Punjab

ਗਾਇਕ ਕਰਨ ਔਜਲਾ ਨੇ ਡਿਲੀਟ ਕੀਤੇ ਸਾਰੇ ਪੋਸਟ ! ਸੋਸ਼ਲ ਮੀਡੀਆਂ ਤੋਂ ਫੋਟੋ ਵੀ ਹਟਾਈ !

ਬਿਊਰੋ ਰਿਪੋਰਟ : ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਨੂੰ ਲੈਕੇ ਇੱਕ ਖ਼ਬਰ ਸਾਹਮਣੇ ਆਈ ਹੈ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਇੰਸਟਰਾਗਰਾਮ ‘ਤੇ ਕਰਨ ਔਜਲਾ ਨੇ ਆਪਣੀ ਫੋਟੋ ਵੀ ਹਟਾ ਦਿੱਤੀ ਹੈ । ਪ੍ਰੋਫਾਈਲ ਫੋਟੋ ਦੇ ਨਾਲ ਲੋਡਿੰਗ ਵਾਲਾ ਲੋਗੋ ਵੀ ਹਟਾ ਦਿੱਤਾ ਹੈ । ਕਰਨ ਔਜਲਾ ਦੇ ਇਸ ਕਦਮ ਨਾਲ ਉਨ੍ਹਾਂ ਦੇ ਫੈਨਸ ਹੈਰਾਨ ਹਨ ।

ਹਾਲਾਂਕਿ ਕਰਨ ਔਜਲਾ ਨੇ ਆਪਣੇ ਫੇਸਬੁੱਕ ਪੇਜ ਤੋਂ ਸਾਰੀਆਂ ਪੋਸਟਾਂ ਨਹੀਂ ਹਟਾਇਆ ਹਨ । ਫੇਸਬੁੱਕ ‘ਤੇ ਉਨ੍ਹਾਂ ਦੀ ਅਖੀਰਲੀ ਪੋਸਟ 29 ਜੂਨ ਨੂੰ ਪੰਜਾਬੀ ਗਾਇਕ ਸ਼ੈਰੀ ਮਾਨ ਦੇ ਸਵੈਗ ਐਲਬੰਮ ਦਾ ਲਿੰਕ ਪਾਇਆ ਸੀ,ਜਦਕਿ ਇਸ ਤੋਂ ਪਹਿਲਾਂ ਫੇਸਬੁਕ ‘ਤੇ ਪਿਛਲੇ ਮਹੀਨ 20 ਮਈ ਨੂੰ ਫੋਟੋ ਪਾਕੇ ਲਿਖਿਆ ਸੀ ‘ਮੇਰਾ ਰੱਬ ਮੇਰੇ ਨਾਲ ਹੈ,ਵੈਸੇ ਵੇਖਣ ਨੂੰ ਇਕੱਲਾ ਹੈ’।

ਲਾਰੈਂਸ ਦੇ ਭਰਾ ਦੇ ਨਾਲ ਅਮਰੀਕਾ ਵਿੱਚ ਨਜ਼ਰ ਆਇਆ ਸੀ ਕਰਨ ਔਜਲਾ

2 ਮਹੀਨੇ ਪਹਿਲਾਂ ਅਮਰੀਕਾ ਵਿੱਚ ਇੱਕ ਸ਼ੋਅ ਦੇ ਦੌਰਾਨ ਕਰਨ ਔਜਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਦੇ ਭਰਾ ਦੇ ਨਾਲ ਨਜ਼ਰ ਆਇਆ ਸੀ,ਕਰਨ ਔਜਲਾ ਅਤੇ ਸ਼ੈਰੀ ਮਾਨ ਲਾਰੈਂਸ ਦੇ ਭਰਾ ਅਨਮੋਲ ਦੇ ਨਾਲ ਸਟੇਜ ਸ਼ੋਅ ਵਿੱਚ ਨਜ਼ਰ ਆਏ ਸਨ । ਇਸ ਦੀ ਵਜ੍ਹਾ ਕਰਕੇ ਔਜਲਾ ਏਜੰਸੀਆਂ ਦੇ ਨਿਸ਼ਾਨੇ ‘ਤੇ ਵੀ ਆ ਗਿਆ ਸੀ,ਉਸ ਤੋਂ ਪੁੱਛ-ਗਿੱਛ ਵੀ ਕੀਤੀ ਗਈ ਸੀ । ਕੈਲੀਫੋਨੀਆ ਦੇ ਬੇਕਸਫੀਲਡ ਵਿੱਚ ਪ੍ਰਬੰਧਕ ਪ੍ਰੋਗਰਾਮ ਵਿੱਚ ਅਨਮੋਲ ਵੀ ਸਟੇਜ ਦੇ ਨਜ਼ਰ ਆਇਆ ਸੀ । ਉਸ ਨੇ ਸੈਲਫੀ ਵੀ ਲਈ ਸੀ, ਇਹ ਵੀਡੀਓ 16 ਅਪ੍ਰੈਲ ਦਾ ਸੀ। ਅਨਮੋਲ ਦਾ ਇਨ੍ਹਾਂ ਗਾਇਕਾਂ ਦੇ ਨਾਲ ਆਉਣਾ ਇਸ ਲਈ ਵੀ ਅਹਿਮ ਸੀ ਕਿਉਂਕਿ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਕੁਝ ਪੰਜਾਬੀ ਗਾਇਕਾਂ ‘ਤੇ ਸਵਾਲ ਉੱਠ ਰਹੇ ਸਨ । ਮੂਸੇਵਾਲਾ ਦੇ ਮਾਪਿਆਂ ਨੇ ਲਗਾਤਾਰ ਇਲਜ਼ਾਮ ਲਗਾਇਆ ਹੈ ਕਿ ਕੁਝ ਗਾਇਕਾਂ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ ਹੈ । ਪਿਤਾ ਨੇ ਅਨਮੋਲ ਦੇ ਅਮਰੀਕਾ ਪਹੁੰਚਣ ‘ਤੇ ਵੀ ਏਜੰਸੀਆਂ ਨੂੰ ਲੈਕੇ ਸਵਾਲ ਚੁੱਕੇ ਸਨ ।

ਅਨਮੋਲ ਨੇ ਗੋਲਡੀ ਬਰਾੜ ਦੇ ਨਾਲ ਕਤਲ ਨੂੰ ਅੰਜਾਮ ਦਿੱਤਾ

ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਤਿਹਾੜ ਤੋਂ ਬੈਠ ਕੇ ਲਾਰੈਂਸ ਨੇ ਰਚੀ ਸੀ । ਇਸ ਦੇ ਬਾਅਦ ਉਨ੍ਹਾਂ ਦੇ ਭਰਾ ਅਨਮੋਲ ਨੇ ਭਾਂਜੇ ਸਚਿਨ ਨਾਲ ਕੈਨੇਡਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਮਿਲਕੇ ਪੂਰੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ,ਉਨ੍ਹਾਂ ਨੇ ਮੂਸੇਵਾਲਾ ਦੀ ਰੇਕੀ ਕੀਤੀ,ਫਿਰ ਸ਼ੂਟਰ ਅਤੇ ਉਨ੍ਹਾਂ ਦੇ ਲਈ ਹਥਿਆਰਾਂ ਦਾ ਇੰਤਜ਼ਾਮ ਕੀਤਾ ।