Punjab

ਟੈਸਟਿੰਗ ਸਬੰਧੀ ਮਰੀਜ਼ਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦੌਰਾਨ ਟੈਸਟਿੰਗ ਸਬੰਧੀ ਮਰੀਜ਼ਾਂ ਹੋ ਰਹੀ ਲੁੱਟ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਐਂਟੀਜ਼ਨ ਅਤੇ RTPC ਟੈਸਟਿੰਗ ਦੇ ਰੇਟ ਫਿਕਸ ਕਰ ਦਿੱਤੇ ਹਨ।

 

ਹੁਣ ਐਂਟੀਜ਼ਨ ਟੈਸਟ ਲਈ ਪ੍ਰਾਈਵੇਟ ਲੈਬਾਂ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ 1000 ਰੁਪਏ ਅਤੇ RTPC ਲਈ ਤੈਅ ਕੀਤੇ 2400 ਰੁਪਏ ਤੋਂ ਵੱਧ ਪੈਸੇ ਨਹੀਂ ਵਸੂਲ ਸਕਣਗੀਆਂ।

ਹਾਲਾਂਕਿ ਸਰਕਾਰੀ ਹਸਪਤਾਲਾਂ ਵਿੱਚ ਤਾਂ ਪੰਜਾਬ ਸਰਕਾਰ ਨੇ ਪਹਿਲਾਂ ਹੀ ਟੈਸਟਿੰਗ ਮੁਫਤ ਕਰ ਦਿੱਤੀ ਹੈ।

 

ਟੈਸਟਿੰਗ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਤੈਅ ਕੀਤੇ ਰੇਟਾਂ ਤੋਂ ਜਿਆਦਾ ਪੈਸੇ ਲਵੇਗਾ ਤਾਂ ਤੁਰੰਤ ਉਸ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਨਜਾਇਜ਼ ਮੁਨਾਫਾ ਕਮਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।