ਮਹਾਰਾਸ਼ਟਰ (Maharashtra Crime News) ਦੇ ਪੁਣੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਣੇ ਜ਼ਿਲੇ ਦੀ ਦੌਂੜ ਤਹਿਸੀਲ ‘ਚ ਮੰਗਲਵਾਰ ਨੂੰ ਇਕ ਡਾਕਟਰ ਨੇ ਪਹਿਲਾਂ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਅਤੇ ਫਿਰ ਫਾਹਾ ਲਗਾ ਲਿਆ। ਇਹ ਘਟਨਾ ਵਰਵੰਡ ਇਲਾਕੇ ਦੀ ਹੈ। ਪੁਲਿਸ ਮੁਤਾਬਕ 42 ਸਾਲਾ ਪਸ਼ੂ ਡਾਕਟਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਥਿਤ ਤੌਰ ‘ਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ।
ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਮ੍ਰਿਤਕਾਂ ਦੀ ਪਛਾਣ ਡਾਕਟਰ ਅਤੁਲ ਦਿਵੇਕਰ, ਪੱਲਵੀ ਦਿਵੇਕਰ ਅਤੇ ਉਨ੍ਹਾਂ ਦੇ ਬੱਚੇ ਅਦਵੈਤ ਅਤੇ ਵੇਦਾਂਤੀ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਡਾਕਟਰ ਦਿਵੇਕਰ ਨੇ ਕਥਿਤ ਤੌਰ ‘ਤੇ ਪਹਿਲਾਂ ਆਪਣੀ ਪਤਨੀ ਦਾ ਘਰ ‘ਚ ਹੀ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਬੱਚਿਆਂ ਨੂੰ ਘਰ ਦੇ ਨੇੜੇ ਖੂਹ ‘ਚ ਸੁੱਟ ਦਿੱਤਾ। ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਉਸਨੇ ਘਰ ਆ ਕੇ ਫਾਹਾ ਲਗਾ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਮੁਤਾਬਕ ਜੋੜੇ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ ਹਨ। ਅਤੁਲ ਦੁਆਰਾ ਕਥਿਤ ਤੌਰ ‘ਤੇ ਛੱਡੇ ਗਏ ਇੱਕ ਸੁਸਾਈਡ ਨੋਟ ਵਿੱਚ ਕਿਹਾ ਗਿਆ ਹੈ ਕਿ ਉਸਦੀ ਪਤਨੀ ਦਾ ‘ਤਸ਼ੱਦਦ’ ਉਸਦੇ ਇਸ ਕਾਰਨਾਮੇ ਦਾ ਕਾਰਨ ਸੀ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ। ਅਤੁਲ ਦਿਵੇਕਰ ਇੱਕ ਪਸ਼ੂ ਚਿਕਿਤਸਕ ਸੀ ਅਤੇ ਉਸਦੀ ਪਤਨੀ ਇੱਕ ਅਧਿਆਪਕ ਸੀ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਝਗੜੇ ਕਾਰਨ ਦੋਵਾਂ ਵਿਚਾਲੇ ਲੜਾਈ ਹੋਈ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇਨ੍ਹਾਂ ਝਗੜਿਆਂ ਕਾਰਨ ਅਤੁਲ ਪਰੇਸ਼ਾਨ ਰਹਿੰਦਾ ਸੀ। ਇਸ ਦੌਰਾਨ ਮੰਗਲਵਾਰ ਨੂੰ ਇਕ ਵਾਰ ਫਿਰ ਝਗੜਾ ਹੋ ਗਿਆ, ਜਦੋਂ ਅਤੁਲ ਨੇ ਗੁੱਸੇ ‘ਚ ਆ ਕੇ ਆਪਣੀ ਪਤਨੀ ਪੱਲਵੀ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਦੋਵੇਂ ਬੱਚਿਆਂ ਨੂੰ ਘਰ ਦੇ ਨੇੜੇ ਖੂਹ ‘ਚ ਸੁੱਟ ਦਿੱਤਾ। ਫਿਰ ਘਰ ਪਰਤ ਕੇ ਫਾਹਾ ਲੈ ਲਿਆ। ਪੁਲਿਸ ਨੇ ਅਤੁਲ ਵੱਲੋਂ ਲਿਖਿਆ ਸੁਸਾਈਡ ਨੋਟ ਬਰਾਮਦ ਕਰ ਲਿਆ ਹੈ।