ਬਿਉਰੋ ਰਿਪੋਰਟ : ਸੰਗਰੂਰ ਵਿੱਚ ਬੇਦਰਦੀ ਨਾਲ ਔਰਤ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ । ਇਸ ਮਾਮਲੇ ਵਿੱਚ 2 ਦੀ ਗ੍ਰਿਫਤਾਰੀ ਹੋਈ ਹੈ ਅਤੇ ਕਤਲ ਕਰਨ ਵਾਲੇ ਹੋਰ ਕੋਈ ਖੂਨ ਦੇ ਰਿਸ਼ਤੇ ਹੀ ਹਨ । ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਸਕੇ ਭਰਾ,ਮਾਸੜ ਨੇ ਗਲ ਦਬਾ ਕੇ ਮਾਰ ਦਿੱਤਾ ਸੀ । ਇਸ ਤੋਂ ਪਹਿਲਾਂ ਇਸੇ ਤਰ੍ਹਾਂ ਇੱਕ ਪਿਉ ਨੇ ਆਪਣੀ ਧੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਬਾਈਕ ਨਾਲ ਪੂਰੇ ਪਿੰਡ ਵਿੱਚ ਘੁਮਾਇਆ। ਜਿਸ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ।
SSP ਸੁਰਿੰਦਰ ਲਾਂਬਾ ਨੇ ਦੱਸਿਆ ਕਿ ਔਰਤ ਦਾ ਕਤਲ ਹਾਰਰ ਕਿਲਿੰਗ ਦੇ ਨਾਲ ਜੁੜਿਆ ਹੈ। ਉਨ੍ਹਾਂ ਨੇ ਆਪਣੀ ਝੂਠੀ ਸ਼ਾਨ ਦੇ ਲਈ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 31 ਜੁਲਾਈ ਨੂੰ ਇੱਕ ਔਰਤ ਦੀ ਲਾਸ਼ ਕਸਬਾ ਚੀਮਾ ਦੇ ਇੱਕ ਤਲਾਬ ਤੋਂ ਮਿਲੀ ਸੀ । 72 ਘੰਟੇ ਸੁਨਾਮ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਪਈ ਰਹੀ । 4 ਅਗਸਤ ਨੂੰ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ।
ਪੋਸਟਮਾਰਟਮ ਦੇ ਬਾਅਦ ਔਰਤ ਦੀ ਪਛਾਣ ਮਨਦੀਪ ਕੌਰ ਦੇ ਤੌਰ ‘ਤੇ ਹੋਈ । ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੇ ਬਿਆਨ ‘ਤੇ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ । ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਮਨਦੀਪ ਕੌਰ ਦਾ ਸੁਖਦੀਪ ਸਿੰਘ ਦੇ ਨਾਲ ਵਿਆਹ ਹੋਇਆ ਸੀ । ਇਸ ਦੇ ਬਾਅਦ ਮਨਦੀਪ ਕੌਰ ਦੀ ਸੰਦੀਪ ਸਿੰਘ ਉਰਫ ਜੁਗਾੜੀ ਨਾਲ ਦੋਸਤੀ ਹੋਈ ਇਸ ਦਾ ਪਤਾ ਚੱਲਣ ਦੇ ਬਾਅਦ ਮਨਦੀਪ ਅਤੇ ਉਸ ਦੇ ਪਤੀ ਦੇ ਰਿਸ਼ਤੇਦਾਰਾਂ ਵਿੱਚ ਦਰਾਰ ਆ ਗਈ ।
ਮਨਦੀਪ ਕੌਰ ਆਪਣੇ ਪ੍ਰੇਮੀ ਸੰਦੀਪ ਸਿੰਘ ਦੇ ਨਾਲ ਕਿਰਾਏ ‘ਤੇ ਰਹਿਣ ਲੱਗੀ । ਅਚਾਨਤ 29 ਜੁਲਾਈ ਨੂੰ ਸੰਦੀਪ ਸਿੰਘ ਉਰਫ ਜੁਗਾਈੜ ਫੋਨ ਬੰਦ ਕਰਕੇ ਕਿਧਰੇ ਚੱਲਾ ਗਿਆ । ਇਸ ਤੋਂ ਬਾਅਦ ਮਨਦੀਪ ਕੌਰ ਘਬਰਾ ਗਈ ਉਹ ਗੁਆਂਢੀ ਰਾਜਕੁਮਾਰ ਦੇ ਨਾਲ ਉਸ ਦੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ। ਇਸ ਦੇ ਬਾਅਦ ਮਨਦੀਪ ਕੌਰ ਨੇ ਆਪਣੇ ਮਾਸੜ ਚਰਨਜੀਤ ਸਿੰਘ ਨੂੰ ਫੋਨ ਕੀਤਾ । ਇਸ ਦੇ ਬਾਅਦ ਉਹ ਖਡਿਆਲ ਦੇ ਮਸਤੂਆਨਾ ਸਾਹਿਬ ਪਹੁੰਚੇ । ਮਾਸੜ ਚਰਨਜੀਤ ਸਿੰਘ ਅਤੇ ਮਨਦੀਪ ਕੌਰ ਦੇ ਭਰਾ ਬਲਕਾਰ ਸਿੰਘ ਨੇ ਪਹਿਲਾਂ ਹੀ ਕਤਲ ਦੀ ਸਾਜਿਸ਼ ਰਚ ਚੁੱਕੇ ਸਨ।
ਪਲਾਨਿੰਗ ਦੇ ਮੁਤਾਬਿਕ ਚਰਣਜੀਤ ਸਿੰਘ ਮਨਦੀਪ ਕੌਰ ਨੂੰ ਮੋਟਰਸਾਈਕਲ ਤੋਂ ਮਸਤੁਆਾਨ ਦੇ ਪਿੰਡ ਹਰੇੜੀ ਦੇ ਕੋਲ ਨਾਲੇ ਦੀ ਪਟਰੀ ‘ਤੇ ਲੈ ਗਏ । ਕੁਝ ਦੂਰੀ ਤੇ ਮੋਟਰ ਸਾਈਕਲ ਰੋਕ ਦਿੱਤੀ । ਅੱਗੇ ਬਲਕਾਰ ਸਿੰਘ ਖੜਾ ਸੀ, ਉਸ ਨੇ ਮਨਦੀਪ ਕੌਰ ਨੂੰ ਘੜੀਸਿਆ ਅਤੇ ਗਲ ਦਬਾ ਦਿੱਤਾ । ਉਧਰ ਮਾਸੜ ਨੇ ਚਰਣਜੀਤ ਸਿੰਘ ਨੇ ਉਸ ਦੀ ਟੰਗਾਂ ਨੂੰ ਦਬਾ ਕੇ ਰੱਖਿਆ । ਇਸ ਤੋਂ ਪਹਿਲਾਂ ਮਨਦੀਪ ਕੌਰ ਦੇ ਮੂੰਹ ਵਿੱਚ ਚੁੰਨੀ ਵਾੜੀ। ਕਤਲ ਦੇ ਬਾਅਦ ਲਾਸ਼ ਨੂੰ ਤਲਾਬ ਵਿੱਚ ਸੁੱਟ ਦਿੱਤਾ । ਪੁਲਿਸ ਨੇ ਚਰਣਜੀਤ ਸਿੰਘ ਅਤੇ ਬਲਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ । 2 ਮੋਟਰ ਸਾਈਕਲਾਂ ਅਤੇ ਮੋਬਾਈਲ ਵੀ ਪੁਲਿਸ ਨੂੰ ਮਿਲਿਆ ਹੈ ।