India

ਓਡੀਸ਼ਾ ਵਿੱਚ 2 ਟ੍ਰੇਨਾਂ ਨੂੰ ਲੈਕੇ ਆਈ ਮਾੜੀ ਖ਼ਬਰ !

ਬਿਊਰੋ ਰਿਪੋਰਟ : ਓਡੀਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈਸ ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਪਟਰੀ ਤੋਂ ਉੱਤਰ ਗਈ । ਟ੍ਰੇਨ ਦੀਆਂ 8 ਬੋਗੀਆਂ ਪਲਟ ਗਈਆਂ, ਟ੍ਰੇਨ ਦਾ ਇੰਜਣ ਮਾਲ ਗੱਡੀ ‘ਤੇ ਚੜ ਗਿਆ, ਹਾਦਸੇ ਵਿੱਚ 132 ਯਾਤਰੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ । ਟ੍ਰੇਨ ਹਾਵੜਾ ਤੋਂ ਚੈੱਨਈ ਜਾ ਰਹੀ ਸੀ । ਦੱਸਿਆ ਜਾ ਰਿਹਾ ਹੈ ਕਿ ਇੱਕ ਹੀ ਲਾਈਨ ‘ਤੇ ਦੋਵੇ ਗੱਡੀਆਂ ਦੇ ਆਉਣ ਦੀ ਵਜ੍ਹਾ ਟ੍ਰੇਨ ਹਾਦਸਾ ਹੋਇਆ । ਰੇਲਵੇ ਟਰੈਕ ‘ਤੇ ਲੱਗਿਆ ਸਿਗਨਲ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਇੱਕ ਹੀ ਪਟਰੀ ‘ਤੇ ਟ੍ਰੇਨ ਆਉਣ ਦੀ ਵਜ੍ਹਾ ਕਰਕੇ ਹਾਦਸਾ ਹੋਇਆ।

ਜਖ਼ਮੀਆਂ ਨੂੰ ਬਹਾਨਾਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬਾਲਾਸੋਰ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀ ਮੈਡੀਕਲ ਟੀਮ ਮਦਦ ਦੇ ਲਈ ਰਵਾਨਾ ਹੋ ਗਈ ਹੈ। ਇਸ ਰੂਟ ਦੀਆਂ ਸਾਰੀਆਂ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਹਾਦਸੇ ਨੂੰ ਲੈਕੇ ਪ੍ਰਸ਼ਾਸਨ ਨੇ ਕੰਟਰੋਲ ਰੂਮ ਨੰਬਰ 6782262286 ਜਾਰੀ ਕੀਤਾ ਹੈ ।

NDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚੀ

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰਾਜ ਮੰਤਰੀ ਪ੍ਰਮਿਲਾ ਮਲਿਕ ਅਤੇ ਸਪੈਸ਼ਲ ਰਿਲੀਫ ਕਮਿਸ਼ਨਰ ਨੂੰ ਫੌਰਨ ਘਟਨਾ ਵਾਲੀ ਥਾਂ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ । ਮੰਤਰੀ ਅਤੇ (SRC) ਮੌਕੇ ‘ਤੇ ਪਹੁੰਚ ਰਹੇ ਹਨ । ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ‘ਤੇ ਦੁਖ ਜਤਾਇਆ ਹੈ, ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਬੰਗਾਲ ਤੋਂ ਯਾਤਰੀਆਂ ਨੂੰ ਲੈਕੇ ਜਾ ਰਹੀ ਸ਼ਾਲੀਮਾਰ-ਕੋਰੋਮੰਡਲ ਐਕਸਪ੍ਰੈਸ ਸ਼ਾਮ ਬਾਲਾਸੋਰ ਦੇ ਕੋਲ ਇੱਕ ਮਾਲ ਗੱਡੀ ਦੇ ਨਾਲ ਟਕਰਾ ਗਈ । ਇਸ ਵਿੱਚ ਕਈ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ । ਅਸੀਂ ਓਡੀਸ਼ਾ ਸਰਕਾਰ ਦੇ ਨਾਲ ਦੱਖਣੀ ਪੂਰਵੀ ਰੇਲਵੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਓਡੀਸ਼ਾ ਸਰਕਾਰ ਦੀ ਮਦਦ ਦੇ ਲਈ 5-6 ਮੈਂਬਰਾਂ ਦੀ ਇੱਕ ਟੀਮ ਮੌਕੇ ‘ਤੇ ਭੇਜੀ ਗਈ ਹੈ ।