ਬਿਊਰੋ ਰਿਪੋਰਟ : ਖੰਨਾ ਦੀ ਨਾਭਾ ਕਾਲੋਨੀ ਵਿੱਚ ਇੱਕ BSC ਦਾ ਵਿਦਿਆਰਥੀ ਲਖਵਿੰਦਰ ਸਿੰਘ ਬਚ ਸਕਦਾ ਸੀ। ਜੇਕਰ ਸਮਾਂ ਰਹਿੰਦੇ ਉਸ ਦੇ ਮਾਪਿਆਂ ਨੇ ਉਸ ਦੇ ਦਰਦ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕੀਤੀ ਹੁੰਦੀ । ਦਰਦ ਬਾਰੇ ਮਾਤਾ-ਪਿਤਾ ਨੂੰ ਪਤਾ ਸੀ ਵਜ੍ਹਾ ਬਾਰੇ ਉਹ ਅੰਜਾਨ ਸਨ । ਜਿਸ ਸਮੇਂ ਲਖਵਿੰਦਰ ਨੇ ਆਪਣੀ ਜ਼ਿੰਦਗੀ ਨੂੰ ਖਤਮ ਕੀਤਾ ਉਸ ਵੇਲੇ ਘਰ ਵਿੱਚ ਪਰਿਵਾਰ ਦੇ ਮੈਂਬਰ ਮੌਜੂਦ ਸਨ । ਮਾਂ ਨੂੰ ਚਾਹ ਬਣਾਉਣ ਲਈ ਰਸੋਈ ਵਿੱਚ ਭੇਜਿਆ ਫਿਰ ਆਪ ਕਮਰੇ ਵਿੱਚ ਪੱਖੇ ਨਾਲ ਜ਼ਿੰਦਗੀ ਖਤਮ ਕਰ ਲਈ। ਅੱਧੇ ਘੰਟੇ ਬਾਅਦ ਜਦੋਂ ਪੁੱਤਰ ਚਾਹ ਪੀਣ ਲਈ ਹੇਠਾਂ ਨਹੀਂ ਉਤਰਿਆ ਤਾਂ ਉਹ ਉੱਤੇ ਵਾਲੇ ਕਮਰੇ ਵਿੱਚ ਪਹੁੰਚੀ ਤਾਂ ਉਸ ਦੇ ਹੋਸ਼ ਉੱਡ ਗਏ ਅਤੇ ਸਾਰਾ ਪਰਿਵਾਰ ਇੱਕ ਦਮ ਇਕੱਠਾ ਹੋ ਗਿਆ ।
ਫੋਨ ‘ਤੇ ਪਿਤਾ ਨੂੰ ਦਿੱਤੀ ਪੁੱਤਰ ਦੇ ਬਾਰੇ ਜਾਣਾਕਾਰੀ
ਪਿਤਾ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਸਵੇਰ ਵੇਲੇ ਕੰਮ ‘ਤੇ ਗਿਆ ਸੀ । ਉਸ ਦਾ 18 ਸਾਲ ਦਾ ਪੁੱਤਰ ਲਖਵਿੰਦਰ ਸਿੰਘ ਘਰ ਵਿੱਚ ਹੀ ਸੀ । ਪੁੱਤਰ ਨੇ ਮਾਂ ਨੂੰ ਬਹਾਨੇ ਦੇ ਨਾਲ ਚਾਹ ਬਣਾਉਣ ਲਈ ਭੇਜਿਆ ਜਦੋਂ ਕਮਰਾ ਖੋਲਿਆ ਤਾਂ ਪੁੱਤਰ ਜਾ ਚੁੱਕਾ ਸੀ । ਥੋੜ੍ਹੀ ਦੇਰ ਬਾਅਦ ਜਦੋਂ ਕੰਮ ‘ਤੇ ਉਸ ਨੂੰ ਜਾਣਕਾਰੀ ਮਿਲੀ ਤਾਂ ਉਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ। ਪੁੱਤਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰ ਨੂੰ ਮ੍ਰਿਤਕ ਐਲ਼ਾਨ ਦਿੱਤਾ ਗਿਆ ਸੀ। ਲਖਵਿੰਦਰ ਦੇ ਇਸ ਕਦਮ ਦੇ ਪਿੱਛੇ ਡਿਪਰੈਸ਼ਨ ਨੂੰ ਵੱਡੀ ਵਜ੍ਹਾ ਦੱਸਿਆ ਜਾ ਰਿਹਾ ਹੈ । ਉਹ ਕਿਸੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰਦਾ ਸੀ ।
