ਦਿੱਲੀ : ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਰੋਮਾਂਚਕ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਖ਼ਿਤਾਬ ਆਪਣੇ ਨਾਂ ਕੀਤਾ। ਚੇਨਈ ‘ਚ ਖੇਡੇ ਗਏ ਫਾਈਨਲ ‘ਚ ਮੇਜ਼ਬਾਨ ਭਾਰਤ ਹਾਫ ਟਾਈਮ ਤੱਕ 1-3 ਨਾਲ ਪਿੱਛੇ ਸੀ ਪਰ ਭਾਰਤ ਨੇ ਇਕ ਮਿੰਟ ਦੇ ਅੰਦਰ ਹੀ ਦੋ ਗੋਲ ਕਰਕੇ 3-3 ਨਾਲ ਬਰਾਬਰੀ ਕਰ ਲਈ। ਆਖ਼ਰੀ ਪਲਾਂ ਵਿੱਚ ਅਕਾਸ਼ਦੀਪ ਸਿੰਘ ਨੇ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਭਾਰਤ 2011, 2016 ਅਤੇ 2018 ਵਿੱਚ ਚੈਂਪੀਅਨ ਬਣਿਆ ਸੀ।
ਭਾਰਤੀ ਟੀਮ ਨੇ ਫਾਈਨਲ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਅੱਠਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ। ਇਸ ਪੈਨਲਟੀ ਕਾਰਨਰ ‘ਤੇ ਜੁਗਰਾਜ ਸਿੰਘ ਨੇ ਗੋਲ ਕੀਤਾ। ਇਸ ਤਰ੍ਹਾਂ ਭਾਰਤੀ ਟੀਮ 1-0 ਨਾਲ ਅੱਗੇ ਹੋ ਗਈ ਪਰ ਇਸ ਤੋਂ ਬਾਅਦ ਮਲੇਸ਼ੀਆ ਨੇ ਸ਼ਾਨਦਾਰ ਖੇਡ ਦਾ ਨਜ਼ਾਰਾ ਪੇਸ਼ ਕੀਤਾ। ਮਲੇਸ਼ੀਆ ਨੇ ਇਹ 14ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਬਾਅਦ ਮਲੇਸ਼ੀਆ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤਰ੍ਹਾਂ ਮਲੇਸ਼ੀਆ ਦੀ ਟੀਮ 2-1 ਨਾਲ ਅੱਗੇ ਹੋ ਗਈ।
We can't ask for a better final than this🥹💙
India's incredible comeback seals victory, making them champions of the Hero Asian Champions Trophy Chennai 2023.🏆🇮🇳 India 4-3 Malaysia 🇲🇾#HockeyIndia #IndiaKaGame #HACT2023 @CMO_Odisha @CMOTamilnadu @asia_hockey @FIH_Hockey… pic.twitter.com/gJZU3Cc6dD
— Hockey India (@TheHockeyIndia) August 12, 2023
ਭਾਰਤੀ ਟੀਮ ਨੇ ਫਾਈਨਲ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਅੱਠਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ। ਇਸ ਪੈਨਲਟੀ ਕਾਰਨਰ ‘ਤੇ ਜੁਗਰਾਜ ਸਿੰਘ ਨੇ ਗੋਲ ਕੀਤਾ। ਇਸ ਤਰ੍ਹਾਂ ਭਾਰਤੀ ਟੀਮ 1-0 ਨਾਲ ਅੱਗੇ ਹੋ ਗਈ ਪਰ ਇਸ ਤੋਂ ਬਾਅਦ ਮਲੇਸ਼ੀਆ ਨੇ ਸ਼ਾਨਦਾਰ ਖੇਡ ਦਾ ਨਜ਼ਾਰਾ ਪੇਸ਼ ਕੀਤਾ। ਮਲੇਸ਼ੀਆ ਨੇ ਇਹ 14ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਬਾਅਦ ਮਲੇਸ਼ੀਆ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤਰ੍ਹਾਂ ਮਲੇਸ਼ੀਆ ਦੀ ਟੀਮ 2-1 ਨਾਲ ਅੱਗੇ ਹੋ ਗਈ।
ਸੈਮੀਫਾਈਨਲ ਵਿੱਚ ਭਾਰਤ ਦਾ ਸਾਹਮਣਾ ਇੱਕ ਵਾਰ ਫਿਰ ਜਾਪਾਨ ਨਾਲ ਹੋਇਆ ਸੀ ਜਿੱਥੇ ਮੇਜ਼ਬਾਨ ਟੀਮ ਇੰਡੀਆ ਨੇ ਏਸ਼ੀਆਈ ਖੇਡਾਂ ਦੀ ਮੌਜੂਦਾ ਚੈਂਪੀਅਨ ਟੀਮ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਟੀਮ ਇੰਡੀਆ ਪੰਜਵੀਂ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਫਾਈਨਲ ਵਿੱਚ ਪਹੁੰਚੀ ਹੈ। ਭਾਰਤ ਹੁਣ ਤੱਕ ਇਸ ਟੂਰਨਾਮੈਂਟ ਵਿੱਚ 7 ਵਾਰ ਹਿੱਸਾ ਲੈ ਚੁੱਕਾ ਹੈ ਜਿੱਥੇ ਉਹ 3 ਵਾਰ ਚੈਂਪੀਅਨ ਬਣਿਆ ਹੈ।
ਭਾਰਤ ਅਤੇ ਮਲੇਸ਼ੀਆ ਦੀਆਂ ਟੀਮਾਂ ਹੁਣ ਤੱਕ 34 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿੱਥੇ ਭਾਰਤ ਨੇ 23 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਮਲੇਸ਼ੀਆ ਦੀ ਟੀਮ ਸਿਰਫ਼ 7 ਮੈਚਾਂ ਵਿੱਚ ਹੀ ਜੇਤੂ ਰਹੀ ਹੈ। ਜੇਕਰ ਅੰਕੜਿਆਂ ‘ਚ ਦੇਖਿਆ ਜਾਵੇ ਤਾਂ ਭਾਰਤ ਦਾ ਪਲੜਾ ਸਾਫ ਤੌਰ ‘ਤੇ ਭਾਰੀ ਹੈ।