Punjab

ਜਵਾਨ ਪੁੱਤ ਦੀ ਖਬਰ ਸੁਣ ਮਾਂ ਦੇ ਸਾਹ ਰੁੱਕੇ ! ਵਿਦੇਸ਼ੀ ਧਰਤੀ ਨਹੀਂ ਆਈ ਰਾਸ ! ਪੁੱਤ ਦੀ ਖ਼ਬਰ ਨੇ ਸਿੱਧਾ ਮਾਂ ਦੇ ਦਿਲ ‘ਤੇ ਅਸਰ ਕੀਤਾ !

ਬਿਊਰੋ ਰਿਪੋਰਟ : ਨਵਾਂ ਸ਼ਹਿਰ ਦੇ ਪਿੰਡ ਅਮਾ ਚਾਹਲ ਵਿੱਚ ਸ਼ਨਿੱਚਰਵਾਰ ਨੂੰ ਇੱਕ ਮਾਂ ਅਤੇ ਪੁੱਤਰ ਦਾ ਸਸਕਾਰ ਨਾਲੋ ਨਾਲ ਹੋਇਆ । ਜੋ ਵੀ ਇਸ ਮੌਕੇ ‘ਤੇ ਗਵਾਹ ਬਣਿਆ ਉਸ ਦੀਆਂ ਅੱਖਾਂ ਤੋਂ ਅੱਥਰੂ ਨਹੀਂ ਰੁੱਕ ਰਹੇ ਸਨ । ਜਦੋਂ ਮਾਂ ਨੂੰ ਪਤਾ ਚੱਲਿਆ ਕਿ 24 ਸਾਲ ਦੇ ਪੁੱਤਰ ਗੁਰਵਿੰਦਰ ਕੈਨੇਡਾ ਵਿੱਚ ਮੌਤ ਹੋ ਗਈ ਹੈ ਤਾਂ ਉਸ ਨੇ ਵੀ ਸਦਮੇ ਵਿੱਚ ਦਮ ਤੋੜ ਦਿੱਤਾ ।

ਜਾਣਕਾਰੀ ਦੇ ਮੁਤਾਬਿਕ 9 ਜੁਲਾਈ ਨੂੰ ਗੁਰਵਿੰਦਰ ਨਾਥ ‘ਤੇ ਅਣਪਛਾਤੇ ਲੋਕਾਂ ਨੇ ਕਾਰ ਖੋਣ ਦੇ ਲਈ ਹਮਲਾ ਕਰ ਦਿੱਤਾ ਸੀ । 14 ਜੁਲਾਈ ਇਲਾਜ ਦੇ ਦੌਰਾਨ ਮੌਤ ਹੋ ਗਈ । ਬੀਤੀ ਸ਼ਾਮ ਜਦੋਂ ਮਾਪਿਆਂ ਨੂੰ ਇਸ ਦਰਦਨਾਕ ਖਬਰ ਦੇ ਬਾਰੇ ਪਤਾ ਚੱਲਿਆ ਤਾਂ ਮਾਂ ਬਰਦਾਸ਼ਤ ਨਹੀਂ ਕਰ ਸਕੀ। ਉਸ ਨੇ ਕਈ ਦਵਾਇਆਂ ਖਾਦੀਆਂ । ਜਿਸ ਦਾ ਰੀਐਕਸਨ ਹੋਣ ਦੇ ਕਾਰਨ ਉਨ੍ਹਾਂ ਨੂੰ ਰੋਪੜ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਉੱਥੋ ਗੁਰਵਿੰਦਰ ਦੀ ਮਾਂ ਨੂੰ ਲੁਧਿਆਣਾ ਦੇ ਡੀਐੱਮਸੀ ਰੈਫਰ ਕਰ ਦਿੱਤਾ ਗਿਆ । ਇਲਾਜ ਦੇ ਦੌਰਾਨ 52 ਸਾਲ ਦੀ ਮਾਤਾ ਨਰਿੰਦਰ ਕੌਰ ਦੀ ਮੌਤ ਹੋ ਗਈ । ਗੁਰਵਿੰਦਰ ਸਿੰਘ 2 ਸਾਲ ਪਹਿਲਾਂ ਕੈਨੇਡਾ ਪੜਾਈ ਕਰਨ ਗਿਆ ਸੀ । ਉਹ ਤਿੰਨ ਭਰਾ ਸੀ । ਮ੍ਰਿਤਕ ਦੇ ਪਿਤਾ ਖੇਤੀਬਾੜੀ ਦੇ ਨਾਲ ਦੁੱਧ ਦਾ ਕੰਮ ਕਰਦੇ ਸਨ ।

ਇਸ ਖਬਰ ਨੂੰ ਸੁਣਨ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਮਾਂ ਅਤੇ ਪੁੱਤਰ ਨੂੰ ਭਿੱਜੀ ਅੱਖਾਂ ਨਾਲ ਵਿਦਾਈ ਦਿੱਤੀ ਗਈ । ਮਾਂ ਅਤੇ ਭਰਾ ਦੀ ਚਿਖਾ ਨੂੰ ਵੱਡੇ ਪੁੱਤਰ ਨੇ ਅਗਨੀ ਦਿੱਤੀ । ਮਾਂ-ਪੁੱਤਰ ਦੀ ਮ੍ਰਿਤਕ ਦੇਹ ਜਦੋਂ ਪਿੰਡ ਵਿੱਚ ਪਹੁੰਚੀ ਤਾਂ ਪੂਰਾ ਇਲਾਕਾ ਸੋਗ ਅਤੇ ਗਮਗੀਨ ਹੋ ਗਿਆ ।

ਅੰਤਿਮ ਵਿਦਾਈ ਮੌਕੇ ਸਿਆਸੀ ਅਤੇ ਸਮਾਜਿਕ ਆਗੂ ਵੀ ਪਹੁੰਚੇ

ਮਾਂ ਅਤੇ ਪੁੱਤਰ ਦੀ ਅੰਤਿਮ ਵਿਧਾਈ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ,ਸਿਆਸੀ,ਸਮਾਜਸੇਵੀ, ਧਾਰਮਿਕ ਸੰਸਥਾਵਾਂ ਦੇ ਲੋਕ ਸ਼ਾਮਲ ਹੋਏ । ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ,ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦੇ ਨਾਲ ASI ਸਿਕੰਦਰ ਸਿੰਘ ਵੀ ਪਹੁੰਚੇ ।