Punjab

ASI ‘ਤੇ ਔਰਤ ਨਾਲ ਕੀਤੀ ਮਾੜੀ ਹਰਕਤ ! ਕਾਲ ਰਿਕਾਰਡਿੰਗ ਨੇ ਖੋਲ੍ਹਿਆ ਰਾਜ !

ਬਿਉਰੋ ਰਿਪੋਰਟ : ਜਗਰਾਓਂ ਵਿੱਚ ਇੱਕ ASI ਪਹਾੜਾ ਸਿੰਘ ਦੀ ਰਿਸ਼ਵਤ ਮੰਗਣ ਦੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ । ਇਹ ASI ਜਗਰਾਓਂ ਪੁਲਿਸ ਦੀ ਐਂਟੀ ਨਾਰਕੋਟਿਕਸ ਵਿੰਗ ਵਿੱਚ ਤਾਇਨਾਤ ਹੈ । ਆਡੀਓ ਰਿਕਾਡਿੰਗ ਸਾਹਮਣੇ ਆਉਣ ਦੇ ਬਾਅਦ ASI, ਪ੍ਰਾਈਵੇਟ ਡਰਾਈਵਰ ਅਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ।

ASI ਰਿਕਾਰਡਿੰਗ ਵਿੱਚ ਔਰਤ ਨੂੰ ਕਹਿੰਦਾ ਹੈ ਕਿ ਜੇਕਰ ਉਹ ਰਿਸ਼ਵਤ ਦੇ ਰੂਪ ਵਿੱਚ 50 ਹਜ਼ਾਰ ਰੁਪਏ ਦਿੰਦੀ ਹੈ ਤਾਂ ਕੋਈ ਵੀ ਉਸ ਨੂੰ ਅਤੇ ਉਸੇ ਦੇ ਪਤੀ ਨੂੰ ਗ੍ਰਿਫਤਾਰ ਨਹੀਂ ਕਰੇਗਾ । ਉਹ ਪੁਲਿਸ ਦੇ ਬਿਨਾਂ ਕਿਸੇ ਡਰ ਨਸ਼ਾ ਵੇਚ ਸਕਦੀ ਹੈ । ਉਧਰ ਮੁਲਜ਼ਮ ASI ਪਹਾੜਾ ਸਿੰਘ ਦੀ ਆਡੀਓ ਵਾਇਰਲ ਹੋਣ ਦੇ ਇੱਕ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਥਾਣੇ ਵਿੱਚ ਟਰਾਂਸਫਰ ਕੀਤਾ ਗਿਆ ਸੀ । ਇਹ ਕਾਰਵਾਈ ਔਰਤ ਨੂੰ ਧਮਕੀ ਦੇਣ ਅਤੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਦੇ ਬਾਅਦ ਕੀਤੀ ਗਈ ਸੀ ।

ਫਰਵਰੀ ਮਹੀਨੇ ਵਿੱਚ ਲੈ ਚੁੱਕਿਆ ਸੀ 15 ਹਜ਼ਾਰ

ਪਿੰਡ ਮਾਇਜੀਨਾ ਦੀ ਇੰਦਰਜੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ASI ਪਿਛਲੇ ਇੱਕ ਹਫਤੇ ਤੋਂ ਫੋਨ ‘ਤੇ ਧਮਕੀ ਦੇ ਰਿਹਾ ਸੀ । ਉਹ ਪਹਿਲਾਂ ਵੀ ਉਸ ਤੋਂ ਫਰਵਰੀ ਮਹੀਨੇ ਵਿੱਚ 15 ਹਜ਼ਾਰ ਰੁਪਏ ਲੈ ਚੁੱਕਾ ਸੀ ਅਤੇ ਹੁਣ 35 ਹਜ਼ਾਰ ਰੁਪਏ ਮੰਗ ਰਿਹਾ ਸੀ । ਔਰਤ ਇੰਦਰਜੀਤ ਨੇ ਇਲਜ਼ਾਮ ਲਗਾਇਆ ਹੈ ਕਿ ASI ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ 50 ਹਜ਼ਾਰ ਰੁਪਏ ਨਹੀਂ ਦਿੱਤੇ ਤਾਂ ਉਹ ਉਸ ਨੂੰ 1 ਹਜ਼ਾਰ ਤੋਂ ਵੱਧ ਨਸ਼ੀਲੀ ਗੋਲੀਆਂ ਦੀ ਤਸਕਰੀ ਦੇ ਮਾਮਲੇ ਵਿੱਚ ਫਸਾ ਦੇਵੇਗਾ। ਉਹ ਜ਼ਮਾਨਤ ਵੀ ਨਹੀਂ ਲੈ ਪਾਏਗੀ ।

