Punjab

ਦਰਬਾਰ ਸਾਹਿਬ ‘ਚ ਕੁੜੀ ਦੇ ਤਿਰੰਗਾ ਵਿਵਾਦ ਦਾ ਸੱਚ ਆਇਆ ਸਾਹਮਣੇ ! ਸੇਵਾਦਰ ਨੇ ਦੱਸਿਆ ਕੁੜੀ ਨੇ ਕਿਉਂ ਦਿੱਤੀ ਗਲਤ ਰੰਗਤ !

ਬਿਊਰੋ ਰਿਪੋਰਟ : ਸ਼੍ਰੀ ਦਰਬਾਰ ਸਾਹਿਬ ਵਿੱਚ ਇੱਕ ਕੁੜੀ ਨੂੰ ਸੇਵਾਦਾਰ ਵੱਲੋਂ ਮੂੰਹ ‘ਤੇ ਤਿਰੰਗਾ ਪੇਟ ਹੋਣ ਦੀ ਵਜ੍ਹਾ ਕਰਕੇ ਅੰਦਰ ਨਾ ਜਾਣ ਦੇ ਵੀਡੀਓ ਦੀ ਸੱਚਾਈ ਆਪ ਸੇਵਾਦਾਰ ਸਰਬਜੀਤ ਸਿੰਘ ਨੇ ਦੱਸੀ ਹੈ। ਸੇਵਾਦਾਰ ਨੇ ਕਿਹਾ ਕਿ ਕੁੜੀ ਨੇ ਸਕਰਟ ਪਾਈ ਹੋਈ ਸੀ,ਮੈਂ ਉਸ ਨੂੰ ਗੁਰੂ ਮਰਿਆਦਾ ਬਾਰੇ ਦੱਸਿਆ ਕਿ ਲੱਤਾਂ ਨੂੰ ਢੱਕ ਕੇ ਗੁਰੂ ਘਰ ਅੰਦਰ ਜਾਣਾ ਚਾਹੀਦਾ ਹੈ,ਪੂਰੇ ਕੱਪੜੇ ਪਾਉਣ ਦੀ ਸਲਾਹ ਦਿੱਤੀ ਸੀ ਪਰ ਉਸ ਨੇ ਇਸ ਪੂਰੀ ਚੀਜ਼ ਨੂੰ ਗਲਤ ਰੰਗਤ ਦੇ ਦਿੱਤੀ । ਸਰਬਜੀਤ ਸਿੰਘ ਨੇ ਕਿਹਾ ਦਰਬਾਰ ਸਾਹਿਬ ਆਉਣ ਦਾ ਸਭ ਨੂੰ ਅਧਿਕਾਰ ਹੈ ਪਰ ਮਰਿਆਦਾ ਸਭ ਤੋਂ ਅਹਿਮ ਹੈ । ਸੇਵਾਦਾਰ ਸਰਬਜੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੇ ਖਿਲਾਫ਼ ਚੱਲ ਰਹੀ ਅਫਵਾਹ ਬਾਰੇ ਵੀ ਸੱਚ ਦੱਸਿਆ।

ਸੇਵਾਦਾਰ ਸਰਬਜੀਤ ਸਿੰਘ ਨੇ ਅਫਵਾਹ ਨੂੰ ਦੱਸਿਆ ਗਲਤ

ਸੇਵਾਦਾਰ ਸਰਬਜੀਤ ਸਿੰਘ ਨੇ ਕਿਹਾ ਸੋਸ਼ਲ ਮੀਡੀਆ ‘ਤੇ ਮੇਰੇ ਸਸਪੈਂਡ ਦੀ ਅਫਵਾਹ ਆ ਰਹੀ ਹੈ ਉਹ ਗਲਤ ਹੈ,ਮੈਂ ਹੁਣ ਵੀ ਆਪਣੀ ਡਿਊਟੀ ਕਰਨ ਦੇ ਲਈ ਜਾ ਰਿਹਾ ਹਾਂ। ਸੋਸ਼ਲ ਮੀਡੀਆ ‘ਤੇ ਕਾਫੀ ਖ਼ਬਰ ਚੱਲ ਰਹੀ ਸੀ ਕਿ SGPC ਸੇਵਾਦਾਰ ਸਰਬਜੀਤ ਸਿੰਘ ਤੋਂ ਨਰਾਜ਼ ਹੈ ਇਸੇ ਲਈ ਐੱਸਜੀਪੀਸੀ ਨੇ ਸਸਪੈਂਡ ਕਰ ਦਿੱਤਾ ਹੈ । ਪਰ ਅਜਿਹੀ ਕੋਈ ਗੱਲ ਨਹੀਂ ਹੈ। ਉਧਰ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੀ ਅਹਿਮ ਬਿਆਨ ਆਇਆ ਹੈ ।

