Punjab

ਧਿਆਪਕ ਨੇ ਕਲਾਸ ‘ਚ ਬੱਚਿਆਂ ਤੋਂ ਲਗਵਾਏ ਮਾਨ ਸਰਕਾਰ ਵਿਰੋਧੀ ਨਾਅਰੇ ! ਸਿੱਖਿਆ ਵਿਭਾਗ ਨੇ ਕੀਤੀ ਵੱਡੀ ਕਾਰਵਾਈ

ਬਿਊਰੋ ਰਿਪੋਰਟ : ਪਿਛਲੇ ਹਫਤੇ ਸੰਗਰੂਰ ਵਿੱਚ ਪ੍ਰਦਰਸ਼ਨ ਕਰ ਰਹੇ ਅਧਿਆਕਾਂ ਖਿਲਾਫ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ । ਜਿਸ ਦੇ ਬਾਅਦ ਹੁਣ ਅਧਿਆਪਕਾਂ ਨੇ ਨਵਾਂ ਤਰੀਕਾ ਲੱਭ ਲਿਆ ਹੈ । ਮੁੱਖ ਮੰਤਰੀ ਮਾਨ ਦੇ ਆਪਣੇ ਹੀ ਜ਼ਿਲ੍ਹੇ ਦੀ ਇੱਕ ਅਧਿਆਪਕਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਅਧਿਆਪਕ ਪਿਛਲੇ ਦਿਨਾਂ ਦੌਰਾਨ ਉਨ੍ਹਾਂ ‘ਤੇ ਹੋਏ ਲਾਠੀਚਾਰਜ ਦੀ ਕਹਾਣੀ ਬੱਚਿਆਂ ਨੂੰ ਸੁਣਾ ਰਹੀ ਹੈ ਉਸ ਨੇ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਕੁੱਟਿਆ ਗਿਆ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਪੈਰ ‘ਤੇ ਸੱਟ ਲੱਗੀ। ਸਿਰਫ਼ ਇਨ੍ਹਾਂ ਹੀ ਬੱਚਿਆਂ ਕੋਲੋ ਸਰਕਾਰ ਦੇ ਖਿਲਾਫ ਨਾਅਰੇ ਵੀ ਲਗਵਾਏ ਹਨ ਜਿਸ ਦਾ ਸਿੱਖਿਆ ਵਿਭਾਗ ਨੇ ਸਖਤ ਨੋਟਿਸ ਲਿਆ ਹੈ।

ਮਹਿਲਾ ਅਧਿਆਪਕ ਨੇ ਪੁਲਿਸ ਦੀ ਕੁੱਟਮਾਰ ਦੀ ਕਹਾਣੀ ਸੁਣਾਉਂਦੇ ਹੋਏ ਬੱਚਿਆਂ ਨੂੰ ਦੱਸਿਆ ਕਿ ਉਹ ਇਨ੍ਹਾਂ ਪੜਨ ਲਿਖਣ ਕਿ ਉਨ੍ਹਾਂ ਨੂੰ ਸਰਕਾਰ ਦੇ ਅੱਗੇ ਹੱਥ ਨਾ ਕਰਨੇ ਪੈਣ । ਸਰਕਾਰਾਂ ਕਦੇ ਵੀ ਕਿਸੇ ਦੀ ਨਹੀਂ ਹੁੰਦਿਆਂ ਹਨ। ਜੇਕਰ ਤੁਸੀਂ ਚੰਗੀ ਤਰ੍ਹਾਂ ਪੜ ਲਿਖ ਜਾਉਗੇ ਤਾਂ ਤੁਹਾਨੂੰ ਸਾਡੇ ਵਾਂਗ ਲੱਠ ਨਹੀਂ ਖਾਣੀ ਪਏਗੀ,ਮੱਥੇ ‘ਤੇ ਸਰਕਾਰ ਦੇ ਵਿਰੋਧ ਵਿੱਚ ਕਾਲੀ ਪੱਟੀ ਪਾਕੇ ਮਹਿਲਾ ਅਧਿਆਪਕ ਨੇ ਕਲਾਸ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਬੱਚਿਆਂ ਤੋਂ ਨਾਅਰੇ ਵੀ ਲਗਵਾਏ।

ਬੱਚਿਆਂ ਦੇ ਨਾਲ ਵੀਡੀਓ ਵਾਇਰਲ ਕਰਨ ਦੇ ਬਾਅਦ ਅਧਿਆਪਕ ਮਨਪ੍ਰੀਤ ਕੌਰ ਨੇ ਆਪਣੀ ਇੱਕ ਹੋਰ ਵੀਡੀਓ ਵੀ ਵਾਇਰਲ ਕੀਤੀ ਹੈ । ਇਸ ਵੀਡੀਓ ਵਿੱਚ ਉਹ ਲਾਠੀਚਾਰਜ ਕਰ ਰਹੀ ਪੁਲਿਸ ‘ਤੇ ਸੰਗੀਨ ਇਲਜ਼ਾਮ ਵੀ ਲੱਗਾ ਰਹੀ ਹੈ। ਮਨਪ੍ਰੀਤ ਨੇ ਕਿਹਾ ਮਹਿਲਾ ਅਧਿਆਪਕਾਂ ਦੇ ਕੱਪੜੇ ਪਾੜੇ ਗਏ । ਅਧਿਆਪਕਾਂ ਦੇ ਨਾਲ ਛੇੜਖਾਨੀ ਕਰਕੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਵੀ ਕੀਤੀ ਗਈ । ਉਨ੍ਹਾਂ ਦੀ ਇੱਜਤ ਨਾਲ ਖੇਡਿਆ ਗਿਆ ।

ਮਨਪ੍ਰੀਤ ਕੌਰ ਨੇ ਕਿਹਾ ਪੰਜਾਬ ਵਿੱਚ ਸਿਰਫ਼ ਪੱਗਾਂ ਦੇ ਰੰਗ ਬਦਲੇ ਹਨ ਬਾਕੀ ਕੁਝ ਨਹੀਂ ਬਦਲਿਆ ਹੈ । ਅਧਿਆਪਕ ਨੇ ਕਿਹਾ ਉਨ੍ਹਾਂ ਨੇ ਸੋਚਿਆਂ ਸੀ ਕਿ ਬਦਲਾਅ ਦੇ ਨਾਲ ਆਈ ਨਵੀਂ ਸਰਕਾਰ ਸੂਬੇ ਵਿੱਚ ਕੁਝ ਬਦਲੇਗੀ ਪਰ ਕੁਝ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਸਾਨੂੰ ਸੜਕਾਂ ‘ਤੇ ਆਊਣ ਦਾ ਸ਼ੌਕ ਨਹੀਂ ਹੈ । ਸਾਡੀ ਉਮਰ 40 ਸਾਲ ਤੋਂ ਵੱਧ ਹੋ ਚੁੱਕੀ ਹੈ,ਸਾਨੂੰ ਮਜ਼ਬੂਰੀ ਵਿੱਚ ਧਰਨਾ ਦੇਣਾ ਪੈਂਦਾ ਹੈ। ਸਾਨੂੰ ਸਾਡੇ ਹੱਕ ਨਹੀਂ ਦਿੱਤੇ ਜਾ ਰਹੇ ਹਨ ।

2 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਨੇ ਦਿੱਤਾ ਨੋਟਿਸ

ਸਕੂਲੀ ਬੱਚਿਆਂ ਤੋਂ ਨਾਅਰੇ ਲਗਵਾਉਣ ਦੇ ਲਈ ਸਿੱਖਿਆ ਵਿਭਾਗ ਨੇ ਸੰਗਰੂਰ ਦੀ 2 ਅਧਿਆਪਕ ਮਨਪ੍ਰੀਤ ਕੌਰ ਅਤੇ ਮਾਨਸਾ ਦੇ ਇੰਦਰਜੀਤ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ । ਸਿੱਖਿਆ ਵਿਭਾਗ ਨੇ ਨੋਟਿਸ ਜਾਰੀ ਕਰਕੇ ਦੋਵੇ ਅਧਿਆਪਕਾਂ ਨੂੰ ਸੇਵਾ ਖ਼ਤਮ ਕਰਨ ਨੂੰ ਕਿਹਾ ਹੈ। ਇਸ ਦੇ ਲਈ ਸਿੱਖਿਆ ਵਿਭਾਗ ਨੇ ਦੋਵਾਂ ਨੂੰ 5 ਦਿਨ ਦੇ ਅੰਦਰ ਜਵਾਬ ਮੰਗਿਆ ਹੈ। ਜੇਕਰ ਅਧਿਆਪਕਾਂ ਜਵਾਬ ਨਹੀਂ ਦੇ ਸਕੇ ਤਾਂ ਉਨ੍ਹਾਂ ਦੀ ਸੇਵਾ ਖ਼ਤਮ ਕਰ ਦਿੱਤੀ ਜਾਵੇਗੀ।