SSP ਨੂੰ ਸ਼ਿਕਾਇਤ ਕੀਤੀ,ਰਿਕਾਰਡਿੰਗ ਸੋਸ਼ਲ ਮੀਡੀਆ ‘ਤੇ ਪਾਈ

ASI ਤੋਂ ਦੁੱਖੀ ਹੋਕੇ ਉਨ੍ਹਾਂ SSP ਨਵਨੀਤ ਸਿੰਘ ਬੈਂਸ ਨੂੰ ਸ਼ਿਕਾਇਤ ਕੀਤੀ ਸੀ । ਜਿੰਨਾਂ ਨੇ DSP ਸਤਵਿੰਦਰ ਸਿੰਘ ਵਿਰਕ ਨੂੰ ਜਾਂਚ ਸੌਂਪੀ । ਇਸ ਵਿਚਾਲੇ ਔਰਤ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ASI ਦੀ ਆਡੀਓ ਰਿਕਾਰਡਿੰਗ ਅਪਲੋਡ ਕਰ ਦਿੱਤੀ । ਜਿਸ ਵਿੱਚ ASI ਨੂੰ ਪੈਸੇ ਮੰਗ ਦੇ ਹੋਏ ਸੁਣਿਆ ਜਾ ਸਕਦਾ ਹੈ । ASI ਪਹਿਲਾਂ ਤੋਂ ਹੀ ਮੋਗਾ ਦੇ ਬਾਗਾਪੁਰਾਣਾ ਵਿੱਚ NDPS ਅਤੇ ਇੱਕ ਵਿਅਕਤੀ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਲਈ 2 ਅਪਰਾਧਿਕ ਮਾਮਲੇ ਦਰਜ ਕੀਤੇ ਸਨ ।

IG ਕੌਸਤੂਭ ਸ਼ਰਮਾ ਨੇ ਕਿਹਾ,ਭ੍ਰਿਸ਼ਟਾਚਾਰੀ ਨਹੀ ਬਖਸ਼ੇ ਜਾਣਗੇ

IG ਕੌਸਤੂਭ ਸ਼ਰਮਾ ਨੇ ਕਿਹਾ ਮਾਮਲਾ ਉਨ੍ਹਾਂ ਦੀ ਨਜ਼ਰ ਵਿੱਚ ਹੈ ASI ਦਾ ਤਬਾਦਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਰ ਦਿੱਤਾ ਗਿਆ ਹੈ । ਜਾਂਚ ਦੇ ਬਾਅਦ ਉਨ੍ਹਾਂ ਖਿਲਾਫ ਸਿੱਟੀ ਜਗਰਾਓਂ ਥਾਣੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਬਣੇ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਉਸ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ।

ASI ਨੇ ਇਲਜ਼ਾਮਾਂ ਨੂੰ ਨਕਾਰਿਆ

ਇਸ ਮਾਮਲੇ ਵਿੱਚ ASI ਪਹਾੜਾ ਸਿੰਘ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ । ਉਸ ਨੇ ਕਿਹਾ ਔਰਤ ਅਤੇ ਉਸ ਦਾ ਪਤੀ ਨਸ਼ੇ ਦਾ ਧੰਦਾ ਕਰਦੇ ਹਨ। ਉਨ੍ਹਾਂ ਨੇ ਪੁਲਿਸ ਦੇ ਦਬਾਅ ਬਣਾਉਣ ਦੇ ਲਈ ਇਲਜ਼ਾਮ ਲਗਾਏ ਹਨ । ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ ।