International

ਬ੍ਰਿਟੇਨ ਵੱਲੋਂ ਦੂਜੀ ਵਿਸ਼ਵ ਜੰਗ ਦੇ ਅਖੀਰਲੇ 101 ਸਾਲ ਦੇ ਸਿੱਖ ਫੌਜੀ ਨੂੰ ਪੁਰਸਕਾਰ!

ਬਿਊਰੋ ਰਿਪੋਰਟ : ਬਰਤਾਨੀਆ ਵੱਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਸਿੱਖਾਂ ਨੇ ਵੱਧ ਚੜਕੇ ਹਿੱਸਾ ਲਿਆ ਸੀ,ਦੁਸ਼ਮਣ ਮੁਲਕਾਂ ਦੀ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਸੀ । ਬ੍ਰਿਟੇਨ ਦਾ ਇਤਿਹਾਸ ਕਦੇ ਵੀ ਅਜਿਹੇ ਸਿੱਖ ਫੌਜੀਆਂ ਨੂੰ ਭੁਲਾ ਨਹੀਂ ਸਕਦਾ ਹੈ,ਇਸੇ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੂਜੇ ਵਿਸ਼ਵ ਜੰਗ ਦੇ 101 ਸਾਲ ਦੇ ਅਖੀਰਲੇ ਸਿੱਖ ਫੌਜੀ ਰਜਿੰਦਰ ਸਿੰਘ ਦਾ ਸਨਮਾਨ ਕੀਤਾ । ਪ੍ਰਧਾਨ ਮੰਤਰੀ ਨੇ ਆਪਣੇ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿਖੇ ਪ੍ਰਬੰਧਕ ਯੂਕੇ ਇੰਡੀਆ ਵੀਕ ਦੌਰਾਨ ਪੁਆਇੰਟਸ ਆਫ ਲਾਈਟ ਅਵਾਰਡ ਰਜਿੰਦਰ ਸਿੰਘ ਨੂੰ ਦਿੱਤਾ । ਰਜਿੰਦਰ ਸਿੰਘ ਦੇ ਯੋਗਦਾਨ ਨੂੰ ਬਤਾਨੀਆ ਵਿੱਚ ਅਨਡਿਵਾਈਡਡ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਦੀ ਕੋਸ਼ਿਸ਼ ਸਦਕਾ ਮਾਨਤਾ ਦਿੱਤੀ ਗਈ ।

ਐਸੋਸੀਏਸ਼ਨ ਭਾਰਤੀ ਬ੍ਰਿਟਿਸ਼ ਸਾਬਕਾ ਫੌਜੀਆਂ ਨੂੰ ਇਕੱਠੇ ਲਿਆਉਣ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਹੈ,ਰਜਿੰਦਰ ਸਿੰਘ ਦਾ ਜਨਮ ਸਾਲ 1921 ਵਿੱਚ ਅਣਵੰਡੇ ਭਾਰਤ ਵਿੱਚ ਹੋਇਆ ਸੀ । ਉਨ੍ਹਾਂ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਤੋਂ ਲੜਾਈ ਲੜੀ ਬਾਅਦ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ 1963 ਵਿੱਚ ਬ੍ਰਿਟੇਨ ਵਿੱਚ ਹੀ ਸੈਟਲ ਹੋ ਗਏ ਸਨ ।

ਰਜਿੰਦਰ ਸਿੰਘ ਨੂੰ ਪੁਆਇੰਟ ਆਫ਼ ਲਾਈਟ ਐਵਾਰਡ ਨਾਲ ਸਨਮਾਨਿਕ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਹਥੋਂ ਸਨਮਾਨ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ,ਉਨ੍ਹਾਂ ਨੇ ਅਨਡਿਵਾਈਡਿਡ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ । ਪੁਆਇੰਟਸ ਆਫ ਲਾਈਟ ਅਵਾਰਡ ਉਨ੍ਹਾਂ ਨੂੰ ਮਿਲ ਦਾ ਹੈ ਜੋ ਆਪਣੇ ਕੰਮ ਰਾਹੀ ਸਮਾਜ ਵਿੱਚ ਬਦਲਾਅ ਲਿਆਉਂਦੇ ਹਨ ਅਤੇ ਜਿੰਨਾਂ ਦੀ ਕਹਾਣੀ ਦੂਜਿਆਂ ਨੂੰ ਪ੍ਰੇਰਣਾ ਦਿੰਦੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਿਵਾਸ ‘ਤੇ ਯੂਕੇ ਇੰਡੀਆ ਹਫਤਾ ਮਨਾਇਆ ਜਾ ਰਿਹਾ ਹੈ