Punjab

ਸ਼੍ਰੀ ਆਨੰਦਪੁਰ ਸਾਹਿਬ ਤੋਂ ਪਰਤ ਰਹੇ ਸਨ 11 ਸ਼ਰਧਾਲੂ !

ਬਿਊਰੋ ਰਿਪੋਰਟ : ਹੁਸ਼ਿਆਰਪੁਰ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਰਤ ਰਹੀ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਨੂੰ ਪਿੱਛੋ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ,ਉਨ੍ਹਾਂ ਨੂੰ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸਾ ਦਸੂਹਾ ਦੇ ਪਿੰਡ ਰੰਧਾਵਾ ਵਿੱਚ ਹੋਇਆ, ਟਰੈਕਟਰ ਟਰਾਲੀ ਵਿੱਚ ਤਕਰੀਬਨ 11 ਸ਼ਰਧਾਲੂ ਸਵਾਰ ਸਨ,ਮ੍ਰਿਤਕ ਦੀ ਪਛਾਣ ਪਿੰਡ ਸਗਰਾ ਦੇ ਨਵਦੀਪ ਸਿੰਘ ਉਰਫ਼ ਨਵੀ ਦੇ ਰੂਪ ਵਿੱਚ ਹੋਈ ਹੈ। ਉਧਰ ਜ਼ਖ਼ਮੀਆਂ ਵਿੱਚ ਸਾਜਨ ਪਹਿਲਵਾਨ ਵਾਸੀ ਮੀਰਪੁਰ,ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ,ਰਿਪੂ ਦਮਨ ਸ਼ਾਮਲ ਹੈ। ਸਾਰੇ ਜ਼ਖਮੀਆਂ ਦਾ ਦਸੂਹਾ ਦੇ ਸਿਵਿਲ ਹਸਪਤਾਲ ਇਲਾਜ ਚੱਲ ਰਿਹਾ ਹੈ। ਜਖ਼ਮੀਆਂ ਵਿੱਚੋ ਰਿਪੂ ਦਮਨ ਦੀ ਹਾਲਤ ਕਾਫੀ ਗੰਭੀਰ ਵੇਖ ਦੇ ਹੋਏ ਉਸ ਨੂੰ ਮੁਰੇਕੀਆ ਦੇ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਹਾਦਸੇ ਦੇ ਬਾਅਦ ਟਰੱਕ ਡਰਾਈਵਰ ਫਰਾਰ

ਹਾਦਸੇ ਦੇ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ,ਇਤਲਾਹ ਮਿਲ ਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ,ਪੁਲਿਸ ਨੇ ਦੋਵਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਨਵਦੀਪ ਦੇ ਪਿਤਾ ਦੀ ਸ਼ਿਕਾਇਤ ‘ਤੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ।

ਟਰਾਲੀ ਤੋਂ ਡਿੱਗਣ ਨਾਲ ਨਵਦੀਪ ਦੀ ਹੋਈ ਮੌਤ

ਜ਼ਖਮੀ ਸਾਜਨ ਪਹਿਲਵਾਨ ਨੇ ਦੱਸਿਆ ਕਿ ਉਹ ਸਾਰੇ ਸ਼੍ਰੀ ਆਨੰਦਪੁਰ ਸਾਹਿਬ ਵਿਸਾਖੀ ‘ਤੇ 13 ਅਪ੍ਰੈਲ ਦੀ ਸਵੇਰ ਪਿੰਡ ਤੋਂ ਨਿਕਲੇ ਸੀ। ਸ਼ੁੱਕਰਵਾਰ ਨੂੰ ਮੱਥਾ ਟੇਕਣ ਤੋਂ ਬਾਅਦ ਰਾਤ ਨੂੰ ਚੱਲੇ । ਜਿਵੇਂ ਹੀ ਉਹ ਸ਼ਨਿੱਚਰਵਾਰ ਸਵੇਰ 2 ਵਜੇ ਪਿੰਡ ਰੰਧਾਵਾ ਦੇ ਪੈਟਰੋਲ ਪੰਪ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੋ ਆ ਰਹੇ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ । ਟਰੱਕ ਦੀ ਵਜ੍ਹਾ ਕਰਕੇ ਟਰੈਕਟਰ ਦਰੱਖਤ ਵਿੱਚ ਵੜ ਗਿਆ,ਨਵਦੀਪ ਸਿੰਘ ਉਰਫ ਨਵੀ ਟਕਰਾਉਣ ਤੋਂ ਬਾਅਦ ਟਰਾਲੀ ਤੋਂ ਬਾਹਰ ਨਿਕਲ ਗਿਆ ਅਤੇ ਉਸ ਦੇ 2 ਹਿੱਸੇ ਹੋ ਗਏ,ਜਦੋਂ ਤੱਕ ਉਹ ਕੁਝ ਸਮਝ ਪਾਉਂਦੇ ਨਵਦੀਪ ਨੇ ਦਮ ਤੋੜ ਦਿੱਤਾ ਸੀ।