Punjab

ਜਥੇਦਾਰ ਨੇ ਅਕਾਲੀ ਦਲ ਦੀ ਕੀਤੀ ਤਾਰੀਫ਼ , ਕਿਹਾ ਦੇਸ਼ ਨੂੰ ਬਚਾਉਣ ਲਈ ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਜ਼ਰੂਰੀ…

Jathedar praised Akali Dal, said it is necessary to strengthen regional parties to save the country...

ਬਠਿੰਡਾ :  ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਪਿੰਡ ਬਾਦਲ ਵਿਖੇ ਹੋ ਰਹੀ ਹੈ। ਦੱਸ ਦਈਏ ਕਿ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ’ਚ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕਈ ਵੱਡੀਆਂ ਸ਼ਖਸੀਅਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ ਹਨ।

ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਜਲੀ ਦਿੰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਾਰ ਉਹ ਵਿਅਕਤੀ ਨੂੰ ਕਦੇ ਵੀ ਯਾਦ ਨਹੀਂ ਕਰੇਗਾ ਜਿਸ ਨੇ ਪਰਿਵਾਰ ਲਈ ਜਿੰਦਗੀ ਬਿਤਾਈ ਹੋਵੇ ਪਰ ਸੰਸਾਰ ਉਸ ਵਿਅਕਤੀ ਨੂੰ ਹਮੇਸ਼ਾ ਯਾਦ ਰੱਖਦਾ ਹੈ ਜਿਸ ਨੇ ਲੋਕਾਂ ਲਈ , ਸਮਾਜ ਲਈ ਆਪਣੀ ਜਿੰਦਗੀ ਜਿਉਂਦੇ ਹਨ।

ਪ੍ਰਕਾਸ਼ ਸਿੰਘ ਬਾਦਲ ਉਨਾਂ ਵਿਅਕਤੀਆਂ ਵਿੱਚੋਂ ਸਨ ਜਿੰਨਾਂ ਨੇ  ਲੋਕਾਂ ਲਈ , ਸਮਾਜ ਲਈ , ਲੁਕਾਈ ਲੀ , ਮਨੁੱਖਤਾ ਲਈ ਅਤੇ ਮਾਨਵਤਾ ਲਈ ਜਿੰਦਗੀ ਜਿਉਂਦੇ ਨੇ, ਇਸ ਲਈ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੀਆਂ।

ਜਥੇਦਾਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇੱਕ ਗੱਲ ਦਾ ਪ੍ਰਚਾਰ ਕਰਿਆ ਕਰਦੇ ਸਨ ਦੇਸ਼ ਦੀ ਤਰੱਕੀ ਇਸ ਗੱਲ ਦੇ ਪਿੱਚੇ ਲੁਕੀ ਹੋਈ ਹੈ ਕਿ ਦੇਸ਼ ਦੇ ਰਾਜਾਂ ਨੂੰ ਪੂਰਨ ਅਧਿਕਾਰ ਮਿਲਣੇ ਚਾਹੀਦੇ ਹਨ , ਜੇ ਰਾਜ ਮਜਬੂਤ ਹੋਣਗੇ ਤਾਂ ਹੀ ਕੇਂਦਰ ਮਜਬੂਤ ਹੋਵੇਗਾ। ਜਥੇਦਾਰ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਇਹ ਗੱਲ ਕੇਂਦਰ ਅੱਗੇ ਰੱਖੀ ਕੇ ਰਾਜਾਂ ਨੂੰ ਪੂਰੇ ਅਧਿਕਾਰ ਮਿਲਣੇ ਚਾਹੀਦੇ ਹਨ ਤਾਂ ਕਈਆਂ ਨੇ ਵੱਖਵਾਦੀ ਵੀ ਕਿਹਾ ਅਤੇ ਕਈਆਂ ਨੇ ਅੱਤਵਾਦੀ ਵੀ ਕਿਹਾ ਅਤੇ ਕਈਆਂ ਨੇ ਇਹ ਵੀ ਕਿਹਾ ਕਿ ਇਹ ਰਾਜਾਂ ਦੇ ਵਾਧੂ ਅਧਿਕਾਰਾਂ ਦੀ ਗੱਲ ਨਹੀਂ ਕਰਦੇ ਸਗੋਂ ਇਹ ਭਾਰਤ ਨੂੰ ਤੋੜਨਾ ਚਾਹੁੰਦੇ ਹਨ।

ਜਥੇਦਾਰ ਨੇ ਕਿਹਾ ਕਿ ਪਰ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ‘ਤੇ ਹਮੇਸ਼ਾ ਡਟੇ ਰਹੇ ਕਿ ਰਾਜਾਂ ਨੂੰ ਪੂਰਨ ਅਧਿਕਾਰ ਮਿਲਣੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਜੋ ਗੱਲਾਂ ਸ਼੍ਰੋਮਣੀ ਅਕਾਲੀ ਦਲ 1947 ਤੋਂ ਕਰਦਾ ਆ ਰਿਹਾ ਹੈ ਉਹ ਹੁਣ ਦੂਜੇ ਰਾਜ ਵੀ ਕਰਨ ਲੱਗੇ ਹਨ ਹਾਲਾਂਕਿ ਉਨ੍ਹਾਂ ਨੂੰ ਕੋਈ ਵੱਖਵਾਦੀ ਨਹੀਂ ਕਹਿੰਦਾ ਅਤੇ ਉਨ੍ਹਾਂ ਨੂੰ ਕੋਈ ਅੱਤਵਾਦੀ ਨਹੀਂ ਕਹਿੰਦਾ।

ਜਥੇਦਾਰ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਤਾਂ ਸਾਨੂੰ ਅੱਤਵਾਦੀ ਕਹਿ ਕੇ ਸਾਡੇ ਖ਼ਿਲਾਫ਼ ਸਾਜਿਸ਼ਾਂ ਰਚੀਆਂ ਗਈਆਂ। ਉਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ‘ਤੇ ਚੱਲਣ ਦੀ ਲੋੜ ਹੈ ਕਿ ਰਾਜਾਂ ਨੂੰ ਪੂਰੀ ਅਜ਼ਾਦੀ ਮਿਲੇ ਅਤੇ ਰਾਜਾਂ ਨੂੰ ਪੂਰਨ ਅਧਿਕਾਰ ਮਿਲਣ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਹਰ ਖੇਤਰੀ ਪਾਰਟੀ ਨੂੰ ਮਜਬੂਤ ਕਰਨ ਦੀ ਲੋੜ ਹੈ।