India

Iphone ਲਈ ਮਾਪਿਆਂ ਨੇ 8 ਮਹੀਨੇ ਦੇ ਬੱਚੇ ਦਾ ਕੀਤਾ ਇਹ ਹਾਲ ! ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ! ਲੋਕ ਪਾ ਰਹੇ ਹਨ ਲਾਹਨਤਾਂ !

ਬਿਉਰੋ ਰਿਪੋਰਟ : ਔਲਾਦ ਦੇ ਲਈ ਮਾਪੇ ਕਿਸੇ ਵੀ ਕੁਰਬਾਨੀ ਦੇਣ ਲਈ ਤਿਆਰ ਹੁੰਦੇ ਹਨ। ਜਿਨ੍ਹਾਂ ਮਾਪਿਆਂ ਨੂੰ ਔਲਾਦ ਦਾ ਸੁੱਖ ਨਸੀਬ ਨਹੀਂ ਹੁੰਦਾ ਉਨ੍ਹਾਂ ਨੂੰ ਔਲਾਦ ਨਾ ਹੋਣ ਦਾ ਦਰਦ ਪੁੱਛਿਆ ਜਾਵੇਂ ਤਾਂ ਚੰਗੀ ਤਰ੍ਹਾਂ ਦੱਸ ਸਕਦੇ ਹਨ ਕਿ ਮਾਪੇ ਬਣਨ ਦਾ ਸੁੱਖ ਕੀ ਹੁੰਦਾ ਹੈ । ਪਰ ਅੱਜ ਅਸੀਂ ਤੁਹਾਨੂੰ ਅਜਿਹੇ ਮਾਪਿਆਂ ਬਾਰੇ ਦਸਾਂਗੇ ਜਿਨ੍ਹਾਂ ਨੇ ਆਪਣੀਆਂ ਖੁਸ਼ੀਆਂ ਜਾਂ ਫਿਰ ਇਹ ਕਹਿ ਲਿਆ ਜਾਵੇਂ ਐਸ਼ਪਰਸਤੀ ਵਿੱਚ ਆਪਣੇ ਹੀ ਬੱਚੇ ਨਾਲ ਅਜਿਹਾ ਸਲੂਕ ਕੀਤਾ ਹੈ ਜਿਸ ਨੇ ਵੀ ਇਸ ਨੂੰ ਸੁਣਿਆ ਉਸ ਦਾ ਮਨ ਗੁੱਸੇ ਨਾਲ ਭਰ ਗਿਆ । ਪੱਛਮੀ ਬੰਗਾਲ ਦੇ ਰਹਿਣ ਵਾਲੇ ਇਸ ਜੋੜੇ ਨੇ iPHONE ਦੇ ਲਈ ਆਪਣੇ 9 ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ । ਸਿਰਫ਼ ਇਨ੍ਹਾਂ ਹੀ ਨਹੀਂ ਇਸ ਪੈਸੇ ਨਾਲ ਦੋਵੇ ਹਨੀਮੂਨ ‘ਤੇ ਵੀ ਚੱਲੇ ਗਏ । ਜਦੋਂ ਇਸ ਦਾ ਖੁਲਾਸਾ ਹੋਇਆ ਤਾਂ ਫਿਰ ਜੋੜੇ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ।

ਪੱਛਮੀ ਬੰਗਾਲ ਦੇ 24 ਪਰਗਨਾ ਤੋਂ ਸਾਹਮਣੇ ਆਏ ਇਸ ਮਾਮਲੇ ਵਿੱਚ ਬੱਚੇ ਦੀ ਮਾਂ ਮੁੜ ਹਨੀਮੂਨ ‘ਤੇ ਜਾਣ ਲਈ ਰੀਲ ਬਣਾਉਣਾ ਚਾਹੁੰਦੀ ਸੀ । ਜਿਸ ਦੇ ਲਈ ਚੰਗੇ ਮੋਬਾਈਲ ਕੈਮਰੇ ਦੀ ਜ਼ਰੂਰਤ ਸੀ । ਇਸ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ ਇਸ ਲਈ ਉਨ੍ਹਾਂ ਨੇ 2 ਲੱਖ ਵਿੱਚ ਆਪਣੇ 9 ਮਹੀਨੇ ਦੇ ਬੱਚੇ ਦਾ ਸੌਦਾ ਕੀਤਾ ਅਤੇ ਫਿਰ ਨਿਕਲ ਗਏ ਹਨੀਮੂਨ ‘ਤੇ । ਜਦੋਂ ਉਹ ਘਰ ਪਰਤੇ ਤਾਂ ਬੱਚਾ ਨਹੀਂ ਸੀ ਗੁਆਂਢੀਆਂ ਨੂੰ ਉਨ੍ਹਾਂ ਦਾ ਐਸ਼ਪਰਸਤੀ ਤੋਂ ਬਾਅਦ ਸ਼ੱਕ ਹੋਇਆ ਤਾਂ ਇੱਕ ਗੁਆਂਢੀ ਦੇ ਸਾਹਮਣੇ ਸਾਰਾ ਰਾਜ਼ ਬੇਰਪਰਦਾ ਹੋਇਆ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ।

ਪੁਲਿਸ ਨੇ ਜਦੋਂ ਮੁਲਜ਼ਮ ਜੋੜਾ ਜੈਦੇਵ ਘੋਸ਼ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਤਾਂ ਪੁਲਿਸ ਨੇ ਬੱਚੇ ਨੂੰ ਬਚਾ ਲਿਆ । ਪੁਲਿਸ ਨੇ ਉਹ ਮੋਬਾਈਲ ਫੋਨ ਵੀ ਰਿਕਵਰ ਕਰ ਲਿਆ ਹੈ ਜਿਸ ਦੇ ਬਦਲੇ ਉਸ ਨੇ ਬੱਚਾ ਵੇਚਿਆ ਸੀ । ਇਸ ਤੋਂ ਇਲਾਵਾ ਪੁਲਿਸ ਨੇ ਪ੍ਰਿਅੰਕਾ ਘੋਸ਼ ਨਾਂ ਦੀ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਕਥਿਤ ਤੌਰ ਤੇ ਪਤੀ-ਪਤਨੀ ਨੇ ਬੱਚਾ ਵੇਚਿਆ ਸੀ । ਜਾਣਕਾਰੀ ਮੁਤਾਬਿਕ ਜਿਸ ਜੋੜੇ ਨੇ ਆਪਣਾ 9 ਮਹੀਨੇ ਦਾ ਬੱਚਾ ਵੇਚਿਆ ਉਸ ਦੀ 7 ਸਾਲ ਦੀ ਧੀ ਵੀ ਹੈ ।