Punjab

ਗੁਰਸੇਵਕ ਸਿੰਘ ਦੇ ਅੰਤਿਮ ਸਸਕਾਰ ‘ਤੇ ਭੜਕੇ ਲੋਕ ! ਆਪਣੇ ਜਵਾਨ ਨੂੰ ਸਨਮਾਨ ਦੇਣ ‘ਚ ਵਰਤੀ ਵੱਡੀ ਲਾਪਰਵਾਹੀ !

 

ਬਿਊਰੋ ਰਿਪੋਰਟ : ਹਰਿਆਣਾ ਦੀ ਨੂੰਹ ਹਿੰਸਾ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਵਿੱਚ ਫਤਿਹਗੜ੍ਹ ਦੇ ਹੋਮ ਗਾਰਡ ਜਵਾਨ ਗੁਰਸੇਵਕ ਸਿੰਘ ਵੀ ਸ਼ਾਮਲ ਹਨ । ਉਨ੍ਹਾਂ ਦੀ ਮ੍ਰਿਤਕ ਦੇ ਦੇਹ ਜਦੋਂ ਪਿੰਡ ਪਹੁੰਚੀ ਤਾਂ ਵੱਡੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਦੇਣ ਪਹੁੰਚ ਗਏ । ਪਰ ਸਸਕਾਰ ਵੇਲੇ ਜਵਾਨ ਗੁਰਸੇਵਰ ਸਿੰਘ ਦੀ ਮ੍ਰਿਤਕ ਦੇਹ ‘ਤੇ ਤਿਰੰਗਾ ਨਾ ਹੋਣ ‘ਤੇ ਲੋਕ ਭੜਕ ਗਏ ਅਤੇ ਹੰਗਾਮਾ ਕੀਤਾ ਅਤੇ ਸਸਕਾਰ ਰੋਕ ਦਿੱਤਾ ।

ਤਿਰੰਗਾ ਪਾਉਣ ਤੋਂ ਬਾਅਦ ਸ਼ਾਂਤ ਹੋਇਆ ਮਾਮਲਾ

ਜਵਾਨ ਨੂੰ ਅੰਤਿਮ ਵਿਦਾਈ ਦੇਣ ਦੇ ਸੈਂਕੜੇ ਲੋਕ ਇਕੱਠਾ ਹੋਏ,ਸਿਆਸੀ ਆਗੂ ਵੀ ਪਹੁੰਚੇ,SP ਆਸਥਾ ਮੋਦੀ ਵੀ ਪਹੁੰਚੀ । ਤਿਰੰਗਾ ਨਾ ਹੋਣ ‘ਤੇ ਭੜਕੇ ਲੋਕਾਂ ਨੂੰ ਐੱਸਪੀ ਨੇ ਭਰੋਸਾ ਦਿਵਾਇਆ ਕਿ ਜਵਾਨ ਦੇ ਸ਼ਰੀਰ ‘ਤੇ ਤਿਰੰਗਾ ਰੱਖਿਆ ਜਾਵੇਗਾ ਜਿਸ ਦੇ ਬਾਅਦ ਪਿੰਡ ਦੇ ਲੋਕ ਸ਼ਾਂਤ ਹੋਏ ਅਤੇ ਫਿਰ ਅੰਤਿਮ ਸਸਕਾਰ ਕੀਤਾ ਗਿਆ । ਗੁਰਸੇਵਰ ਦੇ 4 ਸਾਲ ਦੇ ਪੁੱਤਰ ਏਕਮ ਨੇ ਪਿਤਾ ਦਾ ਅੰਤਿਮ ਸਸਕਾਰ ਕੀਤਾ ।

