ਅੰਮ੍ਰਿਤਸਰ : ਦਲ ਖਾਲਸਾ ਵੱਲੋਂ 5 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਵਿਸ਼ਾਲ ‘ਘੱਲੂਘਾਰਾ’ਦੀ ਯਾਦ ਵਿੱਚ ਮਾਰਚ ਕੱਢਿਆ ਜਾਵੇਗਾ। ਇਸਦੀ ਜਾਣਕਾਰੀ ਦਲ ਖਾਲਸਾ ਨੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ।
ਦਲ ਖਾਲਸਾ ਨੇ ਕਿਹਾ ਕਿ ਜੂਨ 1984 ਨੂੰ ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ‘ਤੇ ਭਾਰਤੀ ਸਟੇਟ ਵੱਲੋਂ ਕੀਤਾ ਫੌਜੀ ਹਮਲਾ ਸਿੱਖਾਂ ਦੀ ਸਮੂਹਿਕ ਚੇਤਨਾ ਵਿੱਚ ਪੱਕੇ ਤੌਰ ‘ਤੇ ਉੱਕਰਿਆ ਹੋਇਆ ਹੈ।
ਦਲ ਖਾਲਸਾ ਵੱਲੋਂ 5 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਵਿਸ਼ਾਲ ‘ਘੱਲੂਘਾਰਾ ਯਾਦਗਾਰੀ ਮਾਰਚ’ ਹੋਵੇਗਾ। ਮਾਰਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਆਰੰਭ ਹੋ ਕੇ ਸੁਲਤਾਨਵਿੰਡ ਰੋਡ, ਬਰਸਾਤੀ ਨਾਲਾ ਰੋਡ, ਗੁ. ਬਾਬਾ ਦੀਪ ਸਿੰਘ ਜੀ ਸ਼ਹੀਦ, ਰਾਮ ਬਾਗ, ਹਾਲ ਗੇਟ, ਹਾਲ ਬਜ਼ਾਰ ਚੋ ਲੰਘਦਾ ਹੋਇਆ ਗੁਰਦੁਆਰਾ ਸ਼੍ਰ ਹਰਿਮੰਤਰ ਸਾਹਿਬ ਜੀ ਵਿਖੇ ਅਰਦਾਸ ਨਾਲ ਸਮਾਪਤ ਹੋਵੇਗਾ।
ਦਲ ਖਾਲਸਾ ਨੇ ਪੰਜਾਬ ਦੀਆਂ ਸਾਰੀਆਂ ਸਥਾਨਕ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਹੈ ਕਿ ਉਹ 6 ਜੂਨ ਨੂੰ ਅਰਦਾਸ ਸਮਾਗਮ ਕਰਵਾਉਣ ਅਤੇ ਸਿੱਖ ਧਾਰਮਿਕ ਅਸਥਾਨਾਂ ਉਤੇ ਭਾਰਤੀ ਫ਼ੌਜੀ ਹਮਲੇ ਦੇ ਵਿਰੋਧ ਵਿੱਚ ‘ਨਿੰਦਾ ਮਤਾ’ ਮਤਾ ਪਾਸ ਕਰਨ।
ਦਲ ਖਾਲਸਾ ਨੇ ਕਿਹਾ ਕਿ ‘ਅਸੀਂ ਚਾਹੁੰਦੇ ਹਾਂ ਕਿ ਜ਼ਮੀਨੀ ਪੱਧਰ ‘ਤੇ ਸਿੱਖ ਅਵਾਮ ਦੀ ਸ਼ਮੂਲੀਅਤ ਹੋਵੇ। ਸਾਨੂੰ ਸਾਰਿਆਂ ਨੂੰ ਇੱਕ ਕੌਮ ਹੋਣ ਦੀ ਹੈਸੀਅਤ ਵਿੱਚ ਹਰ ਪੱਧਰ ‘ਤੇ ਆਪਣੇ ਸਾਂਝੇ ਦਰਦ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ।’