ਬਿਊਰੋ ਰਿਪੋਰਟ : ਭੁੱਖ ਮਰੀ ਨਾਲ ਪਰੇਸ਼ਾਨ ਹੁਣ ਪਾਕਿਸਤਾਨ ਨੂੰ ਗਧਿਆਂ ਦਾ ਸਹਾਰਾ ਹੈ । ਉਹ ਗਧਿਆਂ ਦੀ ਵਿਕਰੀ ਦੇ ਨਾਲ ਵਿਦੇਸ਼ੀ ਕਰੰਸੀ ਹਾਸਲ ਕਰੇਗਾ। ਪਾਕਿਸਤਾਨ ਦੀ ਕੈਬਨਿਟ ਨੇ ਗਧਿਆਂ ਦੀ ਖਾਲ ਸਮੇਤ ਮਵੇਸ਼ੀਆਂ ਅਤੇ ਡੇਅਰੀ ਉਤਪਾਦਕ ਨੂੰ ਚੀਨ ਨੂੰ ਐਕਸਪੋਰਟ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ । ਚੀਨ ਨਾਲ ਨਿਵੇਸ਼ ਵਧਾਉਣ ਦੇ ਲਈ ਪਾਕਿਸਤਾਨ ਨੇ ਆਪਣੇ ਗਧਿਆਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਹੈ। ਪਿਛਲੇ ਸਾਲ ਚੀਨ ਨੇ ਪਾਕਿਸਤਾਨੀ ਗਧੇ ਖਰੀਦਨ ਵਿੱਚ ਦਿਲਚਸਪੀ ਵਿਖਾਈ ਸੀ ਇਸ ਦੇ ਪਿੱਛੇ ਵਜ੍ਹਾ ਸੀ ਕਿ ਅਫਰੀਕੀ ਮੁਲਕ ਨਾਇਜਰ ਅਤੇ ਬੁਕਿਨਾ ਫਾਸੋ ਜਿੱਥੋਂ ਚੀਨ ਗਧੇ ਲੈਂਦਾ ਸੀ ਉਨ੍ਹਾਂ ਨੇ ਸਪਲਾਈ ‘ਤੇ ਰੋਕ ਲੱਗਾ ਦਿੱਤੀ ।
ਚੀਨ ਅਫਗਾਨਿਸਤਾਨ ਤੋਂ ਵੀ ਗਧੇ ਮੰਗਵਾਉਂਦਾ ਸੀ ਪਰ ਬਿਮਾਰ ਦੀ ਵਜ੍ਹਾ ਕਰਕੇ ਚੀਨ ਨੇ ਉੱਥੋਂ ਗਧੇ ਮੰਗਵਾਉਣੇ ਬੰਦ ਕਰ ਦਿੱਤੇ । ਇਸ ਤੋਂ ਬਾਅਦ ਹੁਣ ਚੀਨ ਨੇ ਪਾਕਿਤਾਨ ਦਾ ਦਰਵਾਜ਼ਾ ਖੜਕਾਇਆ,ਗਧੇ ਦੇ ਲਿਹਾਜ਼ ਨਾਲ ਪਾਕਿਸਤਾਨ ਦੁਨੀਆ ਵਿੱਚ ਤੀਜ਼ੇ ਨੰਬਰ ‘ਤੇ ਹੈ । ਆਪਣਾ ਅਰਥਚਾਰਾ ਸੁਧਾਰ ਰਹੇ ਦੇਸ਼ ਨੂੰ ਗਧਿਆਂ ਵਿੱਚ ਵੱਡੀ ਉਮੀਦ ਨਜ਼ਰ ਆਈ । ਚੀਨ ਦੀ ਜ਼ਰੂਰਤ ਦਾ ਅੰਦਾਜ਼ਾ ਲਗਾਉਂਦੇ ਹੋਏ ਪਾਕਿਸਤਾਨ ਨੇ ਆਪਣੇ ਦੇਸ਼ ਵਿੱਚ ਗਧਿਆਂ ਦੀ ਆਬਾਦੀ ਵਧਾਉਣ ਦੇ ਲਈ ਬਹੁਤ ਕੰਮ ਕੀਤਾ । ਪਾਕਿਸਤਾਨ ਦੇ ਪੰਜਾਬ ਨੇ ਆਪਣੇ ਇਲਾਕੇ ਵਿੱਚ 3 ਹਜ਼ਾਰ ਏਕੜ ਦਾ ਗਧਿਆਂ ਦਾ ਫਾਰਮ ਬਣਾਇਆ ਫਿਰ ਇੱਥੇ ਹਾਈ ਬ੍ਰੀਡ ਗਧੇ ਪਾਲੇ ਗਏ ।
