ਾਰਟਸ਼ੂਟਰ ਮਾਨ ਜੈਤੋ ਨੂੰ ਪਹਿਲਾਂ ਕਿਡਨੈਪ ਕੀਤਾ ਗਿਆ ਫਿਰ ਇਸ ਦੇ ਬਾਅਦ ਉਸ ਨੂੰ ਤਕਰੀਬਨ ਢਾਈ ਘੰਟੇ ਤੱਕ ਟਾਰਚਰ ਕੀਤਾ ਗਿਆ । ਫਿਰ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਉਸ ਦੀ ਲਾਸ਼ ਹਰਸਾਨਾ ਕਲਾਂ ਪਿੰਡ ਦੇ ਖੇਤਾਂ ਤੋਂ ਬਰਾਮਦ ਹੋਈ ਸੀ।
ਮਾਨ ਜੈਤੋ ਨੇ ਕੁਝ ਦਿਨ ਪਹਿਲਾਂ ਫੇਸਬੁਕ ‘ਤੇ ਪੋਸਟ ਪਾਈ ਸੀ । ਜਿਸ ਵਿੱਚ ਉਸ ਨੇ ਗੋਲਡੀ ਬਰਾੜ ਨੂੰ ਲਲਕਾਰਿਆ ਸੀ। ਉਸ ਨੇ ਕਿਹਾ ਸੀ ਕਿ ਅਸੀਂ ਤੇਰੇ ਚਾਚੇ ਦੇ ਭਰਾ ਗੁਰਲਾਲ ਬਰਾੜ ਨੂੰ ਮਾਰਿਆ । ਸਾਡੇ ਤੋਂ ਬਦਲਾ ਨਹੀਂ ਲੈ ਸਕਿਆ । ਮਾਨ ਜੈਤੋ ਨੇ ਕੈਨੇਡਾ ਵਿੱਚ ਸੁੱਖਾ ਦੁਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ‘ਤੇ ਗੋਲਡੀ ਬਰਾੜ ਨੂੰ ਚੁਣੌਤੀ ਵੀ ਦਿੱਤੀ ਸੀ । ਉਸ ਨੇ ਗੋਲਡੀ ਬਰਾੜ ਦਾ ‘ਜ਼ਿੰਮੇਵਾਰੀ ਐਕਸਪਰਟ’ ਕਹਿਕੇ ਮਜ਼ਾਕ ਵੀ ਉਡਾਇਆ ਸੀ । ਇਸ ਦੇ ਬਾਅਦ ਗੋਲਡੀ ਬਰਾੜ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਹ ਮੈਨੂੰ ਚੁਣੌਤੀ ਦਿੰਦਾ ਸੀ,ਹੁਣ ਉਸ ਨੂੰ ਸ਼ਜ਼ਾ ਮਿਲ ਗਈ ਹੈ।
ਗੋਲਡੀ ਬਰਾੜ ਦੇ ਚਾਚੇ ਦੇ ਭਰਾ ਗੁਰਲਾਲ ਬਰਾੜ ਦਾ 3 ਸਾਲ ਪਹਿਲਾਂ ਚੰਡੀਗੜ੍ਹ ਵਿੱਚ ਕਤਲ ਹੋਇਆ ਸੀ । ਗੁਰਲਾਲ ਸਟੂਡੈਂਟ ਆਰਗੇਨਾਇਜੇਸ਼ਨ ਆਫ ਪੰਜਾਬ ਯੂਨੀਵਰਸਿਟੀ (SOPU) ਦਾ ਸਾਬਕਾ ਸੂਬਾ ਪ੍ਰਧਾਨ ਸੀ । ਉਸ ਨੂੰ ਗੋਲਡੀ ਅਤੇ ਲਾਰੈਂਸ ਦਾ ਕਰੀਬੀ ਮੰਨਿਆ ਜਾਂਦਾ ਸੀ ।
ਦੇਰ ਰਾਤ ਇੰਡਸਟ੍ਰੀਅਲ ਏਰੀਆ ਫੇਜ -1 ਸਥਿਤ ਵੇਵ ਮਾਲ ਦੇ ਬਾਹਰ ਫਾਰਚੂਨਰ ਗੱਡੀ ਵਿੱਚ ਬੈਠਕੇ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ। ਤਿੰਨ ਨਕਾਬ ਪੋਸ਼ ਬਾਈਕ ਸਵਾਰ ਨੌਜਵਾਨ ਗੱਡੀ ਦੇ ਕੋਲ ਆਏ ਅਤੇ 7 ਰਾਊਂਡ ਫਾਇਰ ਕਰਕੇ ਗੁਰਲਾਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਗੁਰਲਾਲ ਦੇ ਸਿਰ,ਛਾਤੀ ਅਤੇ ਬਾਂਹ ‘ਤੇ ਗੋਲੀਆਂ ਲਗੀਆਂ ਸਨ।