Punjab

ਸਿੱਧੂ ਮੂਸੇਵਾਲਾ ਦੀ ਮਾਤਾ ਦਾ ਵੱਡਾ ਬਿਆਨ , ਇੰਡਸਟਰੀ ਦੇ ਗਾਇਕਾਂ ਨੇ ਕੀਤੀ ਸੀ ਸਿੱਧੂ ਨੂੰ ਦੱਬਣ ਦੀ ਕੋਸ਼ਿਸ਼

Big statement of Sidhu Moosewala's mother, my son's enemy was not the gangster but the singer of the industry

ਮਾਨਸਾ : ਹਰ ਐਤਵਾਰ ਦੀ ਤਰਾਂ ਅੱਜ ਵੀ ਪਿੰਡ ਮੂਸੇ ਆਪਣੇ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਬੀਤੀ 29 ਮਈ ਨੂੰ ਸਿੱਧੂ ਦੀ ਬਰਸੀ ਮਨਾਈ ਗਈ ਜੋ ਕਿ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਲਈ ਕਾਲਾ ਦਿਨ ਸੀ।

ਇਸਦੇ ਨਾਲ ਹੀ ਉਨਾਂ ਨੇ  ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐਸਾਨਮੰਦ ਹਨ ਉਨਾਂ ਲੋਕਾਂ ਦੇ ਜੋ ਪਿਛਲੇ ਇੱਕ ਸਾਲ ਵਿੱਚ ਉਨਾਂ ਦੇ ਪਰਿਵਾਰ ਨਾਲ ਖੜ੍ਹੇ ਹਨ ਅਤੇ ਸਿੱਧੂ ਦੀ ਬਰਸੀ ਮੌਕੇ ਉਨ੍ਹਾਂ ਨਾਲ ਮਿਲ ਕੇ ਸਿੱਧੂ ਲਈ ਇਨਸਾਫ ਦੀ ਅਪੀਲ ਕੀਤੀ।

ਸਿੱਧੂ ‘ਤੇ ਇਲਜ਼ਾਮ ਲਗਾਉਣ ਵਾਲੇ ਪੁਲਿਸ ਮੁਲਾਜ਼ਮ SP ਮਲਹੋਤਰਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਵਾਰ ਵਾਰ ਸਿੱਧੂ ਨੂੰ ਗਾਗਸਟਰਵਾਦ ਨਾਲ ਜੋੜ ਰਹੇ ਹਨ । ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਦੇ ਕਤਲ ਦੇ ਪਿੱਛੇ ਕੌਣ ਕੌਣ ਹੈ ਇਸ ਬਾਰੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਹੈ ਪਰ ਫਿਰ ਉਨਾਂ ਨੇ ਇਸ ਕੇਸ ਨੂੰ ਲੈ ਕੇ ਇੱਕ ਸਾਲ ਕੱਢ ਦਿੱਤਾ ਹੈ।

ਮਾਤਾ ਚਰਨ ਕੌਰ ਨੇ ਪੰਜਾਬ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਸੀ ਇਲਾਵਾ ਲੜਾਈ ਤੋਂ ਸੂਬੇ ਵਿੱਚ ਕੋਈ ਹੋਰ ਦੂਜਾ ਕੰਮ ਨਹੀਂ ਕੀਤਾ ਅਤੇ ਨਾ ਹੀ  ਕਦੇ ਕੋਈ ਮੁੱਦੇ ਦੀ ਗੱਲ ਕੀਤੀ ਹੈ। ਚਰਨਕੌਰ ਨੇ ਕਿਹਾ ਕਿ ਸੂਬਾ ਸਰਕਾਰ ਜੇਕਰ ਲੜਾਈਆਂ ਛੱਡ ਕੇ ਪੰਜਾਬ ਵੱਲ ਧਿਆਨ ਦੇਣ ਤਾਂ ਇਨ੍ਹਾਂ ਨੂੰ ਵੋਟਾਂ ਮੰਗਣ ਦੀ ਲੋੜ ਨਾ ਪਵੇ।

