ਜਲੰਧਰ : ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਹੈ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਇਸੇ ਮਹੀਨੇ ਕੈਬਨਿਟ ਦੀ ਹੋਣ ਵਾਲੀ ਬੈਠਕ ਵਿੱਚ 13 ਹਜ਼ਾਰ ਕੱਚੇ ਮੁਾਲਜਮ਼ਾਂ ਨੂੰ ਰੈਗੂਲਰ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ । ਮੀਟਿੰਗ ਦੌਰਾਨ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਲਿਆ ਜਾਵੇਗਾ । ਕੱਚੇ ਮੁਲਾਜ਼ਮ ਕਈ ਸਾਲਾਂ ਤੋਂ ਪੱਕਾ ਹੋਰ ਲਈ ਧਰਨੇ ‘ਤੇ ਬੈਠੇ ਸਨ । ਮਾਨ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ ਤਾਂਕਿ ਹਰ ਤਰ੍ਹਾਂ ਦੀਆਂ ਕਾਨੂੰਨੀ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇਂ। ਕਮੇਟੀ ਦੀ ਰਿਪੋਰਟ ਤੋਂ ਬਾਅਦ ਹੁਣ ਇਸ ‘ਤੇ ਕੰਮ ਸ਼ੁਰੂ ਹੋ ਗਿਆ ਹੈ ।
ਰੈਗੂਲਰ ਹੋਣ ਦੇ ਲਈ ਪਾਲਿਸੀ
ਸਰਕਾਰ ਦੀ ਨਵੀਂ ਪਾਲਿਸੀ ਮੁਤਾਬਿਕ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਲਈ ਸਰਕਾਰ ਨੇ 10 ਸਾਲਾਂ ਦੀ ਰੈਗੂਲਰ ਨੌਕਰੀ ਦੀ ਸ਼ਰਤ ਰੱਖੀ ਗਈ ਸੀ । ਪਾਲਿਸੀ ਦੇ ਮੁਤਾਬਿਕ ਜਿੰਨਾਂ ਕੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਲਗਾਤਾਰ 10 ਸਾਲ ਸਿੱਖਿਆ ਵਿਭਾਗ ਵਿੱਚ ਕੰਮ ਕੀਤਾ ਹੈ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇਗਾ । ਸਰਕਾਰ ਨੇ ਕਾਨੂੰਨੀ ਵਿਵਾਦ ਤੋਂ ਬਚਣ ਦੇ ਲਈ ਵਿਚਾਲੇ ਦਾ ਰਸਤਾ ਕੱਢ ਦੇ ਹੋਏ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਅਕਤੂਬਰ ਵਿੱਚ ਇੱਕ ਪਾਲਿਸੀ ਤਿਆਰ ਕੀਤੀ ਸੀ ।
ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਤਾਬਾਂ ਮਿਲਿਆ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਰਕਾਰਾਂ ਵਿੱਚ ਅਕਤੂਬਰ ਅਤੇ ਨਵੰਬਰ ਤੱਕ ਕਿਤਾਬਾਂ ਨਹੀਂ ਮਿਲ ਦੀਆਂ ਸਨ । ਦਸੰਬਰ ਮਹੀਨੇ ਤੱਕ ਯੂਨੀਫਾਰਮ ਦੇ ਲਈ ਪੈਸੇ ਨਹੀਂ ਮਿਲ ਦੇ ਸਨ । ਪਰ ਹੁਣ ਸੈਸ਼ਨ ਸ਼ੁਰੂ ਹੁੰਦੇ ਹੀ ਕਿਤਾਬਾਂ ਮਿਲ ਰਹੀਆਂ ਹਨ ਵਰਦੀ ਦੇ ਲਈ ਪੈਸੇ ਵੀ ਦਿੱਤੇ ਜਾ ਰਹੇ ਹਨ । ਬੈਂਸ ਨੇ ਕਿਹਾ ਮੇਰੀ ਚੁਣੌਤੀ ਹੈ ਪੁਰਾਣੇ ਸਿੱਖਿਆ ਮੰਤਰੀਆਂ ਨੂੰ ਕਿ ਉਹ ਮੇਰੇ ਕੰਮਾਂ ਦੀ ਤੁਲਨਾ ਆਪਣੇ ਕੰਮ ਨਾਲ ਕਰਕੇ ਵਿਖਾਉਣ। ਸਿੱਖਿਆ ਮੰਤਰੀ ਨੇ ਕਿਹਾ ਕੁਝ ਦਿਨ ਪਹਿਲਾਂ ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਸੀ ਕਿ ਸਰਕਾਰੀ ਸਕੂਲਂ ਵਿੱਚ 7 ਫੀਸਦੀ ਡਰਾਪ ਆਊਟ ਹੋਇਆ, ਬੈਂਸ ਨੇ ਕਿਹਾ ਇਹ ਡਰਾਪ ਆਉਟ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਹੋਇਆ ਸੀ ।
ਛੁੱਟਿਆਂ ਵਿੱਚ ਸਕੂਲਾਂ ਦੀ ਬਿਲਡਿੰਗ ਦੀ ਉਸਾਰੀ
ਸਿੱਖਿਆ ਮੰਤਰੀ ਨੇ ਕਿਹਾ ਪ੍ਰਾਈਮਰੀ ਸਕੂਲਾਂ ਵਿੱਚ 20 ਫੀਸਦੀ ਬੱਚੇ ਵੱਡੇ ਹਨ । ਅਸੀਂ ਸਿਸਟਮ ਬਣਾ ਦਿੱਤਾ ਹੈ ਕਿ ਸਕੂਲਾਂ ਵਿੱਚ ਛੁੱਟਿਆਂ ਦੇ ਸਮੇਂ ਰਿਪੇਅਰ ਅਤੇ ਉਸਾਰੀ ਦਾ ਕੰਮ ਹੋਵੇਗਾ। ਸਰਕਾਰ ਨੇ ਗਰਾਂਟ ਸਕੂਲਾਂ ਨੂੰ ਜਾਰੀ ਕਰ ਦਿੱਤੀ ਹੈ । 200 ਕਰੋੜ ਕੰਪਿਉਟਰ ਸਿੱਖਿਆ ‘ਤੇ ਖਰਚ ਕੀਤੇ ਜਾਣਗੇ । ਉਨ੍ਹਾਂ ਨੇ ਕਿਹਾ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਕੋਡਿੰਗ ਸਿਖਾਈ ਜਾਵੇਗੀ ।