Punjab

ਕੰਨ ਦਾ ਪਰਦਾ ਖਰਾਬ ਕਰਦਾ ਹੈ ਈਅਰ ਫੋਨ ! ਦਿਮਾਗ ‘ਤੇ ਬੁਰਾ ਅਸਰ !

ਬਿਊਰੋ ਰਿਪੋਰਟ : ਈਅਰ ਫੋਨ ਜਾਂ ਫਿਰ ਈਅਰ ਬਡਸ,ਪਿਛਲੇ ਕੁਝ ਸਾਲਾ ਤੋਂ ਇਸ ਦੀ ਵਰਤੋਂ ਵੱਧੀ ਹੈ,ਛੋਟੇ-ਛੋਟੇ ਬੱਚਿਆਂ ਤੋਂ ਲੈਕੇ ਬਜ਼ੁਰਗ ਸਾਰੇ ਇਸ ਦੀ ਵਰਤੋਂ ਕਰ ਰਹੇ ਹਨ । ਕਿਸੇ ਨੂੰ ਕਾਲ ਕਰਨੀ ਹੋਵੇ,ਮੀਟਿੰਗ,ਆਨਲਾਈਨ ਕਲਾਸ ਲੈਣੀ ਹੋਵੇ,ਮਿਊਜ਼ਿਕ ਸੁਣਨਾ ਹੋਵੇ,OTT ਸੀਰੀਜ ਨੂੰ ਵੇਖਣਾ ਹੋਵੇਗਾ,ਤਾਂ ਘੰਟਿਆਂ ਤੱਕ ਕੰਨ ਵਿੱਚ ਈਅਰ ਫੋਨ ਲੱਗਿਆ ਰਹਿੰਦਾ ਹੈ ।

ਸੜਕ ‘ਤੇ ਵੇਖੋਂ ਤਾਂ ਟਰੈਫਿਕ ਰੂਲ ਨੂੰ ਤੋੜ ਦੇ ਹੋਏ ਲੋਕ ਬੇਖੌਫ ਈਅਰ ਫੋਨ ਲੱਗਾ ਕੇ ਡਰਾਇਵ ਅਤੇ ਵਾਕ ਕਰ ਰਹੇ ਹੁੰਦੇ ਹਨ । ਪ੍ਰਾਈਵੇਸੀ ਦੇ ਲਿਹਾਜ ਨਾਲ ਲੋਕ ਇਸ ਨੂੰ ਚੰਗਾ ਮੰਨ ਦੇ ਹਨ। ਪਰ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਉਸ ਦਾ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ । ਹੈਡਫੋਨ ਜਾਂ ਈਅਰ ਫੋਨ ਤੋਂ ਆਉਣ ਵਾਲੀਆਂ ਆਵਾਜ਼ਾਂ ਤੁਹਾਡੇ ਈਅਰਡਰਮ ਨੂੰ ਭਾਰੀ ਨੁਕਸਾਨ ਪਹੁੰਚਾ ਰਹੀ ਹੈ ।

ਕਿਸ ਹੱਦ ਤੱਕ ਕੰਨਾਂ ਨੂੰ ਨੁਕਸਾਨ ਹੋਵੇਗਾ,ਕਿਹੜੀ ਸਾਵਧਾਨੀਆਂ ਵਰਤੀ ਚਾਹੀਦਾ ਹੈ ।

ਸਵਾਲ : ਈਅਰ ਫੋਨ ਰੈਗੂਲਰ ਜਾਂ ਜ਼ਿਆਦਾ ਯੂਜ ਕਰਨ ਨਾਲ ਕੀ ਪਰੇਸ਼ਾਨੀ ਹੁੰਦੀ ਹੈ ?