ਉਨਾਂ ਨੇ ਕਿਹਾ ਪਿਛਲੇ ਇੱਕ ਸਾਲ ਤੋਂ ਇਹ ਸਰਕਾਰ ਤੋਂ ਆਪਣੇ ਪੁੱਤ ਲਈ ਇਨਸਾਫ ਦੀ ਮੰਗ ਕਰ ਰਹੇ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਸਿੱਧੂ ਦੇ ਮਾਤਾ ਚਰਨ ਕੌਰ ਨੇ ਕਿਹਾ, ”ਮੇਰੇ ਬੇਟੇ ਦੇ ਕਤਲ ਨੂੰ ਇਕ ਸਾਲ ਬੀਤ ਗਿਆ ਹੈ।ਉਨ੍ਹਾਂ ਨੇ ਕਿਹਾ ਜਦੋਂ ਤੱਕ ਸਿੱਧੂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਸਰਕਾਰਾਂ ਨੂੰ ਯਾਦ ਕਰਵਾਉਂਦੇ ਰਹਿਣਗੇ।

ਉਨਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਸਿੱਧੂ ਦੇ ਇੱਕ ਤੋਂ ਬਾਅਦ ਇੱਕ ਸ਼ੋਅ  ਨੂੰ ਦੇਖਦਿਆਂ ਕੁਝ ਗਾਇਕਾਂ ਨੇ ਸਿੱਧੂ ਖ਼ਿਲਾਫ਼ FIR ਦਰਜ ਕਰਵਾਈ ਤਾਂ ਜੋ ਸਿੱਧੂ ਨੂੰ ਸ਼ੋਅ ਲਾਉਣ ਤੋਂ ਰੋਕਿਆ ਜਾਵੇ। ਉਨਾਂ ਨੇ ਦੱਸਿਆ ਕਿ ਸਿੱਧੂ ਖਿਲਾਫ਼ ਸ਼ਿਕਾਇਤ ਕਰਨ ਲਈ ਮਾਨਸਾ ਦੇ ਸਿੰਗਰ ਨੇ ਵੀ ਦਸਤਖ਼ਤ ਕੀਤੇ ਸੀ।  ਉਨਾਂ ਨੇ ਕਿਹਾ ਕਿ ਸਿੱਧੂ ਨੂੰ ਉਨ੍ਹਾਂ ਕਲਾਕਾਰਾਂ ਦੇ ਨਾਮ ਪਤਾ ਹੋਣ ਦੇ ਬਾਵਜੂਦ ਵੀ ਕਦੇ ਉਸਨੇ ਉਨਾਂ ਖ਼ਿਲਾਫ਼ ਕੁਝ ਬੋਲਿਆ ਨਹੀਂ ਅਤੇ ਨਾ ਹੀ ਕਦੇ ਉਨ੍ਹਾਂ ਦੇ ਨਾਮ ਲਏ ਹਨ।

ਚਰਨ ਕੌਰ ਨੇ ਸਿੰਗਰਾਂ ਅਤੇ ਸਰਕਾਰ ‘ਤੇ ਇਲਜ਼ਾਮ ਲਗਾਉਂਦਿ ਕਿਹਾ ਕਿ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਸਿੱਧੂ ਦੀ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਗੈਂਗਸਟਰਾਂ ਦਾ ਹੱਥ ਨਹੀਂ ਹੈ ਕਿਉਂਕਿ ਸਰਕਾਰਾਂ ਅਤੇ ਕਲਾਕਾਰਾਂ ਨੇ ਗੈਂਗਸਟਰਾਂ ਨੂੰ ਰੱਖਿਆ ਹੋਇਆ ਹੈ ਜੋ ਕੁਝ ਹੁੰਦਾ ਹੈ ਉਹ ਇਨ੍ਹਾਂ ਦੇ ਇਸ਼ਾਰਿਆਂ ‘ਤੇ ਕਰਦੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਅਤੇ ਸਾਜ਼ਿਸ਼ਕਾਰਾਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਇਨਸਾਫ਼ ਲਈ ਸਾਡੀ ਲੜਾਈ ਜਾਰੀ ਰਹੇਗੀ।