ਬਿਊਰੋ ਰਿਪੋਰਟ : ਮੁਕਤਸਰ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਛਤੇਆਨਾ ਵਿੱਚ ਇੱਕ ਕਿਸਾਨ ਨੂੰ ਜ਼ਮੀਨ ਨਿੱਗਲ ਗਈ ਹੈ, ਉਸ ਨੇ ਖੇਤ ਦੇ ਦਰੱਖਤ ਨਾਲ ਲੱਟਕ ਕੇ ਆਪਣੀ ਜਾਨ ਲੈ ਲਈ ਹੈ। ਕਿਸਾਨ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ। ਇਤਲਾਹ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਸਿਵਲ ਹਸਪਤਾਲ ਵਿੱਚ ਪੋਸਟਰਮਾਰਟਮ ਦੇ ਬਾਅਦ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਜਾਵੇਗੀ ।
ਜ਼ਮੀਨ ਘੱਟ ਸੀ ਕਰਜ਼ ਜ਼ਿਆਦਾ
ASI ਮੋਹਨ ਸਿੰਘ ਨੇ ਕਿਹਾ ਮ੍ਰਿਤਕ ਬਲਕਰਨ ਸਿੰਘ ਆਰਥਿਤ ਤੌਰ ਤੇ ਕਮਜ਼ੋਰ ਸੀ ਜਿਸ ਦੀ ਵਜ੍ਹਾ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ,ਉਸ ਦੀ ਦਵਾਈ ਚੱਲ ਰਹੀ ਸੀ । ਸ਼ਾਮ ਨੂੰ ਬਿਨਾਂ ਦੱਸੇ ਘਰ ਤੋਂ ਚੱਲਾ ਗਿਆ ਅਤੇ ਖੇਤ ਵਿੱਚ ਜਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੇ ਪਿਤਾ ਸੌਦਾਗਰ ਸਿੰਘ ਨੇ ਦੱਸਿਆ ਕਿ ਪੁੱਤਰ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਰਜ਼ਾ ਵੱਧ ਹੋਣ ਦੀ ਵਜ੍ਹਾ ਕਰਕੇ ਉਹ ਪਰੇਸ਼ਾਨ ਕਹਿੰਦਾ ਸੀ,ਉਸ ਦਾ ਇਲਾਜ਼ ਵੀ ਕਰਵਾਇਆ ਪਰ ਕਰਜ਼ੇ ਨੇ ਉਸ ਦੇ ਦਿਮਾਗ ਨੂੰ ਸੁੰਨ ਕਰ ਦਿੱਤਾ ਸੀ,ਹਮੇਸ਼ਾ ਚੁੱਪ ਰਹਿੰਦਾ ਸੀ,ਅੰਦਰ ਹੀ ਅੰਦਰ ਪਰੇਸ਼ਾਨ ਰਹਿੰਦਾ ਸੀ। ਪਿਤਾ ਨੇ ਕਿਹਾ ਸਾਨੂੰ ਨਹੀਂ ਪਤਾ ਸੀ ਕਿ ਘਰੋਂ ਜਾਣ ਤੋਂ ਬਾਅਦ ਉਹ ਅਜਿਹਾ ਕਦਮ ਚੁੱਕ ਲਏਗਾ ।
ਪੁਲਿਸ ਨੇ ਮਾਮਲਾ ਦਰਜ ਕੀਤਾ
ਪਿਤਾ ਦੇ ਬਿਆਨਾਂ ‘ਤੇ ਪੁਲਿਸ ਵੱਲੋਂ 174CrPC ਦੇ ਤਹਿਤ ਕਾਰਵਾਈ ਕੀਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਬਲਕਰਨ ਸਿੰਘ ਦੇ ਕੋਲ ਸਿਰਫ਼ 6 ਕਨਾਲ ਜ਼ਮੀਨ ਸੀ,ਉਸ ਦੀ 22 ਸਾਲ ਦੀ ਕੁੜੀ ਦੀ ਜਿਸ ਦਾ ਵਿਆਹ ਹੋ ਚੁੱਕਿਆ ਸੀ ਅਤੇ 16 ਸਾਲ ਦਾ ਪੁੱਤਰ ਜਸਦੀਪ ਸਿੰਘ ਸਕੂਲ ਵਿੱਚ ਪੜ੍ਹ ਰਿਹਾ ਸੀ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਿਸਾਨ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।