SGPC ਦੇ ਪ੍ਰਧਾਨ ਦਾ ਬਿਆਨ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸ਼ਰਧਾਲੂ ਲੜਕੀ ਅਤੇ ਪਹਿਰੇਦਾਰ ਦੀ ਗੱਲਬਾਤ ਨੂੰ ਨਕਾਰਾਤਮਕ ਤੌਰ ’ਤੇ ਪੇਸ਼ ਨਾ ਕੀਤਾ ਜਾਵੇ,ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਦੇ ਹਰ ਸ਼ਰਧਾਲੂ ਦਾ ਸਤਿਕਾਰ ਹੈ ਪਰ ਮਰਯਾਦਾ ਦਾ ਪਾਲਣ ਵੀ ਜ਼ਰੂਰੀ ਹੈ। ਉਧਰ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਤਿਰੰਗੇ ਦਾ ਸਨਮਾਨ ਸਭ ਤੋਂ ਵੱਧ ਸਿੱਖ ਹੀ ਕਰਦੇ ਹਨ ਅਤੇ ਹੁਣ ਤੱਕ ਸਭ ਤੋਂ ਵੱਧ ਕੁਰਬਾਨੀਆਂ ਵੀ ਸਿੱਖਾਂ ਦੀਆਂ ਹਨ,ਸਿੱਖਾਂ ਦਾ ਅਕਸ ਨਾ ਖਰਾਬ ਕੀਤਾ ਜਾਵੇਂ । ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਵੀਡੀਓ ਵਿਚ ਲੜਕੀ ਦਾ ਵਤੀਰਾ ਗੁਰੂ ਘਰ ਪ੍ਰਤੀ ਸ਼ਰਧਾ ਵਾਲਾ ਨਹੀਂ ਸੀ। ਉਨ੍ਹਾ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਜੋ ਮੂੰਹ ਤੇ ਤਿਰੰਗੇ ਦਾ ਨਿਸ਼ਾਨ ਬਨਾਕੇ ਇੱਕ ਆਦਮੀ ਦੇ ਨਾਲ ਘੰਟਾ-ਘਰ ਡਿਉਡੀ ਵਾਲੀ ਸਾਈਡ ਤੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਲੱਗੀ ਨੂੰ ਡਿਊਟੀ ਤੇ ਹਾਜ਼ਰ ਸੇਵਾਦਾਰ ਨੇ ਮੂੰਹ ਤੇ ਤਿਰੰਗੇ ਦੇ ਬਨਾਏ ਨਿਸ਼ਾਨ ਦਾ ਨੋਟਿਸ ਲੈਂਦਿਆਂ ਅੰਦਰ ਜਾਣ ਤੇ ਇਤਰਾਜ਼ ਕੀਤਾ।

