Punjab

ਧੀਆਂ ਭੈਣਾ ਸਾਂਝੀਆਂ, ਬੰਦਿਆਂ ਤੱਕ ਰੱਖੋ ਬੰਦਿਆਂ ਦੀ ਲੜਾਈ’ ! ਮਜੀਠੀਆ ਦੇ 2 ਵੱਡੇ ਐਲਾਨ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਖੁੱਲ ਕੇ ਬੋਲਣ ਵਾਲੇ ਬਿਕਰਮ ਸਿੰਘ ਮਜੀਠੀਆ ਹੁਣ ਪਰਿਵਾਰ ਨਾਲ ਖੜੇ ਹੋਏ ਨਜ਼ਰ ਆ ਰਹੇ ਹਨ । ਮਜੀਠੀਆ ਨੇ ਅੰਮ੍ਰਿਤਸਰ ਏਅਰ ਪੋਰਟ ‘ਤੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਰੋਕਣ ਅਤੇ ਇੰਗਲੈਂਡ ਨਾ ਜਾਣ ਦੇਣ ‘ਤੇ ਸੂਬਾ ਅਤੇ ਕੇਂਦਰ ਦੋਵਾਂ ਨੂੰ ਘੇਰਿਆ। ਮਜੀਠੀਆ ਨੇ ਕਿਹਾ ਦੋਵੇਂ ਸਰਕਾਰਾਂ ਨੇ ਜੋ ਰਵੱਈਆ ਫੜਿਆ ਹੈ,ਉਹ ਬਹੁਤ ਗਲਤ ਹੈ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਕਿਸੇ ਨੇ ਜੇ ਕੋਈ ਗਲਤੀ ਕੀਤੀ ਹੈ,ਉਸ ਗਲਤੀ ਤੱਕ ਕਾਰਵਾਈ ਹੋ ਜਾਵੇ, ਕਾਨੂੰਨ ਸਭ ਤੋਂ ਉੱਤੇ ਹੈ, ਪਰ ਕਿਰਨਦੀਪ ਕੌਰ ‘ਤੇ ਜਦੋਂ ਕੋਈ ਕੇਸ ਹੀ ਨਹੀਂ ਹੈ ਤਾਂ ਉਸ ਨੂੰ ਕਿਉਂ ਰੋਕਿਆ ਗਿਆ ? ਜੇਕਰ ਪੁਲਿਸ ਨੇ ਕੋਈ ਪੁੱਛ-ਗਿੱਛ ਕਰਨੀ ਸੀ ਤਾਂ ਘਰ ਵਿੱਚ ਕਰ ਸਕਦੀ ਸੀ। ਨਿਯਮਾਂ ਮੁਤਾਬਿਕ ਹੀ ਕਿਰਨਦੀਪ ਕੌਰ ਯੂਕੇ ਜਾ ਰਹੀ ਸੀ। ਮਜੀਠੀਆ ਨੇ ਕਿਹਾ ਬੰਦਿਆਂ ਦੀ ਲੜਾਈ ਬੰਦਿਆਂ ਤੱਕ ਹੀ ਰੱਖਣੀ ਚਾਹੀਦੀ ਹੈ ਧੀਆਂ-ਭੈਣਾਂ ਨੂੰ ਲੜਾਈ ਵਿੱਚ ਨਹੀਂ ਲਿਆਇਆ ਜਾਂਦਾ ਹੈ,ਮੈਂ ਦੋਵੇ ਸਰਕਾਰਾਂ ਨੂੰ ਗੁਨਾਹਗਾਰ ਮੰਨ ਦਾ ਹਾਂ ਇਸ ਦੇ ਲਈ । ਉਨ੍ਹਾਂ ਕਿਹਾ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਖੇਡਾਂ ਖੇਡ ਰਹੀਆਂ ਹਨ। ਮਜੀਠੀਆ ਨੇ ਕਿਹਾ ਪੱਗ ਬੰਨੇ ਹੋਏ ਸਿੱਖਾਂ ਨੂੰ ਟਾਰਗੇਟ ਕਰਨ ਨੂੰ ਲੈਕੇ ਵੀ ਪੰਜਾਬ ਸਰਕਾਰ ਨੂੰ ਘੇਰਿਆ।