ਸਾਥੀ ਹੋਮ ਗਾਰਡ ਨੇ ਵੀ ਕੀਤਾ ਸੀ ਇਤਰਾਜ

ਉਧਰ ਆਪਣੇ ਸਾਥੀ ਨੂੰ ਵਿਦਾ ਕਰਨ ਪਹੁੰਚੇ ਹੋਰ ਹੋਮ ਗਾਰਡ ਦੇ ਜਵਾਨਾਂ ਨੇ ਵੀ ਇਸ ਦਾ ਇਤਰਾਜ ਜਤਾਇਆ ਕਿ ਜਵਾਨ ਗੁਰਸੇਵਰ ਨੂੰ ਤਿਰੰਗੇ ਵਿੱਚ ਲਿਆਉਣਾ ਚਾਹੀਦਾ ਸੀ । ਉਨ੍ਹਾਂ ਨੇ ਕਿਹਾ ਹੋਮ ਗਾਰਡ ਦੇ ਜਵਾਨਾਂ ਨੂੰ ਹੁਣ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਹੈ। ਨਾ ਹੀ ਤਿਰੰਗੇ ਵਿੱਚ ਲਿਆਇਆ ਗਿਆ ਇਹ ਉਨ੍ਹਾਂ ਦੇ ਜਵਾਨ ਨਾਲ ਨਾ ਇਨਸਾਫੀ ਹੈ । ਹੋਮ ਗਾਰਡ ਨੇ ਕਿਹਾ ਅਸੀਂ ਤਨ ਅਤੇ ਮਨ ਨਾਲ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਹਾਂ। ਫਿਰ ਭੇਦਭਾਵ ਕਿਉਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਸਾਨੂੰ ਦੱਸਿਆ ਗਿਆ ਸੀ ਕਿ ਮ੍ਰਿਤਕ ਦੇਹ ਤਿਰੰਗੇ ਵਿੱਚ ਲਿਆਈ ਜਾਵੇਗੀ । ਪਰ ਇਸ ਨੂੰ ਲਿਆਉਣ ਦੀ ਜਿਸ ਦੀ ਡਿਊਟੀ ਸੀ ਉਹ ਹੀ ਤਿਰੰਗਾ ਨਹੀਂ ਲਿਆਇਆ । ਇਸ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ,ਇਹ ਸ਼ਹੀਦ ਦਾ ਅਪਮਾਨ ਹੈ ।

SP ਦੇ ਸਮਝਾਉਣ ‘ਤੇ ਹੋਏ ਸ਼ਾਂਤ

ਉਧਰ SP ਆਸਥਾ ਮੋਦੀ ਨੇ ਸਮਝਾਉਣ ਹੋਏ ਕਿਹਾ ਇਹ ਸਮਾਂ ਨਹੀਂ ਹੈ ਅਜਿਹੀਆਂ ਗੱਲਾਂ ਕਰਨ ਦਾ । ਆਨ ਡਿਊਟੀ ਮੌਤ ਹੋਈ ਹੈ । ਇਸ ਲਈ ਸਾਰੇ ਪ੍ਰੋਟੋਕਾਲ ਫਾਲੋ ਕੀਤੇ ਜਾ ਰਹੇ ਹਨ । ਜਵਾਨ ਨੂੰ ਸਲਾਮੀ ਦਿੱਤੀ ਗਈ ਹੈ ਅਤੇ ਤਿਰੰਗਾ ਲਿਆਉਣ ਦੀ ਮੰਗ ‘ਤੇ ਹੁਣ ਤਿਰੰਗਾ ਮੰਗਵਾਇਆ ਗਿਆ ਹੈ । ਜਵਾਨ ਦੇ ਪਰਿਵਾਰ ਨੂੰ 57 ਲੱਖ ਦੇਣ ਦਾ ਐਲਾਨ ਗੁਰੂਗਰਾਮ ਪੁਲਿਸ ਨੇ ਕਰ ਦਿੱਤਾ ਹੈ ਅਤੇ ਨੌਕਰੀ ਦੇ ਨਾਲ ਹੋਰ ਮੰਗਾ ਵੀ ਮੰਨ ਲਇਆ ਹਨ ।