ਜਵਾਬ: WHO ਨੇ ਚਿਤਾਵਨੀ ਦਿੱਤੀ ਹੈ ਕਿ ਰੈਗੂਲਰ ਈਅਰ ਫੋਨ ਯੂਜ ਕਰਨ ਨਾਲ 2050 ਤੱਕ 70 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਕੰਨ ਖਰਾਬ ਹੋ ਜਾਣਗੇ । ਵਾਈਬਰੇਸ਼ਨ ਜ਼ਿਆਦਾ ਹੋਣ ਨਾਲ ਸੁਣਨ ਵਾਲੇ ਸੈਲਸ ਆਪਣੀ ਤਾਕਤ ਗਵਾ ਦਿੰਦੇ ਹਨ,ਜਿਸ ਦੀ ਵਜ੍ਹਾ ਕਰਕੇ ਬੈਰਾਪਨ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਵੀ ਹੋ ਸਕਦੀ ਹੈ । ਜਿਵੇਂ ਕੰਨ ਵਿੱਚ ਦਰਦ,ਦੇਰ ਤੱਕ ਰੈਗੂਲਰ ਯੂਜ ਕਰਨ ਨਾਲ ਕੰਨ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ, ਕਈ ਵਾਰ ਇਹ ਦਰਦ ਤੇਜ਼ ਵੀ ਹੋ ਜਾਂਦਾ ਹੈ,ਜਿਸ ਨਾਲ ਕੰਨਾਂ ‘ਤੇ ਭਾਰੀਪਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਬੈਰਾਪਨ ਹੁੰਦਾ ਹੈ ਜਦੋਂ ਵਾਈਬਰੇਸ਼ਨ ਨਾਲ ਕੰਨਾਂ ਦੀਆਂ ਨਸਾਂ ‘ਤੇ ਦਬਾਅ ਪੈਂਦਾ ਹੈ, ਜਿਸ ਨਾਲ ਨਸਾਂ ਸੁੱਜ ਜਾਂਦੀਆਂ ਹਨ,ਰੋਜ਼ਾਨਾ ਤੇਜ਼ ਆਵਾਜ਼ ਸੁਣ ਨਾਲ ਕੰਨ ਅਤੇ ਦਿਮਾਗ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ,ਤੇਜ ਵਾਈਬਰੇਸ਼ਨ ਨਾਲ ਸਿਰਦਰਦ ਹੁੰਦਾ ਹੈ ਨੀਂਦ ਨਹੀਂ ਆਉਂਦੀ ਹੈ ਅਤੇ ਪਰੇਸ਼ਾਨੀ ਹੁੰਦੀ ਹੈ । ਕੰਨ ਸੁੰਨ ਹੋ ਜਾਂਦਾ ਹੈ,ਸਿਰ ਚੱਕਰ ਖਾਣ ਲੱਗਦਾ ਹੈ । ਨੀਂਦ ਨਾ ਆਉਣ ਨਾਲ ਪਰੇਸ਼ਾਨੀ ਹੁੰਦੀ ਹੈ । ਸੁਣਨ ਦੀ ਤਾਕਤ ਘੱਟ ਹੋ ਜਾਂਦੀ ਹੈ,ਇਸ ਨਾਲ ਇਨਫੈਕਸ਼ਨ ਵੀ ਹੋ ਸਕਦਾ ਹੈ।

ਸਵਾਲ : ਈਅਰ ਫੋਨ ਅਜਿਹਾ ਕੀ ਕਰਦਾ ਹੈ ਜਿਸ ਨਾਲ ਇਨ੍ਹੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ।

ਜਵਾਬ : ਕੰਨ ਦੇ ਅੰਦਰ ਇੱਕ ਪਰਦਾ ਹੁੰਦਾ ਹੈ ਜਿਸ ਨੂੰ ਈਅਰ ਡਰਮ ਕਹਿੰਦੇ ਹਨ,ਇਸ ਨਾਲ ਜੁੜੀਆਂ ਸਾਰੀਆਂ ਨਸਾਂ ਅਤੇ ਅੰਗ ਹੁੰਦੇ ਹਨ। ਜੋ ਦਿਮਾਗ ਨਾਲ ਕੁਨੈਕਟ ਹੁੰਦੇ ਹਨ । ਜਦੋਂ ਈਅਰ ਫੋਨ ਅਤੇ ਹੈਡਫੋਨ ਲਗਾਤਾਰ ਤੇਜ਼ ਆਵਾਜ਼ ਸੁਣ ਦੇ ਹਨ ਤਾਂ ਆਵਾਜ਼ ਅਤੇ ਉਸ ਦਾ ਵਾਈਬਰੇਸ਼ਨ ਦਬਾਅ ਦੇ ਨਾਲ ਈਅਰ ਡਰਮ ਨਾਲ ਟਕਰਾਉਂਦਾ ਹੈ ਜਿਸ ਨਾਲ ਪਰੇਸ਼ਾਨੀ ਪੈਦਾ ਹੁੰਦੀ ਹੈ । ਇੱਕ ਵਾਰ ਜਦੋਂ ਇਹ ਪਰੇਸ਼ਾਨੀ ਹੋ ਜਾਂਦੀ ਹੈ ਤਾਂ ਪਰਮਾਨੈਂਟ ਬਣ ਜਾਂਦੀ ਹੈ, ਜੇਕਰ ਇਸ ਦਾ ਫੌਰਨ ਇਲਾਜ ਨਹੀਂ ਕੀਤਾ ਗਿਆ ਤਾਂ ਇਹ ਖ਼ਤਰਨਾਕ ਵੀ ਹੋ ਸਕਦਾ ਹੈ।

ਸਵਾਲ : ਈਅਰ ਫੋਨ ਅਤੇ ਹੈਡਫੋਨ ਦੋਵਾਂ ਦੀ ਵਰਤੋਂ ਕਰਨ ਨਾਲ ਕੀ ਨੁਕਸਾਨ ਹੁੰਦਾ ਹੈ ?

