Punjab

ਫਰੀਦਕੋਟ ਦੀ ਬੇਅਦਬੀ ਦੀ ਘਟਨਾ ਹੋਸ਼ ਉਡਾਉਣ ਵਾਲੀ ! ਗ੍ਰਿਫਤਾਰ ਮੁਲਜ਼ਮਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ

ਬਿਊਰੋ ਰਿਪੋਰਟ : ਫਰੀਦਕੋਟ ਦੇ ਗੋਲੇਵਾਲ ਕਸਬੇ ਵਿੱਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਘਟਨਾ ਵਿੱਚ ਹੈਰਾਨ ਕਰਨ ਵਾਲੇ ਖੁਲਾਸਾ ਹੋਇਆ ਹੈ । CCTV ਵਿੱਚ ਦਰਜ ਫੁਟੇਜ ਨੇ ਮੁਲਜ਼ਮਾਂ ਤੱਕ ਪੁਲਿਸ ਨੂੰ ਪਹੁੰਚਾਉਣ ਵਿੱਚ ਵੱਡੀ ਮਦਦ ਕੀਤੀ । ਫਿਰੋਜ਼ਪੁਰ ਪੁਲਿਸ ਦੇ SI ਜੋਗਿੰਦਰ ਸਿੰਘ ਨੇ ਦੱਸਿਆ ਬੇਅਦਬੀ ਦੇ ਮੁਲਜ਼ਮ 2 ਪਾਸਟਰ ਰੂਪ ਮਸੀਹ ਅਤੇ ਪਾਸਟਰ ਵਿੱਕੀ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਘਟਨਾ ਦੀ ਜਾਂਚ ਦੇ ਲਈ 4 ਦਿਨ ਦੀ ਰਿਮਾਂਡ ਹਾਸਲ ਕਰ ਲਈ ਗਈ ਹੈ ।

ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀ ਵਿੱਚ ਸੁੱਟੇ ਸਨ

ਦੋਵੇਂ ਮੁਲਜ਼ਮਾਂ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਨੂੰ ਅੰਜਾਮ ਦਿੱਤਾ । ਪੁਲਿਸ ਨੇ ਜਦੋਂ ਮੌਕੇ ‘ਤੇ CCTV ਵੇਖੀ ਤਾਂ ਪਤਾ ਚੱਲਿਆ ਕਿ ਇੱਕ ਕਾਰ ਵਿੱਚ ਬੈਠੇ ਮੁਲਜ਼ਮਾਂ ਨੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜਿਆ ਹੈ ਅਤੇ ਡਰਾਇਵਿੰਗ ਸੀਟ ਦੇ ਨਾਲ ਬੈਠੇ ਸ਼ਖਸ ਨੇ ਉਸ ਨੂੰ ਸੁੱਟਿਆ ਹੈ। ਪਰ ਪੁਲਿਸ ਨੂੰ ਕਾਰ ਦੀ ਨੰਬਰ ਪਲੇਟ ਟਰੇਸ ਨਹੀਂ ਹੋ ਪਾ ਰਹੀ ਸੀ। ਪਰ ਇਸ ਮਾਮਲੇ ਵਿੱਚ ਪੁਲਿਸ ਨੇ 3 ਸ਼ਕੀਆਂ ਨੂੰ ਗ੍ਰਿਫਤਾਰ ਕੀਤਾ ਜਿੰਨਾਂ ਵਿੱਚ 2 ਮੁਲਜ਼ਮ ਨਿਕਲੇ ।

8 ਸਾਲ ਪਹਿਲਾਂ ਹੋਈ ਬੇਅਦਬੀ ਤੋਂ ਲੋਕ ਹੁਣ ਵੀ ਨਰਾਜ਼

ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਿੰਦਰ ਸਿੰਘ ਨੇ ਕਿਹਾ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰ ਹਨ ਜਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪਰ 2015 ਵਿੱਚ ਬਰਗਾੜੀ ਵਿੱਚ ਹੋਈ ਬੇਅਦਬੀ ਅਤੇ ਉਸ ਤੋਂ ਬਾਅਦ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਜ਼ਖ਼ਮ ਹੁਣ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ। ਜਦੋਂ ਬੇਅਦਬੀ ਦੀਆਂ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ ਤਾਂ ਇਹ ਤਾਜ਼ਾ ਹੋ ਜਾਂਦੇ ਹਨ। SSP ਹਰਜੀਤ ਸਿੰਘ ਨੇ ਦੱਸਿਆ ਕਿ ਬੇਅਦਬੀ ਕਰਨ ਦੇ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।