2017 ਵਿੱਚ ਪਾਕਿਸਤਾਨ ਨੇ ਡੰਕੀ ਡਵੈਲਪਮੈਂਟ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ, 1 ਬਿਲੀਅਨ ਪ੍ਰੋਜੈਕਰ ਦੇ ਪਿੱਛੇ ਮਕਸਦ ਚੀਨ ਨੂੰ ਗਧੇ ਸਪਲਾਈ ਕਰਨਾ ਸੀ । ਇਸ ਤੋਂ ਬਾਅਦ ਪਾਕਿਸਤਾਨ ਵਿੱਚ ਗਧਿਆਂ ਦੀ ਗਿਣਤੀ ਵਧੀ । 2022 ਅਤੇ 2023 ਵਿੱਚ ਪਾਕਿਸਤਾਨ ਵਿੱਚ 58 ਲੱਖ ਤੋਂ ਗਧੇ ਹੋ ਗਏ 2020-21 ਵਿੱਚ ਇਨ੍ਹਾਂ ਦੀ ਗਿਣਤੀ 56 ਲੱਖ,2019-20 ਵਿੱਚ 55 ਲੱਖ ਸੀ। ਚੀਨ ਨੂੰ ਗਧੇ ਸਪਲਾਈ ਕਰਕੇ ਪਾਕਿਸਤਾਨ ਆਪਣੀ ਵਿਦੇਸ਼ੀ ਕਰੰਸੀ ਵਧਾਉਣਾ ਚਾਹੁੰਦਾ ਹੈ । ਚੀਨ ਫਿਲਹਾਲ ਗਧਿਆਂ ਦੀ ਪੈਦਾਵਾਰ ਵਿੱਚ ਨੰਬਰ 1 ਹੈ ਪਰ 2019 ਦੀ ਇੱਕ ਸਰਵੇ ਰਿਪੋਰਟ ਮੁਤਾਬਿਕ 1992 ਦੇ ਮੁਕਾਬਲੇ ਇੱਥੇ ਗਧਿਆਂ ਦੀ ਗਿਣਤੀ 76 ਫੀਸਦੀ ਘੱਟ ਗਈ ਹੈ । ਹੁਣ ਸਵਾਲ ਇਹ ਹੈ ਕਿ ਚੀਨ ਗਧਿਆਂ ਦਾ ਕਰਦਾ ਕੀ ਹੈ ।
ਚੀਨ ਗਧਿਆਂ ਨਾਲ ਦਵਾਈ ਬਣਾਉਂਦਾ ਹੈ
ਦਰਅਸਲ ਚੀਨ ਗਧੇ ਦੀ ਖਾਲ ਤੋਂ ਇੱਕ ਖਾਸ ਦਵਾਈ ਬਣਾਉਂਦਾ ਹੈ ਜਿਸ ਦਾ ਨਾਂ ਹੈ ‘ਇਜਾਓ’ ਇਸ ਦੀ ਵਰਤੋਂ ਤਾਕਤ ਵਧਾਉਣ ਲਈ ਹੁੰਦੀ ਹੈ । ਚੀਨ ਦੀ ਕਾਸਮੈਟਿਕ ਸਨਅਤ ਵਿੱਚ ਵੀ ਗਧਿਆਂ ਦੀ ਡਿਮਾਂਡ ਕਾਫੀ ਹੈ ਇਸ ਨਾਲ ਕਈ ਬਿਊਟੀ ਪ੍ਰੋਡਕਟ ਬਣਾਏ ਜਾਂਦੇ ਹਨ ਜਿਸ ਨਾਲ ਕੰਪਨੀਆਂ ਕਰੋੜਾ ਰੁਪਏ ਕਮਾਉਂਦੀ ਹੈ। ਪਾਕਿਸਤਾਨ ਚੀਨ ਸਮੇਤ ਵਿਅਤਨਾਮ ਨੂੰ ਗਧੇ ਦੀ ਖਾਲ ਸਪਲਾਈ ਕਰਦਾ ਸੀ । 2013 ਤੋਂ 2015 ਦੇ ਵਿਚਾਲੇ ਪਾਕਿਸਤਾਨ ਨੇ 2 ਲੱਖ ਗਧੇ ਦੀ ਖਾਲ ਐਕਸਪੋਰਟ ਕੀਤੀ ਪਰ ਪਰੇਸ਼ਾਨੀ ਇਹ ਸੀ ਕਿ ਗਧੇ ਦੇ ਮੀਟ ਨੂੰ ਬੀਫ ਦੇ ਨਾਲ ਮਿਲਾਕੇ ਵੇਚ ਦਿੱਤਾ ਜਾਂਦਾ ਸੀ। ਜਦੋਂ ਅਜਿਹਾ ਹੋਣ ਲੱਗਿਆ ਤਾਂ 2015 ਵਿੱਚ ਪਾਕਿਸਤਾਨ ਸਰਕਾਰ ਨੇ ਗਧੇ ਦੀ ਖਾਲ ‘ਤੇ ਰੋਕ ਲੱਗਾ ਦਿੱਤੀ । ਹੁਣ ਅਰਥਚਾਰੇ ਦੀ ਮਾੜੀ ਹਾਲਤ ਤੋਂ ਬਾਅਦ ਪਾਕਿਸਤਾਨ ਨੇ ਇਸ ਨੂੰ ਮੁੜ ਤੋਂ ਐਕਸੋਪਰਟ ਕਰਨ ਦਾ ਫੈਸਲਾ ਲਿਆ ਹੈ ।