Punjab

ਬਹਾਦਰ IPS ਅਫਸਰ ! ਗ੍ਰਹਿ ਮੰਤਰੀ ਵੀ ਹੋਏ ਮੁਰੀਦ !

ਬਿਉਰੋ ਰਿਪੋਰਟ : ਨੂਹ ਵਿੱਚ ਜੋ ਕੁਝ ਵਾਪਰਿਆ ਉਹ ਦਿਲ ਨੂੰ ਹਿਲਾ ਦੇਣ ਵਾਲਾ ਸੀ । ਇਸ ਦੰਗੇ ਦੇ ਪੀੜਤਾਂ ਨੇ ਆਪਣੀ ਜ਼ਬਾਨੀ ਖੌਫਨਾਕ ਕਹਾਣੀਆਂ ਬਿਆਨ ਕੀਤੀਆਂ ਹਨ । ਇਸ ਦੌਰਾਨ ਇੱਕ ਬਹਾਦਰ ਜਾਹਬਾਜ਼ ਮਹਿਲਾ IPS ਦੀ ਵੀ ਚਾਰੋ ਪਾਸੇ ਤਰੀਫ ਹੋ ਰਹੀ ਹੈ । ਜਿਸ ਨੇ ਆਪਣੀ ਜਾਨ ‘ਤੇ ਖੇਡ ਕੇ ਢਾਈ ਹਜ਼ਾਰ ਲੋਕਾਂ ਨੂੰ ਬਚਾਇਆ ਹੈ ।

ਨੂਹ ਦੰਗਿਆ ਵਿੱਚ ਨਲਹੜ ਦੇ ਸ਼ਿਵ ਮੰਦਰ ਵਿੱਚ ਸੋਮਵਾਰ ਦੁਪਹਿਰ 1 ਵਜੇ ਢਾਈ ਹਜ਼ਾਰ ਸ਼ਰਧਾਲੂ ਫਸ ਗਏ ਸਨ । ਇਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਸਨ । ਮੰਦਰ ਦੇ ਚਾਰੋ ਪਾਸੇ ਤੋਂ ਗੋਲੀਆਂ ਚੱਲ ਰਹੀਆਂ ਸਨ । ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣਾ ਕਾਫੀ ਮੁਸ਼ਕਿਲ ਸੀ । ਲੋਕ ਡਰੇ ਹੋਏ ਸਨ। ਸ਼ਾਮ ਤਕਰੀਬਨ 4 ਵਜੇ ADGP ਮਮਤਾ ਸਿੰਘ ਜਦੋਂ ਮੰਦਰ ਪਹੁੰਚੀ ਤਾਂ ਲੋਕਾਂ ਦੀ ਜਾਨ ਵਿੱਚ ਜਾਨ ਆਈ। ਮਮਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਸਭ ਤੋਂ ਸ਼ਾਂਤ ਕਰਵਾਇਆ । ਮਮਤਾ ਸਿੰਘ ਦੇ ਨਾਲ ADGP ਸਾਉਥ ਰੇਂਜ ਅਤੇ IPS ਰਵੀ ਕਿਰਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ । ਉਨ੍ਹਾਂ ਦਾ ਪਲਾਨ ਸੀ ਦੰਗ ਕਰਨ ਵਾਲਿਆਂ ਦੇ ਸ਼ਾਂਤ ਹੋਣ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਢਿਆ ਜਾਵੇਂ। ਪਰ ਦੰਗਾ ਕਰਨ ਵਾਲਿਆਂ ਦੀ ਭੀੜ ਪੱਥਰਬਾਜ਼ੀ ਲਗਾਤਾਰ ਵੱਧ ਦੀ ਜਾ ਰਹੀ ਸੀ । ਦੂਜੇ ਪਾਸੇ ਅੰਦਰ ਫਸੇ ਲੋਕਾਂ ਦਾ ਵੀ ਬੁਰਾ ਹਾਲ ਹੋ ਰਿਹਾ ਸੀ । ਸ਼ਾਮ ਹੋਣ ਵਾਲੀ ਸੀ ਅਜਿਹੇ ਵਿੱਚ ਫੌਰਨ ਫੈਸਲਾ ਲਿਆ ਗਿਆ ਕਿ ਲੋਕਾਂ ਨੂੰ ਗਰੁੱਪ ਵਿੱਚ ਕੱਢਿਆ ਜਾਵੇਗਾ । ਪੁਲਿਸ ਕਵਰ ਫਾਇਰਿੰਗ ਦੇਵੇਗੀ ।

ਪੁਲਿਸ ਦੀ ਇੱਕ ਟੀਮ ਕਵਰ ਫਾਇਰਿੰਗ ਦੇ ਰਹੀ ਸੀ ਅਤੇ ਦੂਜੀ ਟੀਮ ਨੇ ਲੋਕਾਂ ਨੂੰ ਮੰਦਰ ਤੋਂ ਸੁਰੱਖਿਅਤ ਬਾਹਰ ਕੱਢ ਕੇ ਗੱਡੀਆਂ ਵਿੱਚ ਬਿਠਾਇਆ । ਜਦੋਂ ਲੋਕਾਂ ਨੂੰ ਪੁਲਿਸ ਗੱਡੀ ਵਿੱਚ ਲਿਜਾ ਰਹੀ ਸੀ ਤਾਂ ਪੁਲਿਸ ਦੀ ਇੱਕ ਟੀਮ ਵੀ ਨਾਲ ਚੱਲ ਰਹੀ ਸੀ । ਮਮਤਾ ਸਿੰਘ ਨੇ ਦੱਸਿਆ ਕਿ ਢਾਈ ਹਜ਼ਾਰ ਲੋਕਾਂ ਨੂੰ ਉੱਥੋਂ 2 ਘੰਟਿਆਂ ਦੇ ਅੰਦਰ ਕੱਢਿਆ ਗਿਆ । ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਉਨ੍ਹਾਂ ਦੀ ਕਾਫੀ ਸ਼ਲਾਘਾ ਹੋ ਰਹੀ ਹੈ । ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਮੰਦਰ ਤੋਂ ਬਹਾਰ ਕੱਢਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਹੈ । ਮਮਤਾ ਸਿੰਘ ਪਹਿਲਾਂ ਵੀ ਕਈ ਵਾਰ ਆਪਣੀ ਜਾਹਬਾਜ਼ੀ ਵਿਖਾ ਚੁੱਕੀ ਹੈ । ਉਨ੍ਹਾਂ ਨੂੰ ਚੰਗੀ ਪੁਲਿਸ ਸੇਵਾ ਦੇ ਲਈ ਸਾਲ 2022 ਵਿੱਚ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਵੀ ਕੀਤੀ ਗਿਆ ਸੀ ।

ਅਨਿਲ ਵਿਜ ਨੇ ਕਿਹਾ ਦੰਗਾ ਕਰਨ ਵਾਲਿਆਂ ਵੱਲੋਂ ਇੱਕ ਮੰਦਰ ਵਿੱਚ ਲੋਕਾਂ ਨੂੰ ਅਗਵਾ ਕਰਨ ਬਾਰੇ ਪੁਲਿਸ ਨੂੰ ਇਤਲਾਹ ਮਿਲੀ ਸੀ ਜਿਸ ਦੇ ਬਾਅਦ ADGP ਮਮਤਾ ਸਿੰਘ ਨੇ ਹੋਰ ਅਫਸਰਾਂ ਨਾਲ ਮੌਕੇ ‘ਤੇ ਪਹੁੰਚੀ । IPS ਮਮਤਾ ਸਿੰਘ ਦਲੇਰੀ ਨਾਲ ਡੱਟੀ ਰਹੀ ਅਤੇ ਲੋਕਾਂ ਨੂੰ ਆਜ਼ਾਦ ਕਰਵਾਇਆ । ਉਧਰ ਬਹਾਦਰ ਮਮਤਾ ਸਿੰਘ ਨੇ ਕਿਹਾ ਮੈਂ ਤਾਂ ਸਿਰਫ ਆਪਣਾ ਕੰਮ ਕਰ ਰਹੀ ਸੀ । ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਮੇਰੀ ਟੀਮ ਦੀ ਜ਼ਿੰਮੇਵਾਰੀ ਸੀ । ਜਿਸ ਸਮੇਂ ਪੁਲਿਸ ਫੋਰਸ ਪੁਹੰਚੀ ਉਸ ਸਮੇਂ ਫਾਇਰਿੰਗ ਅਤੇ ਪੱਥਰਬਾਜ਼ੀ ਹੋ ਰਹੀ ਸੀ । ਪਰ ਇਸ ਦੇ ਬਾਵਜੂਦ ਸਾਰੇ ਲੋਕਾਂ ਨੂੰ 2 ਘੰਟੇ ਦੇ ਅੰਦਰ ਬਾਹਰ ਕੱਢ ਲਿਆ ਗਿਆ ।