Punjab

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਖਾਣਾ ਲੈਣ ਗਏ ਨੌਜਵਾਨ ਨਾਲ ਹੋਇਆ ਕੁਝ ਅਜਿਹਾ, ਜਾਣ ਕੇ ਹੋ ਜਾਵੋਗੇ ਹੈਰਾਨ…

A young man who went to get food was abducted at gunpoint...

ਅੰਮ੍ਰਿਤਸਰ ਦੀ ਮਸ਼ਹੂਰ ਕਿਤਾਬ ਅਤੇ ਧਾਰਮਿਕ ਰਸਾਲੇ ਛਪਣ ਵਾਲੀ ਫਰਮ ਚਤਰ ਸਿੰਘ ਜੀਵਨ ਸਿੰਘ ਦੇ ਲੜਕੇ ਨੂੰ ਅਗਵਾਹ ਕਰ ਲਿਆ ਗਿਆ ਸੀ।ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਛਾ ਗਿਆ। ਇਹ ਮਾਮਲਾ ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵਿਨਿਊ ਇਲਾਕੇ ਤੋਂ ਆਇਆ ਹੈ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।

ਚਤਰ ਸਿੰਘ ਜੀਵਨ ਸਿੰਘ ਦੇ ਮਾਲਕ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਸ ਦੇ ਦੋਵੇਂ ਲੜਕੇ ਰਣਜੀਤ ਐਵਿਨਿਊ ਵਿਖੇ ਖਾਣਾ ਲੈਣ ਆਏ ਸਨ। ਦੋਵੇਂ ਪੁੱਤਰ ਕਾਰ ਵਿੱਚ ਹੀ ਸਨ ਜਦੋਂ ਦੋ ਅਗਵਾਕਾਰ ਕਾਰ ਵਿੱਚ ਆ ਕੇ ਬੈਠ ਗਏ। ਇੱਕ ਪੁੱਤਰ ਮੁਸ਼ਕਿਲ ਨਾਲ ਕਾਰ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ ਪਰ ਕਿਡਨੈਪਰ ਦੂਜੇ ਦੇ ਮੱਥੇ ‘ਤੇ ਪਿਸਤੌਲ ਰੱਖ ਕੇ ਉਸ ਦੇ ਮੂੰਹ ‘ਤੇ ਹੱਥ ਰੱਖ ਕੇ ਉਸ ਨੂੰ ਕਾਰ ਸਮੇਤ ਲੈ ਗਏ।

ਕਾਰ ਆਟੋਮੈਟਿਕ ਹੋਣ ਕਾਰਨ ਬਾਈਪਾਸ ‘ਤੇ ਇਨ-ਆਊਟ ਬੇਕਰੀ ਕੋਲ ਪਹੁੰਚਦੇ ਹੀ ਰੁਕੀ ਅਤੇ ਕਿਡਨੈਪਰ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਬੇਟਾ ਕਾਰ ਲੈ ਕੇ ਵਾਪਸ KFC ਪਹੁੰਚਿਆ ਅਤੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਗਰਮ ਖ਼ਿਆਲੀ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਿਹਾ ਹੈ। ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਉਸ ਦੀ ਪ੍ਰਿੰਟਿੰਗ ਪ੍ਰੈੱਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਥਾਣਾ ਰਣਜੀਤ ਐਵਿਨਿਊ ਦੀ SHO ਅਮਨਜੋਤ ਕੌਰ ਨੇ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਅਗਵਾ ਹੈ ਜਾਂ ਖੋਹ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਸੀਸੀਟੀਵੀ ਕੈਮਰਿਆਂ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਜਾਣਕਾਰੀ ਹਾਸਲ ਕੀਤੀ ਜਾ ਸਕੇ।