ਬਿਉਰੋ ਰਿਪੋਰਟ : ਪੰਜਾਬ ਕੈਡਰ ਦੀ IPS ਅਫਸਰ ਅਤੇ ਚੰਡੀਗੜ੍ਹ ਦੀ ਮੌਜੂਦਾ SSP ਕੰਵਰਦੀਪ ਨੂੰ ਅਜ਼ਾਦੀ ਦਿਹਾੜੇ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ । IPS ਅਧਿਕਾਰੀ ਕੰਵਰਦੀਪ ਕੌਰ ਨੇ ਬਤੌਰ SSP ਕਪੂਰਥਲਾ ਰਹਿੰਦੇ ਹੋਏ 15 ਮਾਰਚ 2021 ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਝੁਗੀ ਝੋਪੜੀ ਦੇ ਰਹਿਣ ਵਾਲੇ ਮੁਕੇਸ਼ ਨੂੰ ਗ੍ਰਿਫਤਾਰ ਕੀਤਾ ਸੀ । ਮੁਲਜ਼ਮ ਨੇ 7 ਸਾਲ ਦੀ ਬੱਚੀ ਨੂੰ ਬਿਸਕੁਟ ਦੇਕੇ ਝੋਪੜੀ ਵਿੱਚ ਬੁਲਾਇਆ ਅਤੇ ਫਿਰ ਜ਼ਬਰ ਜਨਾਹ ਵਰਗਾ ਘਿਨੌਣਾ ਜੁਰਮ ਕੀਤਾ । ਸਿਰਫ਼ ਇਨ੍ਹਾਂ ਹੀ ਨਹੀਂ ਬੱਚੀ ਦੇ ਪ੍ਰਾਈਵੇਟ ਅੰਗਾਂ ਨੂੰ ਲਕੜ ਦੇ ਨਾਲ ਬੁਰੀ ਜਖ਼ਮੀ ਵੀ ਕੀਤਾ ।
ਮਜ਼ਬੂਤ ਸਬੂਤ ਇਕੱਠੇ ਕਰਕੇ ਮੌਤ ਦੀ ਸਜ਼ਾ ਦਿਵਾਈ ਗਈ
IPS ਕੰਵਰਦੀਪ ਕੌਰ ਨੇ ਕੇਸ ਦੀ ਜਾਂਚ ਤੇ ਮੁਲਜ਼ਮ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਸਬੂਤ ਜੁਟਾਏ ਸਨ । ਉਨ੍ਹਾਂ ਦੀ ਜਾਂਚ ਦੌਰਾਨ ਪੁੱਖਤਾ ਸਬੂਤਾਂ ਦੇ ਚੱਲਦਿਆ ਅਦਾਲਤ ਨੇ 11 ਮਹੀਨੇ ਦੇ ਅੰਦਰ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਸੀ ।।
DSP ਦਲਬੀਰ ਸਿੰਘ ਦਾ ਨਾਂ ਵੀ ਸ਼ਾਮਲ
ਕੇਂਦਰੀ ਗ੍ਰਹਿ ਮੰਤਰਾਲੇ ਦੇ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ IPS ਕੰਵਰਦੀਪ ਕੌਰ ਦੇ ਇਲਾਵਾ DSP ਦਲਬੀਰ ਸਿੰਘ ਦਾ ਨਾਂ ਵੀ ਸ਼ਾਮਲ ਹੈ । ਦਰਅਸਲ ਗ੍ਰਹਿ ਮੰਤਰਾਲੇ ਵੱਲੋਂ ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ CBI ਸਮੇਤ ਹੋਰ ਸੂਬਿਆਂ ਦੀ ਪੁਲਿਸ ਫੋਰਸ ਦੇ ਤਕਰੀਬਨ 140 ਛੋਟੇ ਵੱਡੇ ਮੁਲਾਜ਼ਮ ਅਤੇ ਅਧਿਕਾਰੀਆਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿੰਨਾਂ ਵਿੱਚ ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਦਾ ਨਾਂ ਸ਼ਾਮਲ ਹੈ ।