India

ਜਹਾਜ਼ ‘ਚ ਸਫ਼ਰ ਕਰ ਰਹੀ ਔਰਤ ਨਾਲ ਲੈ ਗਈ ਅਜਿਹੀ ਚੀਜ਼ , ਖੋਲਿਆ ਬੈਗ ਤਾਂ ਮਚੀ ਹਫੜਾ-ਦਫੜੀ…

A woman traveling in a plane took a poisonous snake with her, when the bag was opened, there was chaos...

ਚੇਨਈ : ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਨੂੰ ਜਾਣ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਤੁਸੀਂ ਅਜਿਹੀਆਂ ਕਈ ਘਟਨਾਵਾਂ ਸੁਣੀਆਂ ਜਾਂ ਦੇਖੀਆਂ ਹੋਣਗੀਆਂ। ਸੱਪ ਨੂੰ ਦੇਖ ਕੇ ਲੋਕ ਕੰਬ ਉਠਦੇ ਹਨ। ਜੇਕਰ ਇੱਕ ਵਾਰ ਜ਼ਹਿਰੀਲੇ ਸੱਪ ਨੇ ਡੰਗ ਲਿਆ ਤਾਂ ਮੌਤ ਤਕਰੀਬਨ ਤੈਅ ਹੈ। ਪਰ ਬਹੁਤ ਸਾਰੇ ਲੋਕ ਅਜਿਹੇ ਹਨ ,ਜੋ ਸੱਪਾਂ ਨਾਲ ਖੇਡਣਾ ਪਸੰਦ ਕਰਦੇ ਹਨ। ਹਾਲਾਂਕਿ, ਸੱਪਾਂ ਨਾਲ ਸਟੰਟ ਕਰਨਾ ਕਈ ਵਾਰ ਮਹਿੰਗਾ ਵੀ ਪੈ ਜਾਂਦਾ ਹੈ।

ਅਜਿਹਾ ਇੱਕ ਮਾਮਲਾ ਚੇਨਈ ਏਅਰਪੋਰਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ 22 ਜ਼ਹਿਰੀਲੇ ਸੱਪਾਂ ਨਾਲ ਸਫ਼ਰ ‘ਤੇ ਨਿਕਲ ਗਈ। ਜਾਣਕਾਰੀ ਮੁਤਾਬਕ ਇੱਕ ਮਹਿਲਾ ਦਰਜਨ ਤੋਂ ਵੱਧ ਸੱਪਾਂ ਨੂੰ ਲੈ ਕੇ ਯਾਤਰਾ ‘ਤੇ ਨਿਕਲੀ ਤਾਂ ਲੋਕ ਹੈਰਾਨ ਰਹਿ ਗਏ। ਚੇਨਈ ਏਅਰਪੋਰਟ ‘ਤੇ ਇਕ ਔਰਤ ਫੜੀ ਗਈ, ਜੋ ਸੂਟਕੇਸ ‘ਚ 22 ਜ਼ਿੰਦਾ ਸੱਪਾਂ ਨਾਲ ਸਫਰ ਕਰਨ ਆਈ ਸੀ।

ਚੈਕਿੰਗ ‘ਚ ਸ਼ੱਕ ਹੋਣ ‘ਤੇ ਜਿਵੇਂ ਹੀ ਮਹਿਲਾ ਦਾ ਬੈਗ ਖੋਲ੍ਹਿਆ ਗਿਆ ਤਾਂ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ, ਬੈਗ ਦੇ ਅੰਦਰ ਇਕ ਪਲਾਸਟਿਕ ਦੇ ਡੱਬੇ ‘ਚ ਬੰਦ ਇਕ-ਦੋ ਨਹੀਂ ਸਗੋਂ 22 ਜ਼ਿੰਦਾ ਸੱਪ ਸਨ। ਨਿਊਜ਼ ਏਜੰਸੀ @AHindinews ਨੇ ਇਸ ਘਟਨਾ ਦੀ ਵੀਡੀਓ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।

ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਕਈ ਸੱਪ ਏਅਰਪੋਰਟ ਦੇ ਫਰਸ਼ ‘ਤੇ ਰੇਂਗਦੇ ਹੋਏ ਦਿਖਾਈ ਦੇਣਗੇ। ਜਿਨ੍ਹਾਂ ਵਿੱਚੋਂ ਕੁਝ ਛੋਟੇ ਹਨ, ਪਰ ਕੁਝ ਵੱਡੇ ਅਤੇ ਵਿਸ਼ਾਲ ਦਿਖਾਈ ਦੇ ਰਹੇ ਹਨ। ਕੁਝ ਸੱਪ ਫੜਨ ਵਾਲੇ ਵੀ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਦੇਖ ਕੇ ਹਰ ਕਿਸੇ ਦੇ ਮਨ ‘ਚ ਸਵਾਲ ਆ ਸਕਦਾ ਹੈ ਕਿ ਏਅਰਪੋਰਟ ‘ਤੇ ਇੰਨੇ ਸੱਪ ਇਕੱਠੇ ਕਿਵੇਂ ਹੋ ਗਏ। ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਸੱਪ ਇੱਕ ਮਹਿਲਾ ਯਾਤਰੀ ਦੇ ਬੈਗ ਵਿੱਚੋਂ ਨਿਕਲੇ ਹਨ। ਉਹ ਸਾਰੇ ਸੱਪ ਜਿਨ੍ਹਾਂ ਨਾਲ ਉਹ ਤਸਕਰੀ ਕਰਨ ਦੀ ਤਿਆਰੀ ਕਰ ਰਹੀ ਸੀ, ਜ਼ਿੰਦਾ ਸਨ। ਜਿਸ ਨੂੰ ਉਸ ਨੇ ਪਲਾਸਟਿਕ ਦੇ ਡੱਬੇ ਵਿੱਚ ਬੰਦ ਕਰਕੇ ਸੂਟਕੇਸ ਵਿੱਚ ਪੈਕ ਕਰ ਲਿਆ ਸੀ।

ਹਵਾਈ ਅੱਡੇ ‘ਤੇ ਫੜੀ ਗਈ ਮਹਿਲਾ ਸਮੱਗਲਰ 28 ਅਪ੍ਰੈਲ ਨੂੰ ਫਲਾਈਟ ਨੰਬਰ AK13 ਰਾਹੀਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਚੇਨਈ ਹਵਾਈ ਅੱਡੇ ‘ਤੇ ਆਈ ਸੀ। ਜਿੱਥੇ ਚੈਕਿੰਗ ਦੌਰਾਨ ਵੀ ਕੋਈ ਸ਼ੱਕੀ ਚੀਜ਼ ਦਿਖਾਈ ਦਿੱਤੀ ਤਾਂ ਤੁਰੰਤ ਬੈਗ ਖੋਲ੍ਹਿਆ ਗਿਆ, ਜਿਸ ਦੇ ਅੰਦਰ 22 ਸੱਪ ਅਤੇ ਇੱਕ ਗਿਰਗਿਟ ਦੇਖ ਕੇ ਲੋਕ ਹੈਰਾਨ ਰਹਿ ਗਏ, ਸਾਰੇ ਜਾਨਵਰ ਜ਼ਿੰਦਾ ਸਨ।

ਇਸ ਦਾ ਵੀਡੀਓ ਟਵਿੱਟਰ ‘ਤੇ ਸ਼ੇਅਰ ਕੀਤਾ ਗਿਆ ਸੀ, ਜਿਸ ‘ਚ ਦੱਸਿਆ ਗਿਆ ਸੀ- ’28 ਅਪ੍ਰੈਲ ਨੂੰ ਫਲਾਈਟ ਨੰਬਰ ਏ.ਕੇ.13 ਰਾਹੀਂ ਕੁਆਲਾਲੰਪੁਰ ਤੋਂ ਆਈ ਇਕ ਮਹਿਲਾ ਯਾਤਰੀ ਨੂੰ ਚੇਨਈ ਏਅਰਪੋਰਟ ਕਸਟਮ ਨੇ ਰੋਕਿਆ। ਉਸ ਦੇ ਚੈੱਕ-ਇਨ ਸਾਮਾਨ ਦੀ ਜਾਂਚ ਕਰਨ ‘ਤੇ, ਵੱਖ-ਵੱਖ ਪ੍ਰਜਾਤੀਆਂ ਦੇ 22 ਸੱਪ ਅਤੇ ਇਕ ਗਿਰਗਿਟ ਮਿਲਿਆ ਅਤੇ ਕਸਟਮਜ਼ ਐਕਟ, 1962 r/w ਵਾਈਲਡਲਾਈਫ ਪ੍ਰੋਟੈਕਸ਼ਨ ਐਕਟ, 1972 ਦੇ ਤਹਿਤ ਜ਼ਬਤ ਕੀਤਾ ਗਿਆ।