NSA ਅਧੀਨ ਬੰਦ ਲੋਕਾਂ ਦੀ ਮਦਦ ਕਰਾਂਗੇ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੱਗ ਵੇਖ ਕੇ ਟਾਰਗੇਟ ਕੀਤਾ ਜਾ ਰਿਹਾ ਹੈ, ਐਂਟੀ ਨੈਸ਼ਨਲ ਸ਼ੋਅ ਕੀਤਾ ਜਾ ਰਿਹਾ ਹੈ,ਬਾਜੇਕੇ ਵਰਗੇ ਜਿਹੜੇ ਖਿਡੋਣੇ ਵਰਗੀ ਬੰਦੂਕ ਨਹੀਂ ਲਾ ਸਕਦੇ ਹਨ ਉਨ੍ਹਾਂ ਖਿਲਾਫ NSA ਲਗਾਇਆ ਗਿਆ ਹੈ । ਪਹਿਲਾਂ ਪੁਲਿਸ 300 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਦੀ ਹੈ ਫਿਰ ਛੱਡ ਦਿੰਦੀ ਹੈ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਪਹਿਲਾਂ ਗਲਤ ਲੋਕਾਂ ਨੂੰ ਫੜ੍ਹਿਆ ਸੀ। ਉਨ੍ਹਾਂ ਕਿਹਾ ਅਸੀਂ NSA ਅਧੀਨ ਬੰਦ ਲੋਕਾਂ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਦਾ ਕੇਸ ਡੱਟ ਕੇ ਲੜਾਂਗੇ । ਪਰ ਅਜਨਾਲਾ ਹਿੰਸਾ ਨੂੰ ਲੈਕੇ ਉਨ੍ਹਾਂ ਦਾ ਸਟੈਂਡ ਹੁਣ ਵੀ ਸਪਸ਼ਟ ਹੈ ਕਿ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਲਿਜਾਇਆ ਜਾ ਸਕਦਾ ਹੈ। ਮਜੀਠੀਆ ਨੇ ਇੱਕ ਹੋਰ ਅਹਿਮ ਮੁੱਦਾ ਚੁੱਕ ਦੇ ਹੋਏ ਕਿਹਾ ਉਸ ਵੇਲੇ ਅੰਮ੍ਰਿਤਪਾਲ ਦੇ ਸਾਥੀ ਤੂਫਾਨ ਸਿੰਘ ਖਿਲਾਫ਼ ਪੁਲਿਸ ਨੇ ਪਰਚਾ ਕਿਉਂ ਕੈਂਸਲ ਕੀਤਾ ਸੀ ਯਾਨੀ ਪਹਿਲਾਂ ਗਲਤ ਪਰਚਾ ਹੋਇਆ ਸੀ। ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਅਤੇ ਸਿੱਧੂ ਮੂਸੇਵਾਲਾ ਦੀ ਬਰਸੀ ਨੂੰ ਜੋੜ ਦੇ ਹੋਏ ਸਰਕਾਰ ਨੂੰ ਘੇਰਿਆ।

ਬਰਸੀ ਨੂੰ ਫੇਲ੍ਹ ਕਰਨ ਲਈ ਰੱਚੀ ਸਾਜਿਸ਼

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਸਿੱਧੂ ਮੂਸੇਵਾਲਾ ਦੀ ਬਰਸੀ ਨੂੰ ਫੇਲ਼੍ਹ ਕਰਨ ਦੇ ਲਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦਾ ਕੰਮ ਸ਼ੁਰੂ ਕੀਤਾ ਗਿਆ। ਪੂਰੇ ਸੂਬੇ ਵਿੱਚ ਇੰਟਰਨੈੱਟ ਬੰਦ ਕਰ ਦਿੱਤੇ ਗਏ ਤਾਂਕਿ ਕੋਈ ਬਰਸੀ ‘ਤੇ ਨਾ ਪਹੁੰਚ ਸਕੇ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਖਿਲਾਫ ਹੁਣ ਤੱਕ ਕਾਰਵਾਈ ਨਾ ਹੋਣ ‘ਤੇ ਸਵਾਲ ਖੜੇ ਕੀਤੇ ।