ਜਵਾਬ : ਈਅਰ ਫੋਨ ਦੇ ਮੁਕਾਬਲੇ ਹੈਡਫੋਨ ਥੋੜ੍ਹਾ ਸੁਰੱਖਿਅਤ ਹੈ । ਈਅਰਫੋਨ ਕੰਨ ਦੇ ਅੰਦਰ ਲੱਗਦਾ ਹੈ ਜਦਕਿ ਹੈਡਫੋਨ ਕੰਨ ਦੇ ਪਰਦੇ ਤੋਂ ਦੂਰ ਹੁੰਦਾ ਹੈ,ਇਸ ਲਈ ਇਹ ਜ਼ਿਆਦਾ ਸੁਰੱਖਿਅਤ ਹਨ।

ਸਵਾਲ: ਦਿਨ ਵਿੱਚ ਕਿੰਨੀ ਵਾਰ ਈਅਰ ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ ?

ਜਵਾਬ : ਡਾਕਟਰਾਂ ਦੇ ਮੁਤਾਬਿਕ ਦਿਨ ਵਿੱਚ ਸਿਰਫ਼ 30 ਮਿੰਟ ਹੀ ਈਅਰਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ । ਜਦੋਂ ਜ਼ਰੂਰਤ ਹੋਵੇ ਤਾਂ ਹੀ ਇਸ ਦੀ ਵਰਤੋਂ ਕਰੇ । ।

ਸਵਾਲ: ਈਅਰ ਫੋਨ ਯੂਜ਼ ਕਰਨ ਦਾ ਸਹੀ ਤਰੀਕਾ ਕੀ ਹੈ,ਇਸ ਦੀ ਪਰੇਸ਼ਾਨੀ ਤੋਂ ਕਿਵੇਂ ਬਚਿਆਂ ਜਾ ਸਕਦਾ ਹੈ ?

ਜਵਾਬ: ਸਭ ਤੋਂ ਪਹਿਲੀ ਗੱਲ ਹੈ ਕੀ ਈਅਰਫੋਨ ਦੀ ਵਰਤੋਂ ਜ਼ਰੂਰਤ ਪੈਣ ‘ਤੇ ਹੀ ਕਰੋ,ਈਅਰ ਫੋਨ ਦੀ ਆਵਾਜ਼ 60 ਫੀਸਦੀ ਤੋਂ ਜ਼ਿਆਦਾ ਨਾ ਰੱਖੋ,ਹੈੱਡਫੋਨ ਅਤੇ ਈਅਰ ਫੋਨ ਸਾਫ ਰੱਖੋ ਅਤੇ ਦੂਜਿਆਂ ਨੂੰ ਸ਼ੇਅਰ ਕਰਨ ਤੋਂ ਬਚੋ,ਈਅਰ ਫੋਨ ਨੂੰ ਕੰਨਾਂ ਦੇ ਅੰਦਰ ਤੱਕ ਨਾ ਪਾਉ,ਗਾਣੇ ਸੁਣਨ ਦੇ ਲਈ ਸਾਊਂਡ ਸਿਸਟ ਦੀ ਵਰਤੋਂ ਕਰੋ,ਈਅਰ ਫੋਨ ਜਾਂ ਫਿਰ ਹੈੱਡਫੋਨ ਹਮੇਸ਼ਾ ਚੰਗੀ ਕੰਪਨੀ ਦਾ ਲਓ, ਬਲੂਤੂਥ ਅਤੇ ਈਅਰ ਫੋਨ ਜਾਂ ਹੈਡਫੋਨ ਦਾ ਯੂਜ ਚਾਰਜਿੰਗ ਦੇ ਦੌਰਾਨ ਨਾ ਕਰੇ । ਈਅਰ ਫੋਨ ਦੀ ਵਰਤੋਂ ਕਰਦੇ ਸਮੇਂ ਹਰ 60 ਮਿੰਟ ਵਿੱਚੋਂ 10 ਮਿੰਟ ਦਾ ਬ੍ਰੇਕ ਲਓ,ਜਦੋਂ ਤੁਸੀਂ ਸੁੱਤੇ ਹੋਵੋ ਤਾਂ ਈਅਰ ਫੋਨ ਜਾਂ ਫਿਰ ਹੈਡਫੋਨ ਦੀ ਵਰਤੋਂ ਨਾ ਕਰੋ ।