ਇਹ ਲੜਕੀ ਸਬੰਧਤ ਸੇਵਾਦਾਰ ਨਾਲ ਗਲਤ ਭਾਸ਼ਾ ਨਾਲ ਪੇਸ਼ ਆਈ ਜਿਸਦੀ ਸ਼ਬਦਾਵਲੀ ਮੀਡੀਏ ਤੇ ਸਪੱਸ਼ਟ ਸੁਣਾਈ ਦੇ ਰਹੀ ਹੈ। ਉਨ੍ਹਾ ਕਿਹਾ ਕਿ ਜਿਤਨਾ ਇਸ਼ੂ ਮੀਡੀਏ ਰਾਹੀਂ ਵਾਇਰਲ ਹੋ ਰਿਹਾ ਹੈ ਉਸ ਵਿੱਚ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਇਹ ਸਬੰਧਤ ਲੜਕੀ ਆਪਣੇ ਸਾਥੀ ਨਾਲ ਕਿਸੇ ਸ਼ਰਾਰਤੀ ਤੇ ਸਾਜਿਸ਼ੀ ਨਜ਼ਰੀਏ ਤੋਂ ਹੀ ਸ੍ਰੀ ਦਰਬਾਰ ਸਾਹਿਬ ਆਈ ਹੈ ਕੇਵਲ ਸ਼ਰਧਾ ਭਾਵਨਾ ਨਾਲ ਨਹੀਂ। ਉਨ੍ਹਾ ਕਿਹਾ ਕਿ ਸ਼ਰਾਰਤੀ ਮੀਡੀਏ ਨੂੰ ਨਾਲ ਲਿਆ ਕਿ ਉਸਦੇ ਸਾਹਮਣੇ ਸੇਵਾਦਾਰ ਨਾਲ ਗਲਤ ਅੰਦਾਜ਼ ਨਾਲ ਪੇਸ਼ ਅਉਣਾ ਤੇ ਉਸਨੂੰ “ਬਕਵਾਸ ਨਾ ਕਰੇਂ” ਵਰਗੇ ਸ਼ਬਦਾਂ ਦਾ ਇਸਤੇਮਾਲ ਕਰਨਾ ਅਜਿਹੇ ਰਵੱਈਏ ਦਾ ਪ੍ਰਗਟਾਵਾ ਕਿਸੇ ਤਰ੍ਹਾ ਵੀ ਉਸਦੀ ਸ਼ਰਧਾ ਭਾਵਨਾ ਨੂੰ ਜਾਹਿਰ ਨਹੀਂ ਕਰਦਾ। ਉਸਦੀ ਸ਼ਰਾਰਤ ਤੇ ਸਾਜ਼ਿਸ਼ ਸਪੱਸ਼ਟ ਨਜਰ ਆਉਂਦੀ ਹੈ। ਦੂਸਰੀ ਗੱਲ ਇਹ ਵੀ ਸਪੱਸ਼ਟ ਕਰਨਾ ਬਨਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਆਂਉਂਦੀਆਂ ਹਨ। ਕਿਸੇ ਨਾਲ ਕਿਸੇ ਤਰਾਂ ਦਾ ਕੋਈ ਮੱਤ ਭੇਦ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ।

ਇਹ ਹੈ ਪੂਰਾ ਮਾਮਲਾ

ਵਾਇਰਲ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਕੁੜੀ ਹਰਿਆਣਾ ਦੇ ਇੱਕ ਸਾਥੀ ਨੂੰ ਲੈਕੇ ਸੇਵਾਦਾਰ ਕੋਲ ਪਹੁੰਚ ਦੀ ਹੈ, ਕੁੜੀ ਕਹਿੰਦੀ ਹੈ ਇਸੇ ਵਿਅਕਤੀ ਨੇ ਉਸ ਨੂੰ ਗੋਲਡਨ ਟੈਂਪਲ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ, ਕੁੜੀ ਦੇ ਨਾਲ ਆਇਆ ਵਿਅਕਤੀ ਸੇਵਾਦਾਰ ਤੋਂ ਪੁੱਛ ਦਾ ਹੈ ਕੀ ਗੁੜੀਆਂ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਹੈ ? ਸੇਵਾਦਾਰ ਨੇ ਕਿਹਾ ਕੁੜੀ ਨੇ ਆਪਣੇ ਚਿਹਰੇ ‘ਤੇ ਝੰਡਾ ਬਣਾਇਆ ਹੋਇਆ ਹੈ, ਕੁੜੀ ਦੇ ਸਾਥੀ ਨੇ ਪੁੱਛਿਆ ਇਹ ਇੰਡੀਆ ਨਹੀਂ ਹੈ ਤਾਂ ਸੇਵਾਦਾਰ ਨੇ ਕਿਹਾ ਇਹ ਪੰਜਾਬ ਹੈ । ਕੁੜੀ ਬਤਮੀਜ਼ੀ ਤੇ ਉਤਰ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਬਕਵਾਸ ਹੈ।