ਬਚ ਸਕਦਾ ਸੀ ਲਖਵਿੰਦਰ
ਲਖਵਿੰਦਰ ਸਿੰਘ ਨੇ ਆਖਿਰ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦਾ ਫੈਸਲਾ ਕਿਉ ਲਿਆ ? ਕੀ ਪੜਾਈ ਨੂੰ ਲੈਕੇ ਕੋਈ ਅਜਿਹਾ ਦਬਾਅ ਸੀ ਜਿਸ ਦੀ ਵਜ੍ਹਾ ਕਰਕੇ ਉਹ ਡਿਪਰੈਸ਼ਨ ਵਿੱਚ ਚੱਲਾ ਗਿਆ ? ਕੀ ਕਾਲਜ ਵਿੱਚ ਕਿਸੇ ਦੋਸਤ ਵੱਲੋਂ ਉਸ ਨੂੰ ਇਸ ਹੱਦ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦਾ ਜਿਕਰ ਉਸ ਨੇ ਪਰਿਵਾਰ ਵਾਲਿਆਂ ਨਾਲ ਨਹੀਂ ਕੀਤਾ ਅਤੇ ਸਿੱਧਾ ਜ਼ਿੰਦਗੀ ਖ਼ਤਮ ਕਰ ਲਈ ? ਮਾਤਾ ਪਿਤਾ ਨੂੰ ਜੇਕਰ ਪੁੱਤਰ ਦੇ ਡਿਪਰੈਸ਼ਨ ਬਾਰੇ ਪਤਾ ਸੀ ਤਾਂ ਉਸ ਨਾਲ ਗੱਲ ਕਰਨੀ ਚਾਹੀਦੀ ਹੈ ਸੀ ਉਸ ਨੂੰ ਡਾਕਟਰ ਕੋਲ ਲਿਜਾਉਣਾ ਚਾਹੀਦਾ ਸੀ ? ਮਾਤਾ ਪਿਤਾ ਜੇਕਰ ਉਸ ਦੇ ਦੋਸਤਾਂ ਨਾਲ ਗੱਲ ਕਰਦੇ ਸ਼ਾਇਦ ਉਨ੍ਹਾਂ ਨੂੰ ਪੁੱਤਰ ਦੀ ਪਰੇਸ਼ਾਨੀ ਬਾਰੇ ਜਾਣਕਾਰੀ ਮਿਲ ਦੀ ? ਪੁੱਤਰ ਨੂੰ ਅਜਿਹੀ ਹਾਲਤ ਵਿੱਚ ਇਕੱਲੇ ਛੱਡਣਾ ਠੀਕ ਨਹੀਂ ਸੀ ।
ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ 174 ਅਧੀਨ ਕਾਰਵਾਈ
ਮਾਮਲੇ ਦੀ ਜਾਂਚ ਕਰ ਰਹੇ ASI ਚਰਨਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਇਤਲਾਹ ਮਿਲਣ ਤੋਂ ਬਾਅਦ ਉਹ ਹਸਪਤਾਲ ਪਹੁੰਚੇ ਸਨ । ਮ੍ਰਿਤਕ ਲਖਵਿੰਦਰ ਦੇ ਪਿਤਾ ਦੇ ਬਿਆਨ ਦਰਜ ਕੀਤੇ ਗਏ ਹਨ । ਪਰਿਵਾਰ ਮੁਤਾਬਿਕ ਉਹ ਪਰੇਸ਼ਾਨ ਰਹਿੰਦਾ ਸੀ । ਪੁਲਿਸ ਨੇ ਧਾਰਾ 174 CrPC ਦੇ ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ।