ਬਿਊਰੋ ਰਿਪੋਰਟ : ਜਲੰਧਰ ਜ਼ਿਮਨੀ ਚੋਣ ਹਰ ਸਿਆਸੀ ਪਾਰਟੀ ਲਈ ਵਕਾਰ ਦਾ ਸਵਾਲ ਬਣ ਚੁੱਕੀ ਹੈ। ਇਹ ਸੀਟ 20 ਸਾਲ ਤੋਂ ਕਾਂਗਰਸ ਦਾ ਗੜ੍ਹ ਰਹੀ ਹੈ। ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਵਜ਼ਾਰਤ ਵਿੱਚ ਹੈ, ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਅਤੇ ਬੀਜੇਪੀ ਵੀ ਪੂਰਾ ਜ਼ੋਰ ਲੱਗਾ ਰਹੀ ਹੈ। ਅਜਿਹੇ ਵਿੱਚ ਕਾਂਗਰਸ ਦੇ ਵਿਧਾਇਕ ਦਾ ਕਤਿਥ ਰੂਪ ਵਿੱਚ ਵਾਇਰਲ ਵੀਡੀਓ ਨੇ ਪਾਰਟੀ ਲਈ ਹੋਰ ਵੀ ਕਸੂਤੀ ਸਥਿਤੀ ਬਣਾ ਦਿੱਤੀ ਹੈ।
ਵਾਇਰਲ ਵੀਡੀਓ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਕਾਂਗਰਸ ਆਗੂ ਔਰਤਾਂ ਨੂੰ ਵੋਟ ਦੇ ਬਦਲੇ 500-500 ਰੁਪਏ ਰਿਸ਼ਵਤ ਦੇ ਰਹੇ ਹਨ। ਹਾਲਾਂਕਿ ‘ਦ ਖਾਲਸ ਟੀਵੀ ਇਸ ਵਾਇਰਲ ਵੀਡੀਓ ਦੀ ਤਸਦੀਕ ਨਹੀਂ ਕਰਦਾ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਚਿਹਰਾ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇੰਨਾ ਨਹੀਂ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਵਿੱਚ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ ਬਸਤਿਓ ਦਾ ਦੱਸਿਆ ਜਾ ਰਿਹਾ ਹੈ। ਇਲਜ਼ਾਮ ਹੈ ਕਿ ਰਾਣਾ ਗੁਰਜੀਤ ਪਹਿਲਾਂ ਕਿਸੇ ਘਰ ਵਿੱਚ ਗਏ ਅਤੇ ਬਾਹਰ ਨਿਕਲ ਦੇ ਹੀ ਇੱਕ ਔਰਤ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਬਾਅਦ ਉਹ ਕੁਰਤੇ ਦੇ ਉੱਤੇ ਵਾਲੀ ਜੇਬ੍ਹ ਵੇਖ ਦੇ ਹਨ ਪਰ ਉਸ ਵਿੱਚ ਕੁਝ ਪਰਚਿਆਂ ਨਿਕਲੀਆਂ।
ਇਸ ਤੋਂ ਬਾਅਦ ਰਾਣਾ ਗੁਰਜੀਤ ਨੇ ਆਪਣੇ ਸਾਥੀਆਂ ਨੂੰ ਕਿਹਾ ਤਾਂ ਉਨ੍ਹਾਂ ਨੇ 500-500 ਦੇ ਨੋਟ ਦਿੱਤੇ। ਰਾਣਾ ਗੁਰਜੀਤ ਨੇ ਬਿਨਾਂ ਗਿਣੇ ਨੋਟ ਅੱਗੇ ਉਨ੍ਹਾਂ ਨਾਲ ਖੜੀ ਔਰਤ ਨੂੰ ਜ਼ਬਰਦਸਤੀ ਦੇ ਦਿੱਤੇ। ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਔਰਤ ਨੇ ਨੋਟ ਸਿੱਧੇ ਨਹੀਂ ਫੜੇ ਬਲਕਿ ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਨੂੰ ਨੋਟ ਹੱਥ ਵਿੱਚ ਦਿੱਤੇ। ਜਦੋਂ ਰਾਣਾ ਗੁਰਜੀਤ ਨੇ ਮਹਿਲਾ ਨੂੰ ਨੋਟ ਦਿੱਤੇ ਤਾਂ ਉਹ ਇਕੱਲੀ ਨਹੀਂ ਸੀ ਬਲਕਿ ਉਨ੍ਹਾਂ ਦੇ ਨਾਲ ਕੁਝ ਹੋਰ ਔਰਤਾਂ ਵੀ ਸੀ। ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਪੈਸੇ ਦੇਣ ਦੇ ਪਿੱਛੇ ਕੀ ਮਕਸਦ ਸੀ ? ਕੀ ਵੋਟ ਦੇ ਲਈ ਪੈਸੇ ਦਿੱਤੇ ਗਏ ਇਹ ਸਾਫ ਨਹੀਂ ਹੈ। ਇਸੇ ਲਈ ‘ਦ ਖਾਲਸ ਟੀਵੀ ਵੀ ਇਸ ਦੀ ਤਸਦੀਕ ਨਹੀਂ ਕਰਦਾ ਹੈ।