Punjab

ਸੁਖਬੀਰ ਬਾਦਲ ਦਾ CM ਮਾਨ ‘ਤੇ ਤੰਜ, ਕਿਹਾ ਲੋਕਾਂ ਦਾ ਪੈਸਾ ਪ੍ਰਮੋਸ਼ਨ ਅਤੇ ਦਿੱਲੀ ਦੇ ਬੌਸ ਦੇ ਹਵਾਈ ਯਾਤਰਾ ਅਤੇ ਹੋਟਲ ਦੇ ਬਿੱਲਾਂ ਦਾ ਭੁਗਤਾਨ ਕਰਨ ‘ਤੇ ਕੀਤਾ ਖਰਚ

Sukhbir Badal's criticism of CM Mann

ਚੰਡੀਗੜ੍ਹ :  ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਤੋਂ ਸੂਬੇ ਦੇ 5637 ਕਰੋੜ ਰੁਪਏ ਪੇਂਡੂ ਵਿਕਾਸ ਫੰਡ (ਆਰਡੀਐਫ) ਜਾਰੀ ਕਰਨ ਦੀ ਮੰਗ ‘ਤੇ ਚਿੱਠੀ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਸੁਪਰੀਮ ਕੋਰਟ ਤੱਕ ਪਹੁੰਚ ਕਰ ਚੁੱਕੇ ਹਨ। ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।

ਇਸ ਮਾਮਲੇ ‘ਤੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ  ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਨੂੰ ਸਵਾਲ ਕੀਤੇ ਹਨ। ਬਾਦਲ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਦਾ ਪੈਸਾ ਸਿਰਫ ਸਵੈ-ਪ੍ਰਮੋਸ਼ਨ ਅਤੇ ਦਿੱਲੀ ਦੇ ਬੌਸ ਦੇ ਹਵਾਈ ਯਾਤਰਾ ਅਤੇ ਹੋਟਲ ਦੇ ਬਿੱਲਾਂ ਦਾ ਭੁਗਤਾਨ ਕਰਨ ‘ਤੇ ਖਰਚ ਕੀਤਾ ਗਿਆ ਹੈ।

ਟਵੀਟ ਕਰਦਿਆਂ ਕਿਹਾ ਕਿ  ਮਾਨ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ‘ਤੇ ਕਰੋੜਾਂ ਰੁਪਏ ਦੇ ਕਰਜ਼ੇ ਦਾ ਬੋਝ ਪਾਇਆ। 50,000 ਕਰੋੜ!! ਕਿਸ ‘ਤੇ ਖਰਚ ਕੀਤਾ?

  • ਫਸਲ ਦਾ ਮੁਆਵਜ਼ਾ – ਭੁਗਤਾਨ ਨਹੀਂ ਕੀਤਾ ਗਿਆ
  • ਹੜ੍ਹ ਮੁਆਵਜ਼ਾ- ਭੁਗਤਾਨ ਨਹੀਂ ਕੀਤਾ ਗਿਆ
  • ਔਰਤਾਂ ਨੂੰ 1000/ਮਹੀਨਾ – ਭੁਗਤਾਨ ਨਹੀਂ ਕੀਤਾ ਜਾਂਦਾ
  • ਬਜ਼ੁਰਗ ਲੋਕਾਂ ਨੂੰ ਸੋਧੀ ਹੋਈ ਪੈਨਸ਼ਨ- ਭੁਗਤਾਨ ਨਹੀਂ ਕੀਤਾ ਗਿਆ
  • ਨਵੀਆਂ ਵਿਆਹੀਆਂ ਕੁੜੀਆਂ ਨੂੰ ਸ਼ਗਨ – ਭੁਗਤਾਨ ਨਹੀਂ ਕੀਤਾ ਗਿਆ
  • ਬੇਰੁਜ਼ਗਾਰੀ ਭੱਤਾ – ਭੁਗਤਾਨ ਨਹੀਂ ਕੀਤਾ ਗਿਆ
  • ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ – ਬੰਦ ਕਰ ਦਿੱਤੀ ਗਈ
  • ਮੁਫ਼ਤ ਤੀਰਥ ਯਾਤਰਾ ਸਕੀਮ – ਬੰਦ ਕਰ ਦਿੱਤੀ ਗਈ
  • ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ – ਨਹੀਂ ਦਿੱਤੇ ਗਏ
  • ਲੋੜਵੰਦ ਪਰਿਵਾਰਾਂ ਨੂੰ ਮੁਫਤ ਭਾਂਡੇ- ਨਹੀਂ ਦਿੱਤੇ ਗਏ
  • ਆਟਾ – ਦਾਲ ਸਕੀਮ – ਕਾਰਡ ਮਿਟਾਏ ਗਏ
  • ਸੇਵਾ ਕੇਂਦਰ – ਬੰਦ
  • ਸੁਵਿਧਾ ਕੇਂਦਰ – ਬੰਦ
  • ਨਵੀਆਂ ਸੜਕਾਂ/ਫਲਾਈਓਵਰ (ਬੁਨਿਆਦੀ ਢਾਂਚਾ): ਉਸਾਰਿਆ ਨਹੀਂ ਗਿਆ

ਬਾਦਲ ਨੇ ਮਾਨ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ  ਆਮ ਆਦਮੀ ਪਾਰਟੀ ਨੇ ਕੀ ਇਸ ਲਈ,ਲੋਕਾਂ ਦਾ ਪੈਸਾ ਸਿਰਫ ਸਵੈ-ਪ੍ਰਮੋਸ਼ਨ ਅਤੇ ਦਿੱਲੀ ਦੇ ਬੌਸ ਦੇ ਹਵਾਈ ਯਾਤਰਾ ਅਤੇ ਹੋਟਲ ਦੇ ਬਿੱਲਾਂ ਦਾ ਭੁਗਤਾਨ ਕਰਨ ‘ਤੇ ਖਰਚ ਕੀਤਾ ਗਿਆ ਸੀ?

ਦੱਸ ਦਈਏ ਕਿ ਬੀਤੇ ਦਿਨੀ ਮੁੱਖ ਮੰਤਰੀ ਮਾਨ ਨੇ ਰਾਜਪਾਲ ਪੰਜਾਬ ਨੂੰ ਖਤ ਲਿਖ ਕੇ ਮੰਗ ਕੀਤੀ ਸੀ ਕਿ RDF ਦਾ ਪੈਸਾ ਰਾਜਪਾਲ ਕੇਂਦਰ ਸਰਕਾਰ ਤੋਂ ਜਾਰੀ ਕਰਵਾਉਣ। ਮੁੱਖ ਮੰਤਰੀ ਨੇ ਲਿਖਿਆ ਸੀ ਕਿ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਗਵਰਨਰ ਹਨ ਅਤੇ ਉਹ ਪੰਜਾਬ ਲਈ ਇਹ ਫੰਡ ਆਪਣੀ ਸਰਕਾਰ ਤੋਂ ਜਾਰੀ ਕਰਵਾਉਣ।

ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚਿੱਠੀ ਦਾ ਜਵਾਬ ਦਿੱਤਾ ਸੀ । ਰਾਜਪਾਲ ਨੇ ਮੁੱਖ ਮੰਤਰੀ  ਮਾਨ ਨੂੰ ਇੱਕ ਚਿੱਠੀ ਲਿਖਦਿਆਂ ਕਿਹਾ ਸੀ ਕਿ RDF ਦਾ ਕੇਸ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। ਰਾਜਪਾਲ ਨੇ ਕਿਹਾ ਕਿ ਮੈਨੂੰ ਤੁਹਾਡਾ ਪੱਤਰ ਮਿਲਿਆ ਹੈ ਕਿ ਮੈਂ ਕੇਂਦਰ ਤੋਂ ਪੰਜਾਬ ਦੇ 5637 ਕਰੋੜ ਰੁਪਏ ਦੇ ਬਕਾਏ ਦੀ ਮੰਗ ਕਰਾਂਗਾ, ਪਰ ਮੈਨੂੰ ਚਿੱਠੀ ਲਿਖਣ ਤੋਂ ਪਹਿਲਾਂ ਤੁਸੀਂ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾ ਚੁੱਕੇ ਹੋ, ਜਿਸ ਦਾ ਫੈਸਲਾ ਆਉਣਾ ਬਾਕੀ ਹੈ। ਰਾਜਪਾਲ ਨੇ ਕਿਹਾ ਸੀ ਕਿ ਤੁਹਾਡੀ ਸਰਕਾਰ ਦੌਰਾਨ 50,000 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ, ਪਹਿਲਾਂ ਉਸਦੇ ਖਰਚੇ ਦਾ ਰਿਕਾਰਡ ਦਿੱਤਾ ਜਾਵੇ ਤਾਂ ਜੋ ਮੈਂ ਪ੍ਰਧਾਨ ਮੰਤਰੀ ਤੋਂ ਆਰਡੀਐਫ ਦੇ ਪੈਸੇ ਮੰਗ ਸਕਾਂ।