ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਐਡੀਲੇਡ ਤੋਂ ਤਕਰੀਬਨ 300 ਕਿੱਲੋਮੀਟਰ ਦੂਰ ਸ਼ਹਿਰ ਪੋਰਟ ਔਗਸਟਾ ਵਿੱਚ ਇੱਕ ਹਾਦਸੇ ਦੌਰਾਨ 28-ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ਼ ਸਬੰਧਿਤ ਸੀ ਅਤੇ ਉਸ ਦੇ ਪਰਿਵਾਰ ਦਾ ਪਿਛੋਕੜ ਦੋਰਾਹੇ ਤੋਂ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੋ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਕੁਝ ਚਿਰ ਸਟੂਡੈਂਟ ਵੀਜ਼ੇ ‘ਤੇ ਰਹਿਣ ਪਿੱਛੋਂ ਹੁਣ ਆਪਣੇ 491-ਵੀਜ਼ੇ ਲਈ ਨੌਮੀਨੇਸ਼ਨ ਦੀ ਉਡੀਕ ਕਰ ਰਿਹਾ ਸੀ। ਉਸ ਨੇ ਸਾਡੇ ਕੋਲ ਮੈਲਬਾਰਨ ਆ ਜਾਣਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਗਗਨਦੀਪ ਸਿੰਘ ਬੱਸ ਡਰਾਈਵਰ ਸੀ। 7 ਜੁਲਾਈ ਨੂੰ ਉਹ ਕੰਨਰੋਏ ਸਟਰੀਟ ‘ਤੇ ਬੱਸ ਪਾਰਕ ਕਰਕੇ ਬਾਹਰ ਨਿਕਲਿਆ ਅਤੇ ਪੈਦਲ ਚੱਲਣ ਲੱਗਾ। ਇਸ ਦੌਰਾਨ ਪਿੱਛਿਓਂ ਬੱਸ ਰੁੜ ਪਈ, ਜਿਸ ਕਾਰਨ ਗਗਨਦੀਪ ਬੱਸ ਦੇ ਹੇਠਾਂ ਆ ਗਿਆ। ਉੱਥੇ ਹੀ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪੈਰਾਮੈਡੀਕਲ ਟੀਮ ਮੌਕੇ ‘ਤੇ ਪੁੱਜੀ। ਗਗਨਦੀਪ ਦਾ ਮੌਕੇ ‘ਤੇ ਇਲਾਜ ਕਰਨ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਭਾਈਚਾਰੇ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ‘ਗੋ ਫੰਡ ਮੀ’ ਜ਼ਰੀਏ 60,000 ਡਾਲਰ ਇਕੱਠੇ ਹੋਏ ਹਨ
ਗਗਨਦੀਪ ਨੂੰ ਇੱਕ ‘ਖ਼ੁਸ਼ਦਿਲ ਤੇ ਮਿਲਾਪੜੇ’ ਸੁਭਾਅ ਦੇ ਨੌਜਵਾਨ ਸੀ। ਉਹ ਭੰਗੜੇ ਦੇ ਖੇਤਰ ਵਿੱਚ ਕੌਮੀ ਪੱਧਰ ‘ਤੇ ਨਾਮਣਾ ਖੱਟ ਚੁੱਕਾ ਸੀ। ਉਹ ਮੈਲਬਾਰਨ ਦੀ ਪੰਜ ਆਬ ਭੰਗੜਾ ਟੀਮ ਦਾ ਵੀ ਮੈਂਬਰ ਸੀ। ਹਾਲ ਹੀ ਵਿੱਚ ਗਗਨ ਨੇ ਆਪਣੀ ਇੱਕ ਭੈਣ ਦਾ ਵਿਆਹ ਕੀਤਾ ਸੀ ਅਤੇ ਹੁਣ ਉਸ ਦੇ ਮਾਪੇ ਉਸ ਦਾ ਵਿਆਹ ਕਰਨ ਦੀ ਸੋਚ ਰਹੇ ਸਨ ਪਰ ਕੁਦਰਤ ਨੂੰ ਕੁੱਝ ਹੋ ਰਹੀ ਮਨਜ਼ੂਰ ਸੀ।