Punjab

ਨਸ਼ਾ ਸਮੱਗਲਰਾਂ ਨੇ ਪੰਜਾਬ ਪੁਲਿਸ ਦੇ ASI ਦਾ ਕੀਤਾ ਇਹ ਹਾਲ !

ਬਿਊਰੋ ਰਿਪੋਰਟ : ਲੁਧਿਆਣਾ ਦੇ ਇੱਕ ASI ‘ਤੇ ਨਸ਼ਾ ਤਸਕਰਾਂ ਨੇ ਬਾਈਟ ਚੜਾ ਦਿੱਤੀ । ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਉਸ ਦੇ ਸਾਥੀਆਂ ਨੇ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਜਖ਼ਮੀ ASI ਦੇ ਚਹਿਰੇ ‘ਤੇ ਕਾਫੀ ਸੱਟਾਂ ਆਈਆਂ ਹਨ । ਉਧਰ ਪੁਲਿਸ ਨੇ ਦੋਵਾਂ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰੀ ਕਰ ਲਿਆ ਹੈ । ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਖਿਲਾਫ਼ NDPS ਐਕਟ ਦੇ ਨਾਲ ਕਤਲ ਕਰਨ ਦਾ ਵੀ ਮਾਮਲਾ ਦਰਜ ਕੀਤਾ ਹੈ ।

ASI ਦਾ ਨਾਂ ਸੁਖਦੇਵ

ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਦੋਰਾਹਾ ਇਲਾਕੇ ਵਿੱਚ ਨਸ਼ਾ ਸਮੱਗਲਰਾਂ ਨੂੰ ਫੜਨ ਦੇ ਲਈ ਨਾਕੇਬੰਦੀ ਕੀਤੀ ਸੀ। 2 ਮੁਲਜ਼ਮ ਹੈਰੋਈਨ ਨੂੰ ਲੈਕੇ ਬਾਈਕ ‘ਤੇ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨੂੰ ਬਾਈਕ ਰੋਕਣ ਦੇ ਲਈ ਇਸ਼ਾਰਾ ਕੀਤਾ। ਪਰ ਉਨ੍ਹਾਂ ਨੇ ਪੁਲਿਸ ਨੂੰ ਵੇਖਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ । ਜਦੋਂ ASI ਬਾਈਕ ਨੂੰ ਰੋਕਣ ਦੇ ਲਈ ਅੱਗੇ ਆਇਆ ਤਾਂ ਦੋਵੇ ਬਦਮਾਸ਼ਾਂ ਨੇ ਉਸ ‘ਤੇ ਬਾਈਕ ਚੜਾ ਦਿੱਤੀ। ਜਖ਼ਮੀ ਪੁਲਿਸ ਮੁਲਾਜ਼ਮ ਦੀ ਪਛਾਣ ਸੁਖਦੇਵ ਸਿੰਘ ਦੇ ਰੂਪ ਵਿੱਚ ਹੋਈ ਹੈ।

ਫਰੀਦਕੋਟ ਵਿੱਚ 3 ਲੱਖ ਦੀ ਖਰੀਦੀ ਡਰੱਗ

ਸੁਖਦੇਵ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਸੀ,ਉਧਰ ਦੋਵੇ ਬਾਈਕ ਸਵਾਰ ਬਦਮਾਸ਼ਾਂ ਨੂੰ ਪੁਲਿਸ ਨੇ ਫੜ ਲਿਆ ਹੈ । ਮੁਲਜ਼ਮ ਦੀ ਪਛਾਣ ਸਿਕੰਦਰ ਅਤੇ ਮੰਨੀ ਦੇ ਰੂਪ ਵਿੱਚ ਹੋਈ ਹੈ। ਫੜੇ ਗਏ ਬਦਮਾਸ਼ਾਂ ਤੋਂ ਪੁਲਿਸ ਨੇ 70 ਗਰਾਮ ਹੈਰੋਈਨ ਬਰਾਮਦ ਕੀਤੀ ਹੈ। ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਫਰੀਦਕੋਟ ਵਿੱਚ 3 ਲੱਖ ਦੀ ਡਰੱਗ ਖਰੀਦੀ ਸੀ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਵਿੱਚ ਲਿਆ ਗਿਆ ਹੈ। ਤਾਂਕਿ ਡਰੱਗ ਸਪਲਾਈ ਦੇ ਬਾਰੇ ਖੁਲਾਸਾ ਹੋ ਸਕੇ ।