ਬਿਊਰੋ ਰਿਪੋਰਟ : ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਲੈਕੇ ਵਿਵਾਦ ਪੈਦਾ ਹੋ ਗਿਆ ਹੈ, ਪਿੰਡ ਜਵਾਹਰਕੇ,ਜਿੱਥੇ ਮੂਸੇਵਾਲਾ ਨੇ ਅਖੀਰਲੀ ਰਾਇਡ ਹੋਈ ਸੀ ਉਸ ਥਾਂ ‘ਤੇ ਪਰਿਵਾਰ ਪੁੱਤਰ ਦਾ ਬੁੱਤ ਲਗਾਉਣਾ ਚਾਹੁੰਦਾ ਹੈ । ਇਸ ਦੇ ਲਈ ਪਿੰਡ ਦੇ ਇੱਕ ਸ਼ਖਸ ਨੇ ਥਾਂ ਵੀ ਦਿੱਤੀ ਸੀ ਪਰ ਜਿਸ ਦੀਵਾਰ ‘ਤੇ ਸਿੱਧੂ ਮੂਸੇਵਾਲਾ ਨੂੰ ਮਾਰੀ ਗਈ ਗੋਲੀਆਂ ਦੇ ਨਿਸ਼ਾਨ ਹਨ ਉਹ ਮੰਦਰ ਕਮੇਟੀ ਦੀ ਹੈ ।
ਪਰਿਵਾਰ ਬੁੱਤ ਲਗਾਉਣ ਦੇ ਲਈ ਜ਼ਮੀਨ ਲੈਣਾ ਚਾਹੁੰਦਾ ਹੈ ਪਰ ਜ਼ਮੀਨ ਮੰਦਰ ਦੀ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ, ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਰਨ ਅੱਜ ਜਵਾਹਰਕੇ ਦਾ ਨਾਂ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ, ਵਿਦੇਸ਼ ਤੋਂ ਆਉਣ ਵਾਲੇ ਲੋਕ ਇਸ ਥਾਂ ‘ਤੇ ਆਕੇ ਸਿੱਧੂ ਮੂਸੇਵਾਲਾ ਦੇ ਬਾਰੇ ਗੱਲ ਕਰਦੇ ਹਨ । 29 ਮਈ ਦੀ ਘਟਨਾ ਦੇ ਬਾਰੇ ਜਾਣ ਦੇ ਹਨ ।
29 ਮਈ ਨੂੰ ਮੰਦਰ ਕਮੇਟੀ ਲਏਗੀ ਫੈਸਲਾ
ਮੰਦਰ ਕਮੇਟੀ ਨੇ ਵਿਵਾਦ ਹੋਣ ਤੋਂ ਇਨਕਾਰ ਕਰ ਦਿੱਤਾ ਹੈ, ਕਮੇਟੀ ਦਾ ਕਹਿਣਾ ਹੈ ਕਿ ਇਹ ਜਮੀਨ ਮੰਦਰ ਦੀ ਹੈ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਦੀਵਾਰ ਦੇ ਆਲੇ-ਦੁਆਲੇ ਦੀ ਥਾਂ ਦੇਣ ਨੂੰ ਕਿਹਾ ਹੈ ਤਾਂਕੀ ਉਸ ਨੂੰ ਸੁਰੱਖਿਅਤ ਰੱਖਿਆ ਜਾ ਸਕੇ,ਮੰਦਰ ਕਮੇਟੀ ਦੀ ਬੈਠਕ 29 ਮਈ ਨੂੰ ਹੋਵੇਗੀ,ਜੋ ਵੀ ਸਹੀ ਫੈਸਲਾ ਹੋਵੇਗਾ ਲਿਆ ਜਾਵੇਗਾ ।
29 ਮਈ ਨੂੰ ਹੋਇਆ ਸੀ ਕਤਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ,ਕਤਲ ਦੇ ਵਕਤ ਉਹ 2 ਰਿਸ਼ਤੇਦਾਰਾਂ ਦੇ ਨਾਲ ਬਿਨਾਂ ਗੰਨਮੈਨ ਦੇ ਥਾਰ ਜੀਪ ਵਿੱਚ ਜਾ ਰਿਹਾ ਸੀ,ਉਸ ਦੇ ਕਤਲ ਦੀ ਜ਼ਿੰਮੇਵੀਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਲਈ ਸੀ, ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲੀਆਂ ਮਾਰੀਆਂ ਸਨ ।