ਬਿਉਰੋ ਰਿਪੋਰਟ : ਲੁਧਿਆਣਾ ਦੇ ਅਰਬਨ ਅਸਟੇਟ -2 ਇਲਾਕੇ ਵਿੱਚ ਨੇਪਾਲੀ ਤੋਂ ਆਈ ਨੌਕਰਾਣੀ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਉਸ ਨੇ ਕਾਰੋਬਾਰੀ ਅਤੇ ਉਸ ਦੀ ਪਤਨੀ ਨੂੰ ਦੁੱਧ ਵਿੱਚ ਨਸ਼ੀਲਾ ਪ੍ਰਦਾਰਥ ਦੇ ਕੇ 7 ਲੱਖ 22 ਹਰਜ਼ਾਰ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਵਾਰਦਾਤ ਵਿੱਚ ਨੇਪਾਲੀ ਨੌਕਰਾਣੀ ਦੇ 2 ਹੋਰ ਸਾਥੀ ਵੀ ਸ਼ਾਮਲ ਰਹੇ । ਤਿੰਨਾਂ ਨੇ ਵਾਰਦਾਤ ਦੇ ਸਮੇਂ ਸੀਸੀਟੀਵੀ ਦੀਆਂ ਤਾਰਾਂ ਨੂੰ ਕੱਟ ਦਿੱਤਾ ਸੀ।
ਜਾਣਕਾਰੀ ਦੇ ਮੁਤਾਬਿਕ 60 ਸਾਲ ਦੇ ਭਗਵੰਤ ਸਿੰਘ ਦੀ ਸ਼ੇਰਪੁਰ ਕਲਾਂ ਵਿੱਚ ਤੇਕ ਟੂਲਸ ਇੰਡੀਆ ਪ੍ਰਾਈਵੇਟ ਲਿਮਟਿਡ ਫੈਕਟਰੀ ਹੈ । ਉਨਾਂ ਦਾ ਪੁੱਤਰ ਅਤੇ ਨੂੰਹ ਬੱਚੇ ਵਿਦੇਸ਼ ਘੰਮਣ ਗਏ ਸਨ। ਘਰ ਵਿੱਚ ਭਗਵੰਤ ਸਿੰਘ ਅਤੇ ਉਸ ਦੀ ਪਤਨੀ ਨਰਿੰਦਰ ਕੌਰ ਵੀ ਸੀ।
ਡੇਢ ਮਹੀਨੇ ਪਹਿਲਾਂ ਹੀ ਘਰ ਵਿੱਚ ਨੇਪਾਲ ਦੇ ਜ਼ਿਲ੍ਹਾਂ ਸੁਨਸਰੀ ਦੇ ਪਿੰਡ ਬਕਲਰੀ ਦੀ ਰਹਿਣ ਵਾਲੀ ਸਸਮਿਤਾ ਰਾਏ ਨੂੰ ਨੌਕਰੀ ‘ਤੇ ਰੱਖਿਆ ਸੀ । ਉਹ ਘਰ ਵਿੱਚ ਹੀ ਰਹਿੰਦੀ ਸੀ। ਇਸ ਵਿਚਾਲੇ ਸਵੇਰ ਨਸ਼ੀਲੇ ਪ੍ਰਦਾਰਸ਼ ਦੇ ਕੇ ਨੌਕਰਾਣੀ ਨੇ ਬੇਹੋਸ਼ ਕਰ ਦਿੱਤਾ ।
ਬਜ਼ੁਰਗ ਪਤੀ-ਪਤਨੀ ਦੇ ਬੇਹੋਸ਼ ਹੋਣ ਦੇ ਬਾਅਦ ਨੌਕਰਾਣੀ ਨੇ ਆਪਣੇ 2 ਸਾਥੀਆਂ ਨੂੰ ਬੁਲਾਇਆ । ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਾਰਾ ਕੱਟਿਆਂ । ਫਿਰ ਅਲਮਾਰੀ ਤੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਥਾਣਾ ਫੋਕਲ ਪੁਆਇੰਟ ਦੇ ਪ੍ਰਭਾਰੀ ਇੰਸਪੈਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਗੁਰਦੁਆਰਾ ਸਾਹਿਬ ਤੋਂ ਪਰਤਣ ਬਾਅਦ ਦੁੱਧ ਦਿੱਤਾ
ਭਗਵੰਤ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਸਮੇਤ ਰੋਜ਼ਾਨਾ ਵਾਂਗ ਸਵੇਰ 3 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾਂਦਾ ਸੀ । ਤਕਰੀਬਨ 7 ਵਜੇ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਨੌਕਰਾਣੀ ਤੋਂ ਦੁੱਧ ਮੰਗਵਾਇਆ। ਦੁੱਧ ਪੀਣ ਦੇ ਕੁੱਝ ਦੇਰ ਬਾਅਦ ਉਹ ਬੇਹੋਸ਼ ਹੋ ਗਏ। ਭਾਂਡੇ ਧੋਣ ਆਈ ਨੌਕਰਾਣੀ ਨੇ ਆਕੇ ਵੇਖਿਆ ਕਿ ਦੋਵੇ ਬਜ਼ੁਰਗ ਬੇਹੋਸ਼ ਹਨ। ਉਸ ਨੇ ਗੁਆਂਢੀਆਂ ਨੂੰ ਬੁਲਾਇਆ ਅਤੇ ਫਿਰ ਹਸਪਤਾਲ ਪਹੁੰਚਾਇਆ ।