ਬਿਉਰੋ ਰਿਪੋਰਟ : ਮੁਕਤਸਰ ਤੋਂ ਬੀਜੇਪੀ ਆਗੂ ਸਰਬਜੀਤ ਸਿੰਘ ਕਾਕਾ ਲੱਖੇਵਾਲੀ ਦੀ ਗੋਲੀ ਲੱਗਣ ਦੀ ਵਜ੍ਹਾ ਕਰਕੇ ਮੌਤ ਹੋ ਗਈ ਹੈ । ਕੁਝ ਦਿਨ ਪਹਿਲਾਂ ਹੀ ਉਹ ਕਾਂਗਰਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋਏ ਸਨ । ਉਨ੍ਹਾਂ ਨੂੰ ਇਹ ਗੋਲੀ ਕਿੰਨੇ ਮਾਰੀ ਇਸ ਦਾ ਖੁਲਾਸਾ ਨਹੀਂ ਹੋਇਆ ਹੈ । 2 ਦਿਨ ਪਹਿਲਾਂ ਹੀ ਸਰਬਜੀਤ ਸਿੰਘ ਨੂੰ ਗੋਲੀ ਲੱਗੀ ਸੀ । ਇਹ ਗੋਲੀ ਕਿਵੇਂ ਲੱਗੀ ਕਿਸ ਨੇ ਮਾਰੀ ਇਸ ਦਾ ਹੁਣ ਤੱਕ ਖੁਲਾਸਾ ਨਹੀਂ ਹੋਇਆ ਹੈ । ਪੁਲਿਸ ਪਰਿਵਾਰ ਦੇ ਬਿਆਨ ਦਰਜ ਕਰ ਰਹੀ ਹੈ। ਲੁਧਿਆਣਾ ਦੇ ਹਸਪਤਾਲ ਵਿੱਚ ਉਨ੍ਹਾਂ ਨੇ ਦਮ ਤੋੜਿਆ ਹੈ ।
ਸੂਤਰਾਂ ਮੁਤਾਬਿਕ ਜਿਹੜੀਆਂ ਖ਼ਬਰਾਂ ਆ ਰਹੀਆਂ ਹਨ ਸਰਬਜੀਤ ਦਾ ਕੋਈ ਪਰਿਵਾਰਕ ਝਗੜਾ ਸੀ । ਇਸ ਦੀ ਵਜ੍ਹਾ ਕਰਕੇ ਗੋਲੀ ਚੱਲੀ ਹੋ ਸਕਦੀ ਹੈ,ਫਿਲਹਾਲ ਇਸ ਬਾਰੇ ਪਰਿਵਾਰ ਦਾ ਮੈਂਬਰ ਵੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ । ਗੋਲੀ ਲੱਗਣ ਤੋਂ ਬਾਅਦ ਸਰਬਜੀਤ ਸਿੰਘ ਆਪ ਵੀ ਬੇਹੋਸ਼ ਸੀ ਉਸ ਦਾ ਬਿਆਨ ਦਰਜ ਨਹੀਂ ਹੋ ਸਕਿਆ ਹੈ । ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਕਾਕਾ ਲੱਖੋਵਾਲੀ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਜਦੋਂ ਲੁਧਿਆਣਾ ਲਿਆਈ ਜਾਵੇਗੀ ਤਾਂ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰ ਸਕਦੀ ਹੈ । ਫਿਲਹਾਲ ਪਰਿਵਾਰ ਵਿੱਚ ਸਰਬਜੀਤ ਦੀ ਅੰਤਿਮ ਯਾਤਰਾ ਦੀ ਤਿਆਰੀ ਚੱਲ ਰਹੀ ਹੈ ।
ਪੁਲਿਸ ਮੁਤਾਬਿਕ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਤੋਂ ਪੁੱਛ-ਗਿੱਛ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪਰਿਵਾਰ ਵੱਲੋਂ ਜਿਸ ਤਰ੍ਹਾਂ ਨਾਲ ਇਸ ਮਾਮਲੇ ਨੂੰ ਲੈਕੇ ਕੁਝ ਜ਼ਿਆਦਾ ਨਹੀਂ ਦੱਸਿਆ ਜਾ ਰਿਹਾ ਹੈ ਪਹਿਲੀ ਨਜ਼ਰ ਵਿੱਚ ਇਹ ਘਰੇਲੂ ਲੜਾਈ ਦਾ ਨਤੀਜਾ ਨਜ਼ਰ ਆ ਰਿਹਾ ਹੈ