ਚੰਡੀਗੜ੍ਹ : …ਤੇ ਆਖਿਰਕਾਰ ਅੱਜ ਮੁੱਖ ਮੰਤਰੀ ਮਾਨ ਨੇ ਉਸ ਖਿਡਾਰੀ ਦਾ ਨਾਮ ਅਤੇ ਚਿਹਰਾ ਸਾਰਿਆਂ ਦੇ ਸਾਹਮਣੇ ਲਿਆ ਦਿੱਤਾ ਹੈ। ਮਾਨ ਨੇ ਦੱਸਿਆ ਕਿ ਧਰਮਸ਼ਾਲਾ ਵਿਚ ਜਿਸ ਖਿਡਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਉਸਦਾ ਨਾਮ ਜਸਇੰਦਰ ਸਿੰਘ ਹੈ। ਜਸਇੰਦਰ ਸਿੰਘ ਕਿੰਗਜ਼ 11 ਪੰਜਾਬ ਦੀ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੈ। ਇਸਨੇ ਪੀਪੀਐੱਸਸੀ ਦਾ ਇਮਤਿਹਾਨ ਦਿੱਤਾ ਹੈ। ਇਮਤਿਹਾਨ ਵਿਚੋਂ ਉਸਦੇ 198.5 ਨੰਬਰ ਆਏ। ਉਸਦਾ ਪੇਪਰ ਸਪੋਰਟ ਕੋਟੇ ਵਿਚ ਦਿਵਾਇਆ ਗਿਆ ਪਰ ਨਤੀਜਾ ਜਨਰਲ ਕੋਟੇ ਵਿਚ ਕੱਢਿਆ ਗਿਆ। ਜੇ ਸਪੋਰਟ ਵਿਚ ਇਸੇ ਨਤੀਜੇ ਨੂੰ ਦੇਖਿਆ ਜਾਵੇ ਤਾਂ ਉਹ ਟਾਪਰ ਹੈ ਪਰ ਜਨਰਲ ਵਿੱਚ ਉਸਦੀ Cutoff ਜ਼ਿਆਦਾ ਹੈ।
ਇਸ ਤੋਂ ਬਾਅਦ ਇਹ ਪਹਿਲਾਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗਏ। ਉਸ ਸਮੇਂ ਪੀਪੀਐਸਸੀ ਨੇ ਕਿਹਾ ਕਿ ਅਸੀਂ ਕ੍ਰਿਕਟ ਨੂੰ ਸਪੋਰਟ (ਖੇਡ) ਨਹੀਂ ਮੰਨਦੇ। ਉਦੋਂ ਕੈਪਟਨ ਨੇ ਕਿਹਾ ਕਿ ਤੁਹਾਡਾ ਕੰਮ ਬਣ ਸਕਦਾ ਹੈ, ਜਿਸ ਲਈ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਕਿ ਇਸ ਕੇਸ ਨੂੰ Considered ਕੀਤਾ ਜਾਵੇ। ਜਸਇੰਦਰ ਸਿੰਘ ਨੂੰ ਅਗਲੀ ਕੈਬਨਿਟ ਵਿਚ ਉਸਦਾ ਕੇਸ ਲਿਆਉਣ ਦਾ ਭਰੋਸਾ ਦਿੱਤਾ ਗਿਆ, ਪਰ ਉਦੋਂ ਤੱਕ ਕੈਪਟਨ ਦੀ ਸਰਕਾਰ ਹੀ ਬਦਲ ਗਈ।
ਫਿਰ ਇਹ ਅਗਲੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਗਏ ਸਨ। ਚੰਨੀ ਨੇ ਵੀ ਇਨ੍ਹਾਂ ਨੂੰ ਇਹੀ ਭਰੋਸਾ ਦਿੱਤਾ ਕਿ ਤੁਹਾਡਾ ਕੰਮ ਬਣ ਸਕਦਾ ਹੈ ਅਤੇ ਤੁਹਾਡਾ ਕੇਸ ਅਗਲੀ ਕੈਬਨਿਟ ਵਿੱਚ ਲੈ ਕੇ ਆਵਾਂਗੇ। ਉਦੋਂ ਚੰਨੀ ਨੇ ਕਿਹਾ ਕਿ ਮੇਰੇ ਭਤੀਜੇ ਨੂੰ ਮਿਲ ਲਓ, ਕੰਮ ਬਣ ਜਾਵੇਗਾ। ਚੰਨੀ ਦੇ ਭਤੀਜੇ ਦਾ ਨਾਮ ਜਸ਼ਨ ਹੈ। ਜਸ਼ਨ ਨੇ 2 ਉਂਗਲਾਂ ਦਾ ਨਿਸ਼ਾਨ ਦਿਖਾਇਆ। ਇਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਹ ਦੋ ਲੱਖ ਰੁਪਏ ਮੰਗ ਰਹੇ ਹਨ।
ਇਹ ਦੋ ਲੱਖ ਲੈ ਕੇ ਚਲੇ ਗਏ। ਚੰਨੀ ਦੇ ਭਤੀਜੇ ਨੇ ਜਾ ਕੇ ਚੰਨੀ ਨੂੰ ਦੱਸਿਆ ਕਿ ਇਹ ਦੋ ਲੱਖ ਰੁਪਏ ਲੈ ਕੇ ਆਏ ਹਨ। ਚੰਨੀ ਨੂੰ ਜਦੋਂ ਪਤਾ ਲੱਗਾ ਕਿ ਅਸੀਂ ਦੋ ਲੱਖ ਰੁਪਏ ਲੈ ਕੇ ਗਏ ਤਾਂ ਉਨ੍ਹਾਂ ਨੇ ਸਾਨੂੰ ਬਹੁਤ ਬੁਰਾ ਭਲਾ ਕਿਹਾ। ਮਾਨ ਨੇ ਚੰਨੀ ਨੂੰ ਦੁਬਾਰਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਮੈਂ ਚੰਨੀ ਨੂੰ ਦੁਬਾਰਾ ਮੌਕਾ ਦੇ ਦਿੰਦਾ ਹਾਂ ਕਿ ਉਹ ਜਸ਼ਨ ਬਾਰੇ ਕੋਈ ਜਾਣਕਾਰੀ ਕੱਢ ਕੇ ਲਿਆਉਣ। ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਉਹ ਹੁਣ ਇਸ ਖਿਡਾਰੀ ਨੂੰ ਨੌਕਰੀ ਦੇਣਗੇ।
ਇੱਕ Deserving ਨੌਜਵਾਨ ਨੂੰ ਨੌਕਰੀ ਕਿਉਂ ਨਹੀਂ ਮਿਲੀ, ਇਸਦੀ ਜਾਂਚ ਹੋਵੇਗੀ। ਚੰਨੀ ਦੇ ਭਤੀਜੇ ਖਿਲਾਫ਼ ਕਾਰਵਾਈ ਸ਼ੁਰੂ ਹੋਵੇਗੀ, ਸਾਰੇ ਅੰਦਰ ਹੋਣਗੇ।