Punjab

ਖਹਿਰਾ ਦਾ ਨਵਾਂ ਇਲਜ਼ਾਮ ! ‘ਮੇਰੀ 72 ਸਾਲ ਦੀ ਭੈਣ ਨੂੰ ਮਾਨ ਨੇ ਨਹੀਂ ਬਖਸ਼ਿਆ’ !

ਬਿਊਰੋ ਰਿਪੋਰਟ : ਹੁਣ ਤੱਕ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ ਖਿਲਾਫ ਸਰਕਾਰ ‘ਤੇ ਬਦਲਾਖੋਰੀ ਦਾ ਇਲਜ਼ਾਮ ਲਗਾਉਂਦੇ ਸਨ ਪਰ ਹੁਣ ਉਨ੍ਹਾਂ ਨੇ ਆਪਣੀ ਭੈਣ ਨੂੰ ਪਰੇਸ਼ਾਨ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ । ਉਨ੍ਹਾਂ ਨੇ ਇਹ ਇਲਜ਼ਾਮ ਸੀਨੀਅਰ IPS ਅਫਸਰ ‘ਤੇ ਲਗਾਇਆ ਹੈ । ਖਹਿਰਾ ਦਾ ਇਲਜ਼ਾਮ ਹੈ ਕਿ ਜਲੰਧਰ ਰੇਂਜ ਦੇ DIG ਸਵਪਨ ਸ਼ਰਮਾ ਉਨ੍ਹਾਂ ਨੂੰ ਟਾਰਚਰ ਕਰ ਰਹੇ ਹਨ। ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਇਹ ਸਾਰਾ ਕੁੱਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ਼ਾਰੇ ‘ਤੇ ਹੋ ਰਿਹਾ ਹੈ ਅਤੇ ਸਵਪਨ ਸ਼ਰਮਾ ਸਿਰਫ਼ ਕਿਰਾਏ ਦੇ ਫੌਜੀ ਦੀ ਤਰ੍ਹਾਂ ਵਤੀਰਾ ਕਰ ਰਹੇ ਹਨ।

ਖਹਿਰਾ ਨੇ ਇਲਜ਼ਾਮ ਲਗਾਇਆ ਹੈ ਕਿ CM ਮਾਨ ਦੇ ਹੁਕਮਾਂ ‘ਤੇ ਸਵਪਨ ਸ਼ਰਮਾ ਇੱਕ ਅਪਰਾਧਿਕ ਮਾਮਲੇ ਵਿੱਚ ਉਨ੍ਹਾਂ ਦੀ 72 ਸਾਲ ਦੀ ਭੈਣ ਨੂੰ ਨਹੀਂ ਬਖਸ਼ਿਆ । ਸਵਪਨ ਸ਼ਰਮਾ ਬਦਲੇ ਦੀ ਭਾਵਨਾ ਨਾਲ ਉਨ੍ਹਾ ਦੇ ਪਰਿਵਾਰ ਖਿਲਾਫ ਕੰਮ ਕਰ ਰਹੇ ਹਨ ।
ਕਾਂਗਰਸੀ ਵਿਧਾਇਕ ਨੇ ਕਿਹਾ ਪੰਜਾਬ ਵਿੱਚ ਆਪ ਸਰਕਾਰ ਵਿਰੋਧੀ ਧਿਰ ਦੇ ਖਿਲਾਫ ਜ਼ੁਲਮ ਕਰਨ ਦਾ ਟਰੈਕ ਰਿਕਾਰਡ ਹੈ । ਹਾਲਾਂਕਿ ਸਵਪਨ ਸ਼ਰਮਾ ਨੇ ਖਹਿਰਾ ਦੇ ਕਿਸੇ ਵੀ ਇਲਜ਼ਾਮ ਦਾ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਹੈ ।

ਵਿਧਾਇਕ ਕੰਬੋਜ ਨੇ ਵੀ ਲਗਾਏ ਸਨ ਇਲਜ਼ਾਮ

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ AAP ਵਿਧਾਇਕ ਜਗਦੀਪ ਕੰਬੋਜ ਨੇ 5 ਅਕਤੂਬਰ 2015 ਨੂੰ ਇੱਕ ਫੋਟੋ ਟਵੀਟ ਕੀਤੀ ਸੀ। ਉਸ ਵੇਲੇ ਕੰਬੋਜ ਕਾਂਗਰਸ ਪਾਰਟੀ ਵਿੱਚ ਸਨ । ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਸਵਪਨ ਸ਼ਰਮਾ ਨੇ ਅਕਾਲੀ ਦਲ-ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ‘ਤੇ ਉਨ੍ਹਾਂ ਨੂੰ ਟਾਰਚਰ ਕੀਤਾ ਸੀ। ਖਹਿਰਾ ਨੇ ਪੁੱਛਿਆ ਕੀ ਅਫਸਰਾਂ ਦੀ ਇਹ ਮਨਮਾਨੀ ਸਿਰਫ ਸ਼ਾਨਦਾਰ ਪੋਸਟਿੰਗ ਦੇ ਲਈ ਹੈ ।