Punjab

ਸੁਖਬੀਰ ਬਾਦਲ ਨੇ ਲਗਾ ਦਿੱਤੀ ਗਠਜੋੜ ‘ਤੇ ਮੋਹਰ ! ਜਾਖੜ ਨੇ ਕਿਹਾ, ਭੁੱਲ ਨਹੀਂ ਕਰਨਾ ਚਾਹੁੰਦੇ ! ਹੁਣ ਹਾਰਨ ਤੋਂ ਬਾਅਦ ‘ਜੋੜ-ਤੋੜ’!

ਬਿਊਰੋ ਰਿਪੋਰਟ : ਭਾਰਤੀ ਜਨਤਾ ਪਾਰਟੀ(BJP) ਨਾਲ ਮੁੜ ਤੋਂ ਗੱਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾਂ ਵੱਡਾ ਅਤੇ ਅਹਿਮ ਬਿਆਨ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਅਹੁਦੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਵੀਰਵਾਰ ਨੂੰ ਜ਼ਿਲ੍ਹਾ ਪ੍ਰਧਾਨਾ ਅਤੇ ਹਲਕਾ ਇੰਚਾਰਜ ਨਾਲ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸਾਡਾ ਗੱਠਜੋੜ BSP ਨਾਲ ਹੈ, ਇਹ ਸਵਾਲ ਕਿੱਥੋਂ ਆ ਰਿਹਾ ਹੈ, ਮੈ ਮਹੀਨੇ ਬਾਅਦ ਵਿਦੇਸ਼ ਤੋਂ ਆਇਆ ਹਾਂ ਸਰਕਾਰ ਖ਼ਿਲਾਫ਼ ਰਣਨੀਤੀ ਬਣਾਉਣ ਦੇ ਲਈ ਵਰਕਰਾਂ ਨਾਲ ਮੀਟਿੰਗ ਕਰ ਰਿਹਾ ਹਾਂ। ਉਨ੍ਹਾਂ ਕਿਹਾ ਇਹ ਸਾਰੀਆਂ ਗੱਲਾਂ ਮੀਡੀਆ ਵਿੱਚ ਚੱਲ ਰਹੀਆਂ ਹਨ । ਉੱਧਰ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਬੀਜੇਪੀ ਦੇ ਨਵੇਂ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸੁਨੀਲ ਜਾਖੜ, ਮਨਜਿੰਦਰ ਸਿੰਘ ਸਿਰਸਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ।

ਸੁਨੀਲ ਜਾਖੜ ਦਾ ਗੱਠਜੋੜ ‘ਤੇ ਬਿਆਨ

ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਬੀਜੇਪੀ ਦੇ ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਉਹ ਗੱਠਜੋੜ ਦਾ ਜਵਾਬ ਸਿਆਸੀ ਮੰਚ ‘ਤੇ ਦੇਣਗੇ। ਉਨ੍ਹਾਂ ਨੇ ਮਾਨ ਸਰਕਾਰ ‘ਤੇ ਤੰਜ ਕੱਸ ਦੇ ਹੋਏ ਕਿਹਾ ਗੁਰੂ ਘਰ ਵਿੱਚ ਸਿਆਸਤ ਕਰਨ ਵਾਲਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਏਗਾ, ਉਹ ਗੁਰੂ ਰਾਮਦਾਸ ਦੇ ਦਰ ‘ਤੇ ਖੜੇ ਹੋ ਕੇ ਕੋਈ ਵੀ ਸਿਆਸੀ ਗੱਲ ਕਰਕੇ ਭੁੱਲ ਨਹੀਂ ਕਰਨਾ ਚਾਹੁੰਦੇ ਹਨ। ਜੋ ਲੋਕ ਸੱਤਾ ਦੇ ਨਸ਼ੇ ਵਿੱਚ ਹਨ ਉਹ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਜਾਖੜ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੋਕ ਸਭਾ ਦੀਆਂ 13 ਅਤੇ ਵਿਧਾਨਸਭਾ ਦੀਆਂ 117 ਸੀਟਾਂ ਦੀ ਜ਼ਿੰਮੇਵਾਰੀ ਮਿਲੀ ਹੈ। ਉਹ ਉਸ ਦੀ ਤਿਆਰ ਰਹੇ ਹਨ ਗੱਠਜੋੜ ਕਰਨਾ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਪਾਰਟੀ ਹਾਈਕਮਾਂਡ ਲਏਗੀ। ਉੱਧਰ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਗੱਠਜੋੜ ਨੂੰ ਲੈ ਕੇ ਵੱਡਾ ਇਸ਼ਾਰਾ ਕੀਤਾ ਹੈ ।

ਮਨਜਿੰਦਰ ਸਿੰਘ ਸਿਰਸਾ ਨੂੰ ਜਦੋਂ ਗੱਠਜੋੜ ਬਾਰੇ ਪੁੱਛਿਆ ਗਿਆ ਕਿ ਤਾਂ ਉਨ੍ਹਾਂ ਕਿਹਾ ਗੱਠਜੋੜ ਦਾ ਫ਼ੈਸਲਾ ਹਾਈਕਮਾਂਡ ਕਰੇਗੀ ਪਰ ਜੇਕਰ ਮੁੜ ਤੋਂ ਗੱਠਜੋੜ ਕਰਕੇ ਕਿਸੇ ਨੂੰ ਵੀ ਵਿੱਚ ਪਾਉਣਾ ਹੈ ਤਾਂ ਉਹ ਵਰਕਰ ਨਿਰਾਸ਼ ਹੋਣਗੇ, ਜੋ ਲੋਕ ਸਭਾ ਦੀਆਂ 13 ਅਤੇ ਵਿਧਾਨਸਭਾ ਦੀਆਂ 117 ਸੀਟਾਂ ‘ਤੇ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਸਾਡਾ ਗੱਠਜੋੜ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ ਹੈ, ਕਿਸੇ ਹੋਰ ਨਾਲ ਨਹੀਂ ਹੈ । ਉੱਧਰ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੰਜ ਭਰੇ ਅੰਦਾਜ਼ ਵਿੱਚ ਬੀਜੇਪੀ ਅਤੇ ਅਕਾਲੀ ਦਲ ਦੋਵਾਂ ਨੂੰ ਘੇਰਿਆ ।

CM ਮਾਨ ਦਾ ਗੱਠਜੋੜ ਦੀ ਜੋੜ-ਤੋੜ ‘ਤੇ ਤੰਜ

ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਬੀਜੇਪੀ ਗੱਠਜੋੜ ਨੂੰ ਲੈ ਕੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਇਹ ਹੁਣ ਹਾਰਨ ਤੋਂ ਬਾਅਦ ਜੋੜ-ਤੋੜ ਕਰ ਰਹੇ ਹਨ। ਮਾਨ ਨੇ ਕਿਹਾ ਕਿ ਜਦਕਿ ਉਹ ਪੰਜਾਬ ਦੋ ਲੋਕਾਂ ਲਈ ਕੰਮ ਕਰ ਰਹੇ ਹਨ। ਲੋਕ ਸਮਝਦਾਰ ਹਨ ਅਤੇ ਉਹ ਆਪੇ ਹਿਸਾਬ ਕਰਨਗੇ, ਜਿਵੇਂ ਪਹਿਲਾਂ ਕੀਤਾ